spot_img
spot_img
spot_img
spot_img
Monday, May 27, 2024
spot_img
Homeਪਟਿਆਲਾਕੇਦਾਰਨਾਥ ਮੰਦਰ ‘ਚ ਭਗਵਾਨ ਭੋਲੇ ਨਾਥ ਜੀ ਦੀ 51 ਫੁੱਟ ਉਚੀ ਮੂਰਤੀ...

ਕੇਦਾਰਨਾਥ ਮੰਦਰ ‘ਚ ਭਗਵਾਨ ਭੋਲੇ ਨਾਥ ਜੀ ਦੀ 51 ਫੁੱਟ ਉਚੀ ਮੂਰਤੀ ਬਣੇਗੀ-ਵਿਧਾਇਕ ਅਜੀਤਪਾਲ

ਕੇਦਾਰ ਨਾਥ ਮੰਦਰ ‘ਚ ਭਗਵਾਨ ਭੋਲੇ ਨਾਥ ਜੀ ਦੀ 51 ਫੁੱਟ ਉਚੀ ਮੂਰਤੀ ਬਣੇਗੀ-ਵਿਧਾਇਕ ਅਜੀਤਪਾਲ
-ਨੰਦੀ ਜੀ ਮਹਾਰਾਜ ਦੀ 9 ਫੁੱਟ ਉਚੀ ਮੂਰਤੀ ਦਾ ਵੀ ਨੀਂਹ ਪੱਥਰ ਰੱਖਿਆ ਗਿਆ

ਪਟਿਆਲਾ, 13 ਮਈ :-(ਸੰਨੀ ਕੁਮਾਰ)
ਅੱਜ ਇਥੇ ਸ੍ਰੀ ਕੇਦਾਰ ਨਾਥ ਮੰਦਰ ਮਥੁਰਾ ਕਲੋਨੀ ਵਿਖੇ ਪ੍ਰਾਚੀਨ ਸ੍ਰੀ ਕੇਦਾਰ ਨਾਥ ਮੰਦਰ ਸੇਵਾ ਸੰਮਤੀ ਵੱਲੋਂ ਨੀਂਹ ਪੱਥਰ ਸਮਾਗਮ ਕਰਵਾਇਆ ਗਿਆ। ਇਸ ਦੋਰਾਨ ਆਮ ਆਦਮੀ ਪਾਰਟੀ ਦੇ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਿਸੇਸ ਤੋਰ ਤੇ ਪੁੱਜੇ। ਇਸ ਮੋਕੇ ਸ੍ਰੀ ਕੇਦਾਰ ਨਾਂਥ ਮੰਦਰ ਵਿਖੇ ਭਗਵਾਨ ਭੋਲੇਨਾਥ ਜੀ ਦੀ 51 ਫੁੱਟ ਉਚੀ ਮੁਰਤੀ ਅਤੇ ਸ੍ਰੀ ਨੰਦੀ ਜੀ ਮਹਾਰਾਜ ਦੀ 9 ਫੁੱਟ ਉੱਚੀ ਮੂਰਤੀ ਦਾ ਨੀਂਹ ਪੱਥਰ ਰੱਖਿਆ ਗਿਆ। ਇਨਾ ਮੂਰਤੀਆਂ ਦੀ ਸੇਵਾ ਸਤਨਾਮ ਹਸੀਜਾ ਵੱਲੋਂ ਕੀਤੀ ਜਾ ਰਹੀ ਹੈ। ਇਸ ਮੋਕੇ ਰਣਜੀਤ ਸਿੰਘ ਚੰਢੋਕ, ਵਿਕਰਮ ਸਰਮਾ, ਮੁਕੇਸ ਕਮਾਰ ਠਾਕੁਰ, ਮੋਹਿਤ ਕਮੁਾਰ, ਰਾਕੇਸ ਕੁਮਾਰ, ਬਾਲ ਕਰਿਸਨ, ਵਿਜੈ ਸਰਮਾ, ਉਮ ਪ੍ਰਕਾਸ, ਨਾਰੇਸ ਕੁਮਾਰ, ਸੰਦੀਪ ਸਰਮਾ, ਹਰਵਿੰਦਰ ਸਿਘ, ਕਰਨੈਲ ਸਿੰਘ, ਅਮਨ ਕੁਮਾਰ, ਰਵੀ ਅਤੇ ਹੈਪੀ ਨੇ ਵੀ ਸਮੂਲੀਅਤ ਕੀਤੀ।
ਇਸ ਮੋਕੇ ਵਿਧਾਇਕ ਅਜੀਤਪਾਲ ਸਿੰਘ ਨੈ ਕਿਹਾਕਿ ਜਿੱਥੇ ਕਿਤੇ ਵੀ ਦੇਵਾਂ ਦੇ ਦੇਵ ਮਹਾਦੇਵ ਜੀ ਦੀ ਪੂਜਾ ਹੁੰਦੀ ਹੈ ਜਾਂ ਕੋਈ ਮੰਦਰ ਹੁੰਦਾ ਹੈ, ਉੱਥੇ ਨੰਦੀ ਜੀ ਮਹਾਰਾਜ ਦਾ ਜ਼ਿਕਰ ਜਰੂਰ ਆਉਂਦਾ ਹੈ। ਸ਼ਿਵ ਦੀ ਸਵਾਰੀ ਨੰਦੀ ਦੀ ਮੂਰਤੀ ਹਮੇਸ਼ਾ ਸ਼ਿਵ ਦੀ ਮੂਰਤੀ ਦੇ ਸਾਹਮਣੇ ਜਾਂ ਮੰਦਰ ਦੇ ਬਾਹਰ ਸਥਾਪਿਤ ਕੀਤੀ ਜਾਂਦੀ ਹੈ। ਇਸ ਲਈ ਇਥੇ ਵੀ ਸਰਧਾਲੂਆਂ ਦੀ ਸੇਵਾ ਭਾਵਨਾ ਅਤੇ ਸਰਧਾ ਨੂੰ ਵੇਖਦੇ ਹੋਏ ਇਹ ਦੋਵੇਂ ਮੂਰਤੀਆਂ ਵੱਡੇ ਅਕਾਰ ਵਿਚ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਸਾਡੀ ਆਉਣ ਵਾਲੀ ਪੀੜੀ ਨੂੰ ਵੀ ਚੰਗੀ ਸਿੱਖਿਆ ਮਿਲੇਗੀ ਅਤੇ ਇਹ ਅਸਥਾਨ ਉਨਾਂ ਦੀ ਆਸਥਾ ਦਾ ਪ੍ਰਤੀਕ ਵੀ ਹੋਏਗਾ। ਉਨ੍ਹਾਂ ਕਿਹਾ ਕਿ ਇਹ ਅਸਥਾਨ ਪੁਰਾਰਤਨ ਮੰਦਰ ਹੈ, ਇਥੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਜੁੜੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments