spot_img
spot_img
spot_img
spot_img
Sunday, May 19, 2024
spot_img
Homeਪਟਿਆਲਾਗਊਆਂ ਚੋਰੀ ਕਰਨ ਵਾਲਿਆਂ ਤੇ ਪਰਚੇ ਦਰਜ ਕੀਤੇ ਜਾਣਗੇ-ਅਜੀਤਪਾਲ ਕੋਹਲੀ

ਗਊਆਂ ਚੋਰੀ ਕਰਨ ਵਾਲਿਆਂ ਤੇ ਪਰਚੇ ਦਰਜ ਕੀਤੇ ਜਾਣਗੇ-ਅਜੀਤਪਾਲ ਕੋਹਲੀ

ਗਊਆਂ ਚੋਰੀ ਕਰਨ ਵਾਲਿਆਂ ਤੇ ਪਰਚੇ ਦਰਜ ਕੀਤੇ ਜਾਣਗੇ-ਅਜੀਤਪਾਲ ਕੋਹਲੀ
-ਵਿਧਾਇਕ ਕੋਹਲੀ ਵੱਲੋਂ ਹੜ੍ਹ ਪ੍ਰਭਾਵਿਤ ਗਊਸਾਲਾ ਦਾ ਦੌਰਾ
ਪਟਿਆਲਾ 13 ਜੁਲਾਈ ( ਸੰਨੀ ਕੁਮਾਰ )
ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਥਾਨਕ ਸਨੌਰ ਰੋਡ ਸਥਿਤ ਹੜ੍ਹ ਪ੍ਰਭਾਵਿਤ ਗਊਸਾਲਾ ਦਾ ਦੌਰਾ ਕੀਤਾ। ਇਸ ਮੋਕੇ ਉਨਾ ਕਿਹਾ ਕੇ ਜਿਨਾ ਵੀ ਲੋਕਾਂ ਨੇ ਹੜ ਦਾ ਫਾਇਦਾ ਉਠਾ ਕੇ ਮਹਿੰਗੀਆਂ ਗਊਆਂ ਚੋਰੀ ਕੀਤੀਆਂ ਹਨ, ਉਨਾ ਤੇ ਪੁਲਿਸ ਕੇਸ ਦਰਜ ਕੀਤੇ ਜਾਣਗੇ। ਵਿਧਾਇਕ ਨੇ ਇਹ ਵੀ ਕਿਹਾ ਕੇ ਗਊਸਾਲਾ ਵਿਚ ਗਊਆਂ ਦੇ ਹਰੇਚਾਰੇ ਜਾਂ ਕੋਈ ਵੀ ਹੋਰ ਕਿਸੇ ਕਿਸਮ ਦੀ ਲੋੜ ਹੋਵੇ ਤਾਂ ਉਨਾਂ ਦੀ ਸਰਕਾਰ ਅਤੇ ਜਿਲਾ ਪ੍ਰਸਾਸਨ ਹਰ ਸਮੇਂ ਤਿਆਰ ਹੈ। ਵਿਧਾਇਕ ਨੇ ਕਿਹਾ ਕੇ ਗਊਸਾਲਾ ਦੀ ਸਫਾਈ, ਪਾਣੀ ਦਾ ਪ੍ਰਬੰਧ ਅਤੇ ਹਰ ਤਰਾਂ ਦੇ ਪ੍ਰਬੰਧ ਲਈ ਬਚਨਬੱਧ ਹਾਂ। ਵਿਧਾਇਕ ਨੇ ਅਪੀਲ ਕੀਤੀ ਕੇ ਜਿਨਾ ਲੋਕਾਂ ਨੇ ਗਊਸਾਲਾ ਦੀਆਂ ਗਊਆਂ ਚੋਰੀ ਕੀਤੀਆਂ ਹਨ ਜਾਂ ਭਲੇਖੇ ਨਾਲ ਇਹ ਗਊਆਂ ਉਨਾ ਕੋਲ ਚਲੀਆਂ ਗਈਆਂ ਹਨ, ਉਹ ਇਨਾ ਗਊਆਂ ਨੂੰ ਵਾਪਿਸ ਗਊਸਾਲਾ ਛੱਡ ਦੇਣ ਜਾਂ ਆ ਕੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਨਹੀਂ ਤਾ ਫੌਜਦਾਰੀ ਪਰਚਾ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਦਾਂ ਜਾਏਗੀ।
ਇਸ ਦੋਰਾਨ ਸ੍ਰੀ ਰਾਧਾ ਕ੍ਰਿਸਨ ਗਊਸਾਲਾ ਸੇਵਾ ਸੰਮਤੀ ਦੇ ਫਾਉਡਰ ਪ੍ਰਧਾਨ ਅਨੀਸ ਮੰਗਲਾ ਨੇ ਦੱਸਿਆ ਇਸ ਗਊਸਾਲਾ ਵਿਚ ਕੁੱਲ 335 ਗਊਆਂ ਸਨ, ਜਿਨਾਂ ਵਿਚ ਕਈ ਗਊਆਂ ਦੀ ਕੀਮਤ 1 ਲੱਖ, ਸਵਾ ਲੱਖ ਅਤੇ ਕਿਸੇ ਦੀ ਕੀਮਤ 70 ਹਜਾਰ ਵੀ ਸੀ। ਜਦੋਂ ਹੜ ਅਇਆ ਤਾਂ ਇਨਾ ਗਊਆਂ ਨੂੰ ਕਿਸਤੀਆਂ ਰਾਹੀਂ ਬਾਹਰ ਕੱਢ ਕੇ ਬਾਹਰ ਦਾਣਾ ਮੰਡੀ ਵਿਚ ਲਿਜਾਇਆ ਗਿਆ। ਉਨਾ ਮੁਤਾਬਿਕ ਹੁਣ ਸਾਡੇ ਕੋਲ ਕਰੀਬ 100 ਗਊਆਂ ਘੱਟ ਹਨ। ਇਹ ਗਊਆਂ ਕੁਝ ਲੋੁਕਾਂ ਵੱਲੋਂ ਚੋਰੀ ਕਰ ਲਈਆਂ ਗਈਆਂ ਹਨ। ਉਨਾ ਦੱਸਿਆ ਕੇ ਹੜ ਦੋਰਾਨ ਕਿਸੇ ਵੀ ਗਊ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਬਲਕਿ ਸਾਰੀਆਂ ਗਊਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਸੀ। ਇਸ ਲਈ ਜਿਨਾ ਲੋਕਾਂ ਨੇ ਗਊਆਂ ਦੀ ਚੋਰੀ ਕੀਤੀ ਹੈ, ਉਨਾ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰ ਜਿੰਦਲ, ਪਰਮਜੀਤ ਸਿੰਘ, ਪ੍ਰਵੀਨ ਸ਼ਰਮਾ ਅਤੇ ਮਨੋਜ ਗਰਗ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments