spot_img
spot_img
spot_img
spot_img
Friday, May 24, 2024
spot_img
Homeਪੰਜਾਬਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਕੱਢਿਆ ਗਿਆ ਰੋਸ ਮੁਜ਼ਾਹਰਾ

ਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਕੱਢਿਆ ਗਿਆ ਰੋਸ ਮੁਜ਼ਾਹਰਾ

ਬਠਿੰਡਾ (ਪਰਵਿੰਦਰ ਜੀਤ ਸਿੰਘ) ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਸਕੱਤਰ ਸਵਰਨ ਸਿੰਘ ਪੂਹਲੀ ਨੇ ਦੱਸਿਆ ਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ 84 ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅਤੇ ਬੰਦੀ ਸਿੰਘ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਬਠਿੰਡਾ ਡੀਸੀ ਦਫ਼ਤਰ ਮੂਹਰੇ ਇਕੱਠ ਕੀਤਾ ਗਿਆ  ਇਸ ਮੌਕੇ ਬੋਲਦੇ ਹੋਏ ਕਿਰਤੀ ਕਿਸਾਨ ਯੂਨੀਅਨ  ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਕਾਂਗਰਸ ਪਾਰਟੀ ਤੇ ਦੋਸ਼ ਲਾਉਂਦਿਆਂ ਹੋਇਆਂ ਕਿਹਾ 84ਦੇ ਵਿੱਚ ਸਿੱਖਾਂ ਦੇ ਯੋਜਨਾਬੱਧ ਤਰੀਕੇ  ਬੇਰਹਿਮੀ ਨਾਲ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ  ਅੱਗ ਲਾ ਕੇ ਕਤਲ ਕੀਤੇ ਗੲੀ ਸੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ  ਲੱਖਾਂ ਦੀ ਗਿਣਤੀ ਵਿਚ ਸਿੱਖਾਂ ਦੇ  ਕਾਤਲ ਕਰਨ ਮਗਰੋਂ ਘਰ ਬਾਰ ਲੁੱਟੇ ਗਏ ਅਤੇ ਕਾਰੋਬਾਰ ਤਬਾਹ ਕਰ ਦਿੱਤੇ ਸਿੱਖ ਅੱਜ ਤੱਕ ਮੁੜ ਪੈਰਾਂ ਸਿਰ ਤੇ ਖੜ੍ਹੇ ਨਹੀਂ ਹੋ ਸਕੇ  ਸਮੇਂ ਦੀਆਂ ਸਭਨਾਂ ਸਿਆਸੀ ਪਾਰਟੀਆਂ ਨੇ  84 ਦੇ ਨਾਂ ਤੇ ਵੋਟਾਂ ਵੇਲੇ ਸਿਆਸਤ ਕੀਤੀ ਹੈ  ਅੱਜ ਵੀ ਸਿਆਸਤ ਕੀਤੀ ਜਾ ਰਹੀ ਹੈ ਸਿੱਖਾਂ ਦੇ ਕਤਲ ਕਰਨ ਵਾਲੇ ਕਾਂਗਰਸ ਪਾਰਟੀ ਦੀ ਆਗੂ ਅੱਜ ਵੀ ਸ਼ਰ੍ਹੇਆਮ ਘੁੰਮ ਰਹੇ ਹਨ ਕਿਰਤੀ ਕਿਸਾਨ ਯੂਨੀਅਨ ਕਿਸਾਨ ਦੇ ਆਗੂਆਂ ਨੇ  ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਪੀਐੱਸਯੂ ਰਾਜਿੰਦਰਾ ਕਾਲਜ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਵੀ ਢਿੱਲਵਾਂ ਨੇ  ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ  ਘੱਟ ਗਿਣਤੀਆਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ  ਖ਼ਾਸ ਕਰਕੇ ਮੁਸਲਮਾਨ ਭਾਈਚਾਰੇ  ਸੰਬੰਧਤ ਲੋਕਾਂ ਤੇ  ਲਗਾਤਾਰ ਅੱਤਿਆਚਾਰ ਕੀਤਾ ਜਾ ਰਿਹਾ ਹੈ  ਜਿਸ ਦੀ ਮਿਸਾਲ ਗੁਜਰਾਤ ਵਿਚ ਬਿਲਕੀਸ਼ ਬਾਨੋ ਕੇਸ ਮਾਮਲੇ ਵਿਚ ਬਲਕਾ ਬਲਾਤਕਾਰ ਦੇ ਦੋਸ਼ੀ  ਬਾਕੀ ਪਰਿਵਾਰ ਦੇ ਜੀਆਂ ਦੇ ਕਤਲ ਵਿੱਚ ਸਜ਼ਾ  ਕੱਟ ਰਹੇ ਸਨ  ਇਹ ਕਹਿ ਕੇ ਰਿਹਾਅ ਕੀਤਾ ਗਿਆ ਕਿ ਜੇਲ੍ਹ ਵਿੱਚ   ਵਿੱਚ ਬਹੁਤ ਵਧੀਆ ਵਿਵਹਾਰ ਸੀ ਇਨ੍ਹਾਂ ਲੋਕਾਂ ਦਾ 15 ਅਗਸਤ ਨੂੰ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ  ਇਸ ਗੱਲ ਤੋਂ ਪਤਾ ਲੱਗ ਜਾਂਦਾ ਕਿ ਕੇਂਦਰ ਦੀ ਹਕੂਮਤ  ਘੱਟ ਗਿਣਤੀ ਲੋਕਾਂ ਦਾ ਕਿਹੋ ਜਿਹਾ ਵਿਵਹਾਰ ਕਰਦੀ ਹੈ  ਦੂਜੇ ਪਾਸੇ  ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ  ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ  ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ  ਸਿਆਸੀ ਕੈਦੀ ਬੁੱਧੀਜੀਵੀ ਪੱਤਰਕਾਰ  ਅੱਜ ਵੀ ਆਪਣੀ ਜ਼ਮਾਨਤ  ਕਰਾਉਣ ਲਈ  ਲਗਾਤਾਰ ਅਰਜ਼ੀਆਂ ਦੇ ਰਹੇ ਹਨ  ਸਕੂਟ ਇਨ੍ਹਾਂ ਅਰਜ਼ੀਆਂ ਨੂੰ ਨਾਮਨਜ਼ੂਰ ਕਰ ਰਹੇ ਹਨ  ਇਸ ਤੋਂ ਸਪੱਸ਼ਟ ਹੁੰਦਾ ਮੋਦੀ ਸਰਕਾਰ ਦਾ ਫਾਸ਼ੀਵਾਦੀ  ਚਿਹਰਾ  ਕਾਨੂੰਨ ਤੇ ਸੰਵਿਧਾਨ ਮੁਤਾਬਕ  ਹਰੇਕ ਬੰਦੇ ਨੂੰ ਜ਼ਮਾਨਤ ਕਰਾਉਣ ਦਾ ਅਧਿਕਾਰ ਹੈ  ਪ੍ਰੋਫੈਸਰ ਸਾਈਂ ਬਾਬੇ ਦੀ ਜ਼ਮਾਨਤ   ਇਸ ਗੱਲ ਕਹਿ ਕੇ ਰੱਦ ਕੀਤੀ ਜਾਂਦੀ ਹੈ ਇਸ ਖ਼ਤਰਾ ਹੈ  ਇਹੀ ਜੇ ਮਾਮਲੇ ਸਿੱਖ ਕੈਦੀਆਂ ਨਾਲ ਵੀ  ਵਾਪਰੇ ਹਨ  ਜਿਨ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ  ਉਨ੍ਹਾਂ ਨੂੰ ਰਿਹਾਈ ਕਰਨ ਤੋਂ ਨਾਂਹ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਤੋਂ ਵੀ ਖਤਰਾ ਹੈ ਬਠਿੰਡਾ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ  84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਸਿੱਖ ਤੇ ਬੁੱਧੀਜੀਵੀ ਸਿਆਸੀ ਕੈਦੀ ਰਿਹਾਅ ਕੀਤਾ ਜਾਵੇ  ਇਸ ਮੌਕੇ ਕਿਰਤੀ ਕਿਸਾਨ  ਯੂਨੀਅਨ  ਭੁੱਚੋ ਖੁਰਦ ਕਮੇਟੀ ਦੇ  ਔਰਤ ਵਿੰਗ ਦੇ ਪ੍ਰਧਾਨ ਮਨਜੀਤ ਕੌਰ ਪਿਆਰੋ ਖਜਾਨਚੀ ਗੁਰਮੀਤ ਕੌਰ ਰਾਣੀ ਸਹਾਇਕ ਸਕੱਤਰ ਕਰਮਜੀਤ ਭਾਈ ਕੀ  ਮੀਤ ਪ੍ਰਧਾਨ ਗੁਰਮੇਲ ਕੌਰ ਭੁੱਚੋ ਖੁਰਦ ਕਮੇਟੀ ਦੇ ਸੁਖਮੰਦਰ ਸਿੰਘ ਸਰਾਭਾ ਬੰਤ ਸਿੰਘ ਖ਼ਾਲਸਾ  ਪੀਐੱਸਯੂ ਰਜਿੰਦਰਾ ਕਾਲਜ ਕਮੇਟੀ ਦੇ  ਕਰਨਵੀਰ ਕੋਟਭਾਰਾ ਭਿੰਦਰ ਰਾਮ ਨਗਰ  ਲਖਵੀਰ ਨਸੀਬਪੁਰਾ  ਅਨਮੋਲ ਸਿੰਘ ਪੀਐਸਯੂ ਲਲਕਾਰ  ਹਰਿਮੰਦਰ ਕੌਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮੌੜ   ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments