spot_img
spot_img
spot_img
spot_img
Tuesday, May 21, 2024
spot_img
Homeਪੰਜਾਬਖੇਡਾ ਵਤਨ ਪੰਜਾਬ ਦੀਆ ਜਿਲੇ ਪੱਧਰੀ ਖੇਡਾ ਦੀ ਸਾਨੋ ਸੋਕਤ ਨਾਲ ਸਮਾਪਤੀ

ਖੇਡਾ ਵਤਨ ਪੰਜਾਬ ਦੀਆ ਜਿਲੇ ਪੱਧਰੀ ਖੇਡਾ ਦੀ ਸਾਨੋ ਸੋਕਤ ਨਾਲ ਸਮਾਪਤੀ

ਖੇਡਾ ਵਤਨ ਪੰਜਾਬ ਦੀਆ ਜਿਲੇ ਪੱਧਰੀ ਖੇਡਾ ਦੀ ਸਾਨੋ ਸੋਕਤ ਨਾਲ ਸਮਾਪਤੀ
ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਦੇ ਲੜਕੇ ਲੜਕੀਆਂ ਨੇ ਮਾਰੀ ਬਾਜੀ
ਬਠਿੰਡਾ (ਪਰਵਿੰਦਰ ਜੀਤ ਸਿੰਘ)-ਖੇਡਾਂ ਵਤਨ ਪੰਜਾਬ ਦੀਆ ਖੇਡਾ ’ਚ ਗੱਤਕੇ ਵਿਚ ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਪਿੰਡ ਭੁੱਚੋ ਖੁਰਦ ਦੇ ਲੜਕੇ ਲੜਕੀਆਂ ਨੇ ਬਾਜੀ ਮਾਰੀ ਹੈ। ਇਹਨਾ ਖੇਡਾ ਵਿਚ ਬਠਿੰਡਾ ਜਿਲੇ ਦੇ ਵੱਖ ਵੱਖ ਸਕੂਲ ਅਕੈਡਮੀਆਂ ਅਤੇ ਅਖਾੜਿਆਂ ਦੇ ਅੰਡਰ 14, 17, 21 ਅਤੇ 21 ਤੋਂ 40 ਉਮਰ ਦੇ ਲੜਕੇ ਲੜਕੀਆਂ ਨੇ ਭਾਗ ਲਿਆ ਸੀ। ਜਿਸ ਵਿਚ ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਖਾਲਸਾ ਨੇ ਦੱਸਿਆ ਕਿ ਇਹਨਾ ਮੁਕਾਬਲਿਆਂ ਵਿਚ ਸ. ਹਰੀ ਸਿੰਘ ਨਲੂਆ ਗੱਤਕਾ ਅਖਾੜੇ ਦੇ ਬੱਚਿਆ ਨੇ ਕੁੱਲ 25 ਮੈਡਲ ਜਿਸ ਵਿਚ 20 ਗੋਲਡ, 3 ਸਿਲਵਰ, 2 ਬਰਾਊਸ਼ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਲੜਕਿਆਂ ਦੇ ਮੁਕਾਬਲਿਆਂ ਵਿਚ ਅੰਡਰ 14 ਫਰੀ ਸੋਟੀ ਅਤੇ ਸਿੰਗਲ ਸੋਟੀ ਟੀਮ ਪਹਿਲਾ, ਅੰਡਰ 17 ਫਰੀ ਸੋਟੀ ਅਤੇ ਸਿੰਗਲ ਸੋਟੀ ਟੀਮ ਪਹਿਲਾ, ਅੰਡਰ 21 ਸਿੰਗਲ ਸੋਟੀ ਦੂਜਾ ਅਤੇ ਫਰੀ ਸੋਟੀ ਟੀਮ ਤੀਜਾ ਅਤੇ ਅੰਡਰ 14 ਵਿਅਕਤੀਗਤ ਸਿੰਗਲ ਸੋਟੀ ਏਕਨੂਰ ਸਿੰਘ ਪਹਿਲਾ, ਫਰੀ ਸੋਟੀ ਵਿਅਕਤੀਗਤ ਸੁਮਿੰਦਰਜੀਤ ਸਿੰਘ ਪਹਿਲਾ, ਅੰਡਰ 17 ਸਿੰਗਲ ਸੋਟੀ ਵਿਅਕਤੀਗਤ ਧਰਮਵੀਰ ਸਿੰਘ ਪਹਿਲਾ, ਫਰੀ ਸੋਟੀ ਵਿਅਕਤੀਗਤ ਦੀਪਕ ਸਿੰਘ ਪਹਿਲਾ, ਅੰਡਰ 21 ਸਿੰਗਲ ਸੋਟੀ ਵਿਅਕਤੀਗਤ ਅਰਮਾਨਦੀਪ ਸਿੰਘ ਦੂਜਾ ਸਥਾਨ ਹਾਸਲ ਕੀਤਾ ਹੈ। ਲੜਕੀਆਂ ਦੇ ਮੁਕਾਬਲਿਆਂ ਵਿਚ ਅੰਡਰ 14 ਫਰੀ ਅਤੇ ਸਿੰਗਲ ਸੋਟੀ ਟੀਮ ਪਹਿਲਾ, ਅੰਡਰ 17 ਫਰੀ ਅਤੇ ਸਿੰਗਲ ਸੋਟੀ ਟੀਮ ਪਹਿਲਾ, ਅੰਡਰ 21 ਅਤੇ 21 ਤੋਂ 40 ਸਿੰਗਲ ਸੋਟੀ ਟੀਮ ਪਹਿਲਾ, ਅੰਡਰ 14 ਫਰੀ ਸੋਟੀ ਵਿਅਕਤੀਗਤ ਸੋਨੂੰ ਕੌਰ, ਸਿੰਗਲ ਸੋਟੀ ਕਮਲਦੀਪ ਕੌਰ, ਅੰਡਰ 17 ਦਵਿੰਦਰ ਕੌਰ ਪਹਿਲਾ, ਹਰਮਨਦੀਪ ਕੌਰ ਦੂਜਾ, ਅੰਡਰ 21 ਪਰਨੀਤ ਕੌਰ, ਕਮਲਪ੍ਰੀਤ ਕੌਰ, 21 ਤੋਂ 40 ਹਿਨਾ ਕੌਰ ਅਤੇ ਸੁਖਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਭਾਈ ਜਸਕਰਨ ਸਿੰਘ ਖਾਲਸਾ ਨੇ ਕਿਹਾ ਕਿ ਇਹ ਸਾਰੇ ਬੱਚੇ ਸਰਕਾਰੀ ਸੰਕੈਡਰੀ ਸਕੂਲ ਭੁੱਚੋਂ ਖ਼ੁਰਦ ਅਤੇ ਭੁੱਚੋ ਕਲਾ ਦੇ ਵਿਦਿਅਰਥੀ ਹਨ ਇਹ ਖੇਡਾਂ ਜਿਲਾ ਖੇਡ ਅਫਸਰ ਰੁਪਿੰਦਰ ਸਿੰਘ ਬਰਾੜ ਅਤੇ ਜਿਲਾ ਪ੍ਰਸਾਸ਼ਨ ਦੀ ਦੇਖਰੇਖ ’ਚ ਹੋਈਆ ਹਨ। ਇਸ ਮੌਕੇ ਭੁੱਚੋ ਖ਼ੁਰਦ ਸਕੂਲ ਦੇ ਪਿ੍ਰੰਸੀਪਲ ਮਾਧਵੀ ਪਾਲ, ਭੁੱਚੋ ਕਲਾ ਸਕੂਲ ਦੇ ਪਿ੍ਰੰਸੀਪਲ ਗੀਤਾ ਅਰੋੜਾ, ਪਰਮਿੰਦਰ ਸਿੰਘ ਗਿੱਲ ਕਲਾ ਅਤੇ ਗੁਰਪਿਆਰ ਸਿੰਘ ਜੱਜ ਗੱਤਕਾ ਕੋਚ ਨੇ ਟੀਮ ਨੂੁੰ ਵਧਾਈ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments