spot_img
spot_img
spot_img
spot_img
Tuesday, May 21, 2024
spot_img
Homeਪੰਜਾਬਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਨੇ ਪਿੰਡ ਭੁੱਚੋ ਖੁਰਦ ਦੀਆਂ ਸਮੱਸਿਆ ਨੂੰ...

ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਨੇ ਪਿੰਡ ਭੁੱਚੋ ਖੁਰਦ ਦੀਆਂ ਸਮੱਸਿਆ ਨੂੰ ਲੈ ਕੇ ਐੱਸਡੀਐੱਮ ਬਠਿੰਡਾ ਨੂੰ ਦਿੱਤਾ ਮੰਗ ਪੱਤਰ

ਬਠਿੰਡਾ (ਪਰਵਿੰਦਰ ਜੀਤ ਸਿੰਘ)ਕਿਰਤੀ ਕਿਸਾਨ ਯੂਨੀਅਨ  ਔਰਤ ਵਿੰਗ ਭੁੱਚੋ ਖੁਰਦ ਕਮੇਟੀ ਦੇ ਸਹਾਇਕ   ਸਕੱਤਰ ਕਰਮਜੀਤ ਕੌਰ ਭਾਈਕਾ ਨੇ ਦੱਸਿਆ ਕਿ ਪਿੰਡ ਭੁੱਚੋ ਖੁਰਦ ਦੀਆਂ ਸਮੱਸਿਆ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ  ਔਰਤ ਵਿੰਗ ਭੁੱਚੋ ਖੁਰਦ ਕਮੇਟੀ ਦੀ ਅਗਵਾਈ ਦੇ ਵਿੱਚ  ਡੈਪੂਟੇਸ਼ਨ ਐੱਸਡੀਐੱਮ ਬਠਿੰਡਾ ਨੂੰ ਮਿਲਿਆ ਪਿੰਡ ਦੀਆਂ ਸਮੱਸਿਆਵਾਂ  ਜਾਣੂ ਕਰਾਇਆ ਨਹਿਰੀ ਪਾਣੀ ਦੀ ਖਾਲੇ ਟੁੱਟੇ ਹੋਏ ਹਨ ਤਕਰੀਬਨ ਤਿੰਨ ਸਾਲਾਂ ਤੋਂ ਉੱਪਰ ਹੋ ਗਿਆ ਹੋ ਗਿਆ ਚਾਰ ਸੌ ਏਕੜ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ  ਕਿਸਾਨ ਮਜਬੂਰੀ ਵੱਸ ਧਰਤੀ ਹੇਠਲਾ ਪਾਣੀ ਵਰਤਣ ਜਿਹੜਾ ਕਿ ਜ਼ਮੀਨ ਲਈ ਬਹੁਤਾ ਜ਼ਿਆਦਾ ਵਧੀਆ ਨਹੀਂ ਹੈ  ਐੱਸਡੀਐੱਮ ਸਾਹਿਬ ਨੂੰ ਇਸ ਮਸਲੇ ਤੇ ਧਿਆਨ ਦਿਵਾਇਆ  ਮੰਗ ਕੀਤੀ ਕਿ ਨਹਿਰੀ   ਖਾਲੇ ਪੱਕੇ ਕੀਤੇ ਜਾਣ  ਦੂਜੀ ਸਮੱਸਿਆ  ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਨਹੀਂ ਹੈ  ਪਿਛਲੇ ਲੰਮੇ ਸਮੇਂ ਤੋਂ ਛੱਪੜ ਦੀ ਪੁਟਾਈ ਨਹੀਂ ਕੀਤੀ ਗਈ  ਮੀਂਹ ਪੈਂਦਿਅਾਂ ਸਾਰੀ ਪਿੰਡ ਲਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਨੱਥੂਸਰ ਛੱਪੜ ਦੀ  ਤਿੰਨ ਸਾਲਾਂ ਤੋਂ ਪੁਟਾਈ ਨਹੀਂ ਕੀਤੀ ਗਈ ਛੱਪੜ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ  ਇਸੇ ਤਰ੍ਹਾਂ ਸਕੂਲ ਨੂੰ ਜਾਂਦੇ ਰਸਤੇ ਵਿਚ ਵੀ  ਮੀਂਹ  ਦਾ ਪਾਣੀ ਖੜ੍ਹ ਜਾਂਦਾ ਤੇ ਸਕੂਲੀ ਬੱਚਿਆਂ ਲਈ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਪਿੰਡ ਭੁੱਚੋ ਖੁਰਦ ਦੇ ਵਿਚ ਸਰਕਾਰੀ ਡਿਸਪੈਂਸਰੀ ਹੈ  ਇਸ ਦੀ ਖਸਤਾ ਹਾਲਤ ਹੈ  ਜਦੋਂ ਮੀਂਹ ਪੈਂਦਾ ਮੀਂਹ ਦੇ ਪਾਣੀ ਨਾਲ ਡਿਸਪੈਂਸਰੀ ਭਰ ਜਾਂਦੀ ਹੈ ਮੁਲਾਜ਼ਮਾਂ ਅਤੇ ਲੋਕਾਂ ਲਈ ਬਹੁਤ ਵੱਡੀ ਸਮੱਸਿਆ ਹੈ  ਡਿਸਪੈਂਸਰੀ ਦੀ ਮੁਰੰਮਤ ਕਰਕੇ 24 ਘੰਟੇ ਡਾਕਟਰ ਮੁਹੱਈਆ ਕਰਾਇਆ ਜਾਵੇ  ਐੱਸ ਡੀ ਐੱਮ ਸਾਹਿਬ ਨੇ   ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਵਿਸ਼ਵਾਸ ਦਿਵਾਇਆ ਕਿ ਜਲਦੀ ਇਨ੍ਹਾਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਪ੍ਰਧਾਨ ਮਨਜੀਤ ਕੌਰ ਪਿਆਰੋ ਨੇ ਕਿਹਾ  ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤਿੱਖਾ ਕੀਤਾ ਜਾਊ  ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ   ਇਸ ਮੌਕੇ  ਕਿਰਤੀ ਕਿਸਾਨ ਯੂਨੀਅਨ  ਔਰਤ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਮੀਤ ਪ੍ਰਧਾਨ ਗੁਰਮੇਲ ਕੌਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭਿੰਦਰ ਕੌਰ ਖਜਾਨਚੀ ਗੁਰਮੀਤ ਕੌਰ ਕਿਸਾਨ   ਆਗੂ ਸੁਖਮੰਦਰ ਸਿੰਘ ਸਰਾਭਾ ਬਾਵਾ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ  ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments