spot_img
spot_img
spot_img
spot_img
Friday, May 24, 2024
spot_img
Homeਪੰਜਾਬਖ਼ਾਲਸਾ ਫ਼ਤਹਿ ਮਾਰਚ ਦਾ ਨਾਭਾ ਦੇ ਵਿਧਾਇਕ ਦੇਵ ਮਾਨ ਨੇ ਕੀਤਾ ਸੁਆਗਤ

ਖ਼ਾਲਸਾ ਫ਼ਤਹਿ ਮਾਰਚ ਦਾ ਨਾਭਾ ਦੇ ਵਿਧਾਇਕ ਦੇਵ ਮਾਨ ਨੇ ਕੀਤਾ ਸੁਆਗਤ

ਖ਼ਾਲਸਾ ਫ਼ਤਹਿ ਮਾਰਚ ਦਾ ਨਾਭਾ ਦੇ ਵਿਧਾਇਕ ਦੇਵ ਮਾਨ ਨੇ ਕੀਤਾ ਸੁਆਗਤ

ਨਾਭਾ 23 ਅਪ੍ਰੈਲ (ਬਰਿੰਦਰਪਾਲ ਸਿੰਘ )-ਨਾਭਾ ਪਹੁੰਚੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਖ਼ਾਲਸਾ ਫ਼ਤਹਿ ਮਾਰਚ ਦਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ‘ਚ ਆਪ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਸਾਹਿਬ ਤੇ ਫੁੱਲ ਦੀ ਵਰਖਾ ਕੀਤੀ ਗਈ। ਹਲਕਾ ਵਿਧਾਇਕ ਦੇਵ ਮਾਨ ਨੇ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਮਹਾਨ ਖ਼ਾਲਸਾ ਫ਼ਤਹਿ ਮਾਰਚ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਾਡੇ ਲਈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿਉਂ ਜੋ ਅਸੀਂ ਮਹਾਨ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਹਾਂ । ਵਿਧਾਇਕ ਦੇਵ ਮਾਨ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ । ਇਸ ਮੌਕੇ ਸੀਨੀਅਰ ਆਪ ਆਗੂ ਗੁਲਾਬ ਮਾਨ, ਸੁਖਦੇਵ ਸਿੰਘ ਮਾਨ, ਤੇਜਿੰਦਰ ਸਿੰਘ ਖਹਿਰਾ, ਪ੍ਰਧਾਨ ਟੱਰਕ ਯੂਨਿਅਨ ਨਿਰਭੈ ਸਿੰਘ ਘੁੰਡਰ, ਸੁਖਦੇਵ ਸਿੰਘ ਸੰਧੂ, ਸੂਬੇਦਾਰ ਸੰਤੋਖ ਸਿੰਘ, ਸਮਾਜ ਸੇਵਕ ਪੰਕਜ ਪੱਪੂ, ਮਨਪ੍ਰੀਤ ਕਾਲੀਆਂ , ਸੰਦੀਪ ਸ਼ਰਮਾ,ਹਰਮੀਕ ਸਿੰਘ ਬਾਜਵਾ,ਮਨਜੋਤ ਸਿੰਘ ਲੱਧਾਹੇੜੀ, ਗੋਪੀ ਫੈਜਗੜ , ਹਰਮੀਕ ਸਿੰਘ ਮੈਹਸ, ਨਵਜੋਤ ਸਿੰਘ ਪੂਨੀਆ, ਜਗਵਿੰਦਰ ਸਿੰਘ ਪੂਨੀਆ, ਆਦਿ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments