spot_img
spot_img
spot_img
spot_img
Friday, May 24, 2024
spot_img
Homeਪਟਿਆਲਾਗਰੀਬ ਸੇਵਾ ਸੁਸਾਇਟੀ ਨੇ ਕੁਸ਼ਟ ਰੋਗੀ ਮਹਿਲਾਵਾਂ ਨੂੰ ਵੰਡਿਆ ਮਹੀਨਾਵਾਰ ਰਾਸ਼ਨ

ਗਰੀਬ ਸੇਵਾ ਸੁਸਾਇਟੀ ਨੇ ਕੁਸ਼ਟ ਰੋਗੀ ਮਹਿਲਾਵਾਂ ਨੂੰ ਵੰਡਿਆ ਮਹੀਨਾਵਾਰ ਰਾਸ਼ਨ

ਪਟਿਆਲਾ -( ਸੰਨੀ ਕੁਮਾਰ )- ਗਰੀਬ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ, ਸੀਨੀਅਰ ਮੈਂਬਰ ਡਾ. ਮੰਜੂ ਅਰੋੜਾ ਅਤੇ ਚੇਅਰਮੈਨ ਪਰਮਜੀਤ ਸਿੰਘ ਪੰਮੀ ਬੇਦੀ ਵੱਲੋਂ ਕੁਸ਼ਟ ਰੋਗੀ ਮਹਿਲਾਵਾਂ ਨੂੰ 32ਵਾਂ ਮਹੀਨਾਵਾਰ ਰਾਸ਼ਨ ਵੰਡਿਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਹੈਂਡਬਾਲ ਗੇਮ ਦੀ ਨੈਸ਼ਨਲ ਗੋਲਡ ਮੈਡਲਿਸਟ ਜ਼ਾਹਿਦਾ ਕੁਰੈਸ਼ੀ ਡੀ.ਪੀ.ਈ. ਟੀਚਰ, ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਅਤੇ ਉੱਘੇ ਸਮਾਜ ਸੇਵਕ ਰਜਿੰਦਰ ਸਿੰਘ ਅਤੇ ਸੁਸਾਇਟੀ ਦੀ ਪ੍ਰੋਜੈਕਟ ਇੰਚਾਰਜ ਸੰਦੀਪ ਕੌਰ ਸਾਹਿਬਾ ਨੇ ਇਸ ਸ਼ੁਭ ਕੰਮ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੋ ਪ੍ਰਧਾਨ ਜਸਵਿੰਦਰ ਜੁਲਕਾ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਹਰ ਮਹੀਨੇ ਕੁਸ਼ਟ ਰੋਗੀ ਮਹਿਲਾਵਾਂ ਉਨ੍ਹਾਂ ਦੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਘਰੇਲੂ ਜ਼ਰੂਰਤਾਂ ਲਈ ਰਾਸ਼ਨ ਦਿੱਤਾ ਜਾਂਦਾ ਹੈ ਤਾਂ ਜੋ ਇਹ ਮਹਿਲਾਵਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਚੰਗੀ ਤਰ੍ਹਾਂ ਕਰ ਸਕਣ। ਇਸ ਮੌਦੇ ਯੋਗਦਾਨ ਦੇਣ ਵਾਲਿਆਂ ਵਿਚ ਚੇਅਰਮੈਨ ਸੰਤੋਖ ਸਿੰਘ, ਕਾਂਗਰਸ ਦੇ ਡੈਲੀਗੇਟ ਮੈਂਬਰ ਸੰਦੀਪ ਸਿੰਗਲਾ, ਗੁਰਵਿੰਦਰ ਕਾਂਸਲ, ਹਰੀਸ਼ ਵੈਦਿਆ ਮਨਾਲੀ, ਐਸ.ਪੀ. ਚਾਂਦ ਕੈਨੇਡਾ, ਸੰਦੀਪ ਅਤੇ ਰੁਚੀ ਨਰੂਲਾ, ਨਵਨੀਤ ਅਤੇ ਕੋਕਿਲ ਬਾਂਸਲ, ਰੀਨਾ ਖੰਨਾ, ਡਾ. ਬਲਵਿੰਦਰ ਸਿੰਘ, ਅਮਰਜੋਤ ਸਿੰਘ ਅਤੇ ਪਰਮਜੀਤ ਕੌਰ ਚੱਢਾ, ਸੁਨੀਲ ਅਤੇ ਕਿਰਨ ਗੁਪਤਾ, ਡਾ. ਮੌਨਿਕਾ ਠਾਕੁਰ, ਸੰਜੇ ਅਤੇ ਪੂਨਮ ਠਾਕੁਰ, ਕਰਨਲ ਆਲਮਜੀਤ ਸਿੰਘ, ਸ਼ਵਿੰਦਰ ਜੁਲਕਾ, ਕਿਰਨ ਠਾਕੁਰ, ਅਜੁਨੀ ਜੁਲਕਾ ਆਦਿ ਪ੍ਰਮੁੱਖ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments