spot_img
spot_img
spot_img
spot_img
Friday, May 24, 2024
spot_img
Homeਪੰਜਾਬਖੇਤੀਬਾੜੀ ਵਿਭਾਗ ਦੇ ਅਧਿਕਾਰੀ ਹੜਤਾਲ ਦੌਰਾਨ ਵੀ ਕਿਸਾਨ ਹਿੱਤ ਵਿੱਚ ਕਰ ਰਹੇ...

ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹੜਤਾਲ ਦੌਰਾਨ ਵੀ ਕਿਸਾਨ ਹਿੱਤ ਵਿੱਚ ਕਰ ਰਹੇ ਹਨ ਫ਼ਸਲਾ ਦਾ ਸਰਵੇਖਣ

ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹੜਤਾਲ ਦੌਰਾਨ ਵੀ ਕਿਸਾਨ ਹਿੱਤ ਵਿੱਚ ਕਰ ਰਹੇ ਹਨ ਫ਼ਸਲਾ ਦਾ ਸਰਵੇਖਣ

ਬਠਿੰਡਾ, (ਪਰਵਿੰਦਰ ਜੀਤ ਸਿੰਘ) : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਖੇਤੀਬਾੜੀ ਅਧਿਕਾਰੀ, ਖੇਤੀਬਾੜੀ ਵਿਕਾਸ ਅਫ਼ਸਰਾਂ  ਦੀਆਂ ਰਾਖਵੀਂਆਂ ਅਸਾਮੀਆਂ ਉਪਰ ਖੇਤੀਬਾੜੀ ਵਿਸਥਾਰ ਅਫ਼ਸਰਾ ਦੀਆਂ ਬਦਲੀਆਂ ਕਰਨ ਦੇ ਰੋਸ ਵਜੋਂ 25 ਜੁਲਾਈ ਤੋਂ ਹੜਤਾਲ ਤੇ ਹਨ ਅਤੇ ਜਿਸ ਸਬੰਧੀ ਖੇਤੀ ਭਵਨ ਮੋਹਾਲੀ ਵਿਖੇ ਰੋਸ ਧਰਨਾ ਲਗਾਤਾਰ ਜਾਰੀ ਹੈ। ਪਰ ਕਿਸਾਨ ਹਿੱਤ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਫ਼ਸਲਾਂ ਦਾ ਸਰਵੇਖਣ ਕਰ ਰਹੇ ਹਨ ਅਤੇ ਸਮੇਂ ਮੁਤਾਬਿਕ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ।

           ਬਲਾਕ ਬਠਿੰਡਾ ਵਿੱਚ ਪੈਂਦੇ ਸਰਕਲ ਕੋਟਸ਼ਮੀਰ ਦੇ ਇੰਚਾਰਜ ਡਾ. ਜਗਪਾਲ ਸਿੰਘ ਵੱਲੋਂ ਸਰਕਲ ਦੇ ਪਿੰਡ ਕੋਟਸ਼ਮੀਰ, ਗਹਿਰੀ ਦੇਵੀ ਨਗਰ, ਜੱਸੀ ਪੌ ਵਾਲੀ, ਕਟਾਰ ਸਿੰਘ ਵਾਲਾ ਵਿਖੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਕਿਸਾਨ ਸੁਖਦੇਵ ਸਿੰਘ ਪੁੱਤਰ ਰਾਮਰੱਖਾ ਸਿੰਘ, ਭਜਨ ਸਿੰਘ ਪੁੱਤਰ ਕਰਨੈਲ ਸਿੰਘ, ਲੀਲਾ ਸਿੰਘ ਪੁੱਤਰ ਜਗਰੂਪ ਸਿੰਘ, ਜਗਰਾਜ ਸਿੰਘ ਪੁੱਤਰ ਨਛੱਤਰ ਸਿੰਘ, ਦਰਸ਼ਨ ਸਿੰਘ ਪੁੱਤਰ ਜੋਗਿੰਦਰ ਸਿੰਘ, ਪਵਨ ਕੁਮਾਰ ਪੁੱਤਰ ਰਾਮਜੀ ਦਾਸ, ਅਮਰਿੰਦਰ ਸਿੰਘ ਪੁੱਤਰ ਰਛਪਾਲ ਸਿੰਘ ਆਦਿ ਦੇ ਖੇਤਾਂ ਵਿੱਚ ਸਰਵੇਖਣ ਕੀਤਾ ਗਿਆ। ਸਰਵੇਖਣ ਦੌਰਾਨ ਕੁੱਝ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਦੇ ਪੱਧਰ ਤੋਂ ਉੱਪਰ ਵੇਖਿਆ ਗਿਆ। ਜਿਸ ਵਾਸਤੇ ਕਿਸਾਨਾਂ ਨੂੰ ਵਿਭਾਗ ਵੱਲੋਂ ਸਿਫਾਰਿਸ਼ ਕੀੜੇਮਾਰ ਦਵਾਈਆਂ ਜਿਵੇਂ ਸਫੀਨਾ 400 ਮਿ.ਲੀ. ਓਸ਼ੀਨ 60 ਗ੍ਰਾਮ, ਪੋਲੋ 200 ਗ੍ਰਾਮ ਇਥੀਆਨ 800 ਮਿ ਲੀ, ਲੈਨੋ 500 ਮਿ.ਲੀ, ਉਬਰਾਨ 200 ਮਿ.ਲੀ. ਆਦਿ ਦਵਾਈਆਂ ਵਿਚੋਂ ਕਿਸੇ ਵੀ ਇੱਕ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ।

           ਇਸ ਤੋਂ ਇਲਾਵਾ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਵੀ ਸੁਚੇਤ ਰਹਿਣ ਲਈ ਅਤੇ ਇਸ ਸੰਬੰਧੀ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਹਮਲਾ ਆਰਥਿਕ ਕੰਗਾਰ ਪੱਧਰ ਤੋਂ ਉੱਪਰ ਮਿਲੇ ਤਾਂ ਮਹਿਕਮਾ ਖੇਤੀਬਾੜੀ ਦੀਆਂ ਸਿਫਾਰਸ਼ਾਂ ਅਨੁਸਾਰ ਸਪਰੇਅ ਕਰਨ ਦੀ ਸਲਾਹ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments