spot_img
spot_img
spot_img
spot_img
Friday, May 24, 2024
spot_img
Homeਪਟਿਆਲਾਕੱਚੇ ਕਾਮੇ ਕਰਾਂਗੇ ਪੱਕੇ ਵਣ ਮੰਤਰੀ ਨੇ ਮੀਟਿੰਗ ਚ ਦਿੱਤਾ ਭਰੋਸਾ

ਕੱਚੇ ਕਾਮੇ ਕਰਾਂਗੇ ਪੱਕੇ ਵਣ ਮੰਤਰੀ ਨੇ ਮੀਟਿੰਗ ਚ ਦਿੱਤਾ ਭਰੋਸਾ

*ਕੱਚੇ ਕਾਮੇ ਕਰਾਂਗੇ ਪੱਕੇ ਵਣ ਮੰਤਰੀ ਨੇ ਮੀਟਿੰਗ ਚ ਦਿੱਤਾ ਭਰੋਸਾ*ਜੰਗਲਾਤ ਵਰਕਰ ਯੁਨੀਅਨ ਨਾਲ ਕੀਤੀ ਮੀਟਿੰਗ*
ਪਟਿਆਲਾ:-( ਸੰਨੀ ਕੁਮਾਰ ) :-ਪੰੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸਨ 1406/22 ਬੀ ਚੰਡੀਗੜ੍ਹ ਨਾਲ ਸੰਬਧਤ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ: ਮੀਟਿੰਗ ਵਣ ਅਤੇ ਜੰਗਲੀ ਜੀਵ ਮੰਤਰੀ ਮਾਨਯੋਗ ਸ੍ਰੀ ਲਾਲ ਚੰਦ ਕਟਾਰੂ ਚੱਕ ਨਾਲ ਵਣ ਭਵਨ ਮੌਹਾਲੀ ਵਿਖੇ ਹੋਈ।ਇਸ ਮੀਟਿੰਗ ਵਿਚ ਵਣ ਵਿਭਾਗ ਦੇ ਚੇਅਰਮੈਨ ਰਕੇਸ਼ ਕੁਮਾਰ ਅਤੇ ਵਣ ਵਿਭਾਗ ਦੇ ਉੱਚ ਆਧਿਕਾਰੀ ਵਣ ਸੈਕਟਰੀ ਮਾਨਯੋਗ ਸ੍ਰੀ ਵਿਕਾਸ ਗੁਪਤਾ,ਪੑਧਾਨ ਮੁੱਖ ਵਣ ਪਾਲ ਮਾਨਯੋਗ ਸ੍ਰੀ ਆਰ ਕੇ ਮਿਸਰਾ ਤੇ ਸਕਰੀਨਿੰਗ ਰਿਵਿਉ ਕੁਮੇਟੀ ਦੇ ਚੇਅਰਮੈਨ ਸ੍ਰੀ ਸੰਜੇ ਬਾਂਸਲ,ਵਣ ਪਾਲ ਸੑ ਨਿਰਮਲ ਸਿੰਘ ਰੰਧਾਵਾ ਜੀ ਤੋ ਇਲਾਵਾ ਹੋਰ ਵਣ ਵਿਭਾਗ ਦੇ ਆਧਿਕਾਰੀ ਮੀਟਿੰਗ ਵਿੱਚ ਮਜੂਦ ਸਨ। ਜਿਸ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਦੀਆ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਜਿਸ ਵਿਚ ਵਣ ਮੰਤਰੀ ਜੀ ਵਲੋ ਬਹੁਤ ਸਾਰੀਆਂ ਮੰਗਾ ਮੌਕੇ ਤੇ ਮੰਨੀਆ ਅਤੇ ਮਾਨਯੋਗ ਮੰਤਰੀ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨੋਟੀਫ਼ਿਕੇਸਨ ਜਾਰੀ ਕਰ ਦਿੱਤਾ ਉਸ ਪੌਲਸੀ ਅਧੀਨ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਕਾਮੇ ਪਹਿਲ ਦੇ ਅਧਾਰ ਤੇ ਪੱਕੇ ਕਰ ਕੀਤੇ ਜਾਣਗੇ ।ਮੰਗ ਪੱਤਰ ਚ ਦਰਜ ਹੋਰ ਮੰਗਾਂ ਜਿਵੇ ਕੀ ਪੰਜਾਬ ਦੀ ਫਾਈਨਲ ਸੀਨੀਆਰਤਾ ਸੂਚੀ ਇੱਕ ਹਫਤੇ ਵਿੱਚ ਦੇਣ ਦਾ ਭਰੋਸਾ ਦਿੱਤਾ ਗਿਆ।
ਵੱਧੇ ਹੋਏ ਰੇਟਾਂ ਦਾ ਰਹਿੰਦਾ ਏਰੀਅਲ ਮੌਕੇ ਤੇ ਫੰਡ ਰਲੀਜ਼ ਕੀਤਾ
ਡੇਲੀਵੇਜ਼ ਸਮੂਹ ਵਰਕਰਾਂ ਨੂੰ ਪੂਰੀਆਂ (ਕੰਪਲੀਟ) ਵਰਦੀਆਂ ਫ਼ੋਰੀ ਦੇਣ ਦਾ ਭਰੋਸਾ ਦਿੱਤਾ ਗਿਆ।
ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਤਨਖਾਹ ਨਾਲ 25% ਪ੍ਰਤੀ ਰੈਸਕਿੳ ਭੱਤਾ ਦਿੱਤਾ ਜਾਵੇਗਾ
ਜੰੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਨਵੇ ਕੰਮ ਚਲਾਉਣ ਦਾ ਭਰੋਸਾ ਦਿੱਤਾ ਗਿਆ। ਅਤੇ ਵਿਭਾਗ ਵਿਚ ਕੰਮਾਂ ਦੇ ਰੇਟਾਂ ਵਿਚ ਸੋਧ ਕੀਤੀ ਜਾਵੇਗੀ ਵਰਕਰਾ ਤੇ ਪੈ ਰਿਹਾ ਵਾਧੂ ਕੰਮਾਂ ਦੇ ਲੋੜ ਨੂੰ ਘਟਾਇਆ ਜਾਵੇਗਾ ਅਤੇ ਬਹੁਤ ਸਾਰੀਆਂ ਮੰਗਾਂ ਲਈ ਪੰਜਾਬ ਸਰਕਾਰ ਵੱਲੋ ਪਰਵਾਨ ਕਰਵਾਉਣ ਦਾ ਭਰੋਸਾ ਦਿੱਤਾ ਗਿਆ
ਅੱਜ ਦੀ ਮੀਟਿੰਗ ਵਿਚ ਸੂਬਾ ਪ੍ਧਾਨ ਅਮਰੀਕ ਸਿੰਘ,ਜਨਰਲ ਸਕੱਤਰ ਜਸਵੀਰ ਸੀਰਾ,ਵਿਤ ਸੱਕਤਰ ਸਿਵ ਕੁਮਾਰ ਰੋਪੜ ਸੁਬਾਈ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ. ਜਸਵਿੰਦਰ ਸੌਜਾ ਪਟਿਆਲਾ,ਬਲਵੀਰ ਸਿੰਘ ਤਰਨਤਾਰਨ,ਦਰਸ਼ਨ ਲੁਧਿਆਣ,ਸਤਨਾਮ ਸੰਗਰੂਰ, ਸੇਰ ਸਿੰਘ ਸਰਹਿੰਦ, ਬੱਬੂ ਮਾਨਸਾ,ਭੁਵਿਸਨ ਲਾਲ ਜਲੰਧਰ,ਬਲਰਾਜ ਪਠਾਨਕੋਟ,ਸੁਲੱਖਣ ਮੌਹਾਲੀ,ਸੁਮਿੰਦਰ ਮੁਕਤਸਰ,ਨਿਸਾਨ ਫਿਰੋਜ਼ਪੁਰ, ਮੇਹਰ ਸਿੰਘ, ਛਿੰਦਰਪਾਲ ਸਿੰਘ ਛੱਤ ਬੀੜ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸੂਬਾਈ ਪ੍ਧਾਨ ਸਤੀਸ਼ ਰਾਣਾ, ਹਰਨੇਕ ਮਾਵੀ, ਤੇ ਜੱਥੇਬੰਦੀ ਦੇ ਸਲਾਹਕਾਰ ਮਨਜੀਤ ਸਿੰਘ ਸੈਣੀ ਮੀਟਿੰਗ ਵਿਚ ਵਿਸੇਸ ਤੋਰ ਤੇ ਹਾਜ਼ਰ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments