spot_img
spot_img
spot_img
spot_img
Friday, September 22, 2023
spot_img
Homeਪੰਜਾਬਖਿਡਾਰੀਆਂ ਦੇ ਖੇਡ ਵਿੰਗਾਂ ਲਈ ਹੋਏ ਟਰਾਇਲਾਂ 'ਚ ਦੂਸਰੇ ਦਿਨ 432 ਖਿਡਾਰੀਆਂ...

ਖਿਡਾਰੀਆਂ ਦੇ ਖੇਡ ਵਿੰਗਾਂ ਲਈ ਹੋਏ ਟਰਾਇਲਾਂ ‘ਚ ਦੂਸਰੇ ਦਿਨ 432 ਖਿਡਾਰੀਆਂ ਨੇ ਦਿਖਾਈ ਖੇਡ ਪ੍ਰਤਿਭਾ

ਖਿਡਾਰੀਆਂ ਦੇ ਖੇਡ ਵਿੰਗਾਂ ਲਈ ਹੋਏ ਟਰਾਇਲਾਂ ‘ਚ ਦੂਸਰੇ ਦਿਨ 432 ਖਿਡਾਰੀਆਂ ਨੇ ਦਿਖਾਈ ਖੇਡ ਪ੍ਰਤਿਭਾ

ਪਟਿਆਲਾ, :-(ਬਰਿੰਦਰਪਾਲ ਸਿੰਘ):-ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਸਪੋਰਟਸ ਵਿੰਗ ਸਕੂਲ (ਲੜਕੇ-ਲੜਕੀਆਂ) (ਰੈਜੀਡੈਂਸ਼ਲ/ਡੇ-ਸਕਾਲਰ) ਲਈ ਅੰਡਰ 14,17 ਤੇ 19 ਉਮਰ ਵਰਗ ਲਈ ਖੇਡ ਟਰਾਇਲ ਕਰਵਾਏ ਗਏ, ਜਿਸ ਦੇ ਅੱਜ ਦੂਸਰੇ ਤੇ ਆਖਰੀ ਦਿਨ 432 ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਮੈਦਾਨ ‘ਚ ਦਿਖਾਈ।
ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੋ ਦਿਨ ਤੱਕ ਚੱਲ ਖੇਡ ਟਰਾਇਲਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ 456 ਖਿਡਾਰੀਆਂ ਨੇ ਅਤੇ ਦੂਸਰੇ ਦਿਨ 432 ਖਿਡਾਰੀਆਂ ਨੇ ਟਰਾਇਲ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਦੋ ਦਿਨ ਤੱਕ ਚੱਲੇ ਟਰਾਇਲਾਂ ‘ਚ ਅਥਲੈਟਿਕਸ, ਟੇਬਲ ਟੈਨਿਸ, ਵੇਟ ਲਿਫ਼ਟਿੰਗ, ਜਿਮਨਾਸਟਿਕ, ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋ-ਖੋ, ਵਾਲੀਬਾਲ, ਬਾਕਸਿੰਗ, ਜੂਡੋ, ਹੈਡਬਾਲ, ਤੈਰਾਕੀ, ਕੁਸ਼ਤੀ ਅਤੇ ਬੈਡਮਿੰਟਨ ਦੇ ਟਰਾਇਲ ਕਰਵਾਏ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments