spot_img
spot_img
spot_img
spot_img
Friday, May 24, 2024
spot_img
Homeਪੰਜਾਬਗਊ ਵੰਸ ਤੇ ਪਸ਼ੂ ਵਰਗ ਚਕਿਤਸਾ ਸੇਵਾ ਸੰਮਤੀ ਦਾ ਕਾਰਜ ਅਤਿ ਸ਼ਲਾਘਾਯੋਗ...

ਗਊ ਵੰਸ ਤੇ ਪਸ਼ੂ ਵਰਗ ਚਕਿਤਸਾ ਸੇਵਾ ਸੰਮਤੀ ਦਾ ਕਾਰਜ ਅਤਿ ਸ਼ਲਾਘਾਯੋਗ ਨਰਪਾਲ ਸਿੰਘ ਸ਼ੇਰਗਿੱਲ

ਗਊ ਵੰਸ ਤੇ ਪਸ਼ੂ ਵਰਗ ਚਕਿਤਸਾ ਸੇਵਾ ਸੰਮਤੀ ਦਾ ਕਾਰਜ ਅਤਿ ਸ਼ਲਾਘਾਯੋਗ ਨਰਪਾਲ ਸਿੰਘ ਸ਼ੇਰਗਿੱਲ
ਰੌਟਰੀ ਕਲੱਬ ਮਿਡ ਟਾਊਨ ਵਲੋਂ ਗਊਵੰਸ ਗੌਸਾ਼ਲਾ ਵਿਖੇ ਸਾਦਾ ਸਨਮਾਨ ਸਮਾਰੋਹ ਆਯੋਜਿਤ
ਪਟਿਆਲਾ 7 ਜੁਲਾਈ
ਰੌਟਰੀ਼ ਇੰਟਰਨੈਸਨਲ ਡਿਸਟ੍ਰਿਕਟ 3090 ਦੇ  ਡਿਸਟ੍ਰਿਕਟ ਗਵਰਨਰ ਐਡਵੋਕੇਟ ਗੁਲਬਹਾਰ ਰਾਟੌਲ ਦੀ ਸਰਪ੍ਰਸਤੀ ਅਤੇ ਰੌਟਰੀ ਕਲੱਬ ਦੇ ਪ੍ਰਧਾਨ ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਸਰਪ੍ਰਸਤ ਰੈਡ ਕਰਾਸ ਪਟਿਆਲਾ ਬ੍ਰਾਂਚ, ਸਕੱਤਰ ਰੋਟੇਰੀਅਨ ਰਮੇਸ਼ ਸਿੰਗਲਾ ਅਤੇ ਖ਼ਜ਼ਾਨਚੀ ਰੋਟੇਰੀਅਨ ਕਾਮਰੇਡ  ਲਵਲੀਨ ਸਿੰਘ ਸੈਣੀ ਦੀ ਅਗਵਾਈ ਹੇਠ ਆਪਣੇ ਰੌਟਰੀ ਸਾਲ ਦੀ ਚੰਗੀ ਸ਼ੁਰੁਆਤ ਵਜੋਂ ਗਊ ਮਾਤਾ ਦਾ ਆਸ਼ੀਰਵਾਦ ਲੈਣ ਲਈ ਇੱਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ  ਸਨਮਾਨ ਸਮਾਰੋਹ ਗਊਵੰਸ ਤੇ ਪਸ਼ੂ ਵਰਗ ਚਕਿਤਸਾ ਸੇਵਾ ਸੰਮਤੀ ਅਲੀਪੁਰ ਰੋਡ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬੀਆਂ ਦੇ ਵਿਸਵ ਅੰਬਸੈਡਰ  ਵਜੋਂ ਜਾਣੇ ਜਾਂਦੇ  ਕੌਮਾਂਤਰੀ ਕਾਲਮ ਨਵੀਸ ਨਰਪਾਲ ਸਿੰਘ ਸ਼ੇਰਗਿੱਲ ਸਨ। ਸਾਬਕਾ ਪ੍ਰਧਾਨ ਰੋਟੇਰੀਅਨ ਭੁਪੇਸ਼ ਮਹਿਤਾ ਪਾਸਟ ਡਿਸਟ੍ਰਿਕਟ ਰੋਟਰੈਕਟ ਨੁਮਾਇੰਦਾਂ ਗੈਸਟ ਆਫ ਆਨਰ ਸਨ।
ਰੌਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਭਗਵਾਨ ਦਾਸ ਗੁੱਪਤਾ ਨੇ ਮੁੱਖ ਮਹਿਮਾਨ,ਗੈਸਟ ਆਫ ਆਨਰ ਤੇ ਗਊ ਭਗਤਾਂ ਨੂੰ ਜੀ ਆਇਆਂ ਕਿਹਾ ਜਦਕਿ ਸੇਵਾ ਸੰਮਤੀ ਦੇ ਪ੍ਰਧਾਨ ਜੰਗ ਸਿੰਘ ਨੇ ਧੰਨਵਾਦੀ ਸ਼ਬਦ ਕਹੇ।
ਕਲੱਬ ਦੇ ਸਕੱਤਰ ਰਮੇਸ਼ ਸਿੰਗਲਾ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਅਧਿਕਾਰੀ ਨੇ ਦੱਸਿਆ ਕਿ ਕਲੱਬ ਵਲੋਂ 8 ਜੁਲਾਈ ਨੂੰ ਸਾਮ 5 ਵਜੇ  ਪੋਲੋ ਗਾਰਾਊਡ ਤੋ ਸਾਫ ਪਾਣੀ ਸੁੱਧ ਵਾਤਾਵਰਣ ਮੁਹਿੰਮ ਦੀ ਸ਼ੁਰੂਆਤ ਸਜਾਵਟੀ,ਮੈਡੀਸਨਲ ਤੇ ਫਲਦਾਰ  ਪੌਦੇ ਲਗਾਕੇ  ਜਿਲੇ ਦੇ ਖੇਡ ਅਧਿਕਾਰੀ ਸਾਸਵਤ ਰਾਜਨ ਆਪਣੇ ਕਰ ਕਮਲਾਂ ਨਾਲ ਕਰਨਗੇ। 9 ਜੁਲਾਈ ਨੂੰ ਬਿਰਧ ਆਸਰਮ ਰੌਗਲਾਂ ਵਿਖੇ ਕਵਿਤਾਵਾਂ ਤੇ
 ਗੀਤ ਸੰਗੀਤ ਨਾਲ ਉਥੋਂ ਦੇ ਨਿਵਾਸੀਆਂ ਦਾ ਭਰਵਾਂ ਮਨੋਰੰਜਨ ਕੀਤਾ ਜਾਵੇਗਾ। ਇਸ ਤੋ ਇਲਾਵਾ ਆਸਰਮ ਵਿਖੇ ਬੂਟੇ ਵੀ ਲਗਾਏ ਜਾਣਗੇ।
ਮੁਖ ਮਹਿਮਾਨ ਨਰਪਾਲ ਸਿੰਘ ਸ਼ੇਰਗਿੱਲ ਨੇ ਸੇਵਾ ਸੰਮਤੀ ਦੇ ਪ੍ਰਧਾਨ ਜੰਗ ਸਿੰਘ,ਸੁਨੀਲ ਕਿੰਗਰ, ਭਾਰਤ ਭੂਸ਼ਨ ਤੇ ਸਮੂੰਹ ਗਊ ਭਗਤਾਂ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ  ਸਾਬਕਾ ਪ੍ਰਧਾਨ ਮੁਨੀਸ ਮਹਿਤਾ ਸਿਰਸਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਵਿੱਚ ਸੁਨੀਲ ਕਿੰਗਰ,ਭਾਰਤ ਭੂਸ਼ਨ, ਗੁਰਵਿੰਦਰ ਸਿੰਘ,ਸੰਦੀਪ ਸੂਦ, ਭੁਪਿੰਦਰ ਪਾਲ ਸਿੰਘ ਬੱਲ ਤੇ   ਸੋਮ ਨਾਥ ਵੀ ਹਾਜਰ ਸਨ।
 ਫੋਟੋ ਕੈਪਸਨ : ਮੁੱਖ ਮਹਿਮਾਨ ਨਰਪਾਲ ਸਿੰਘ ਸ਼ੇਰਗਿੱਲ, ਪ੍ਰਧਾਨ  ਭਗਵਾਨ ਦਾਸ ਗੁੱਪਤਾ ਭੁਪੇਸ਼ ਮਹਿਤਾ ਤੇ ਰੌਟਰੀ ਮੈਂਬਰਾਂ ਦਾ ਸਨਮਾਨ ਕਰਦੇ ਹੋਏ ਸੰਮਤੀ ਪ੍ਰਧਾਨ ਜੰਗ ਸਿੰਘ ਤੇ ਹੋਰ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments