spot_img
spot_img
spot_img
spot_img
Sunday, May 19, 2024
spot_img
Homeਪਟਿਆਲਾਗਰੁੱਪ ਦਾ ਮੁੱਖ ਮਕਸਦ ਕਲੱਬ ਨੂੰ ਘਾਟੇ ’ਚੋਂ ਕੱਢਣਾ ਅਤੇ ਮੈਂਬਰਾਂ ਨੂੰ...

ਗਰੁੱਪ ਦਾ ਮੁੱਖ ਮਕਸਦ ਕਲੱਬ ਨੂੰ ਘਾਟੇ ’ਚੋਂ ਕੱਢਣਾ ਅਤੇ ਮੈਂਬਰਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨਾ : ਅਵਿਨਾਸ਼ ਗੁਪਤਾ

ਸਾਡੇ ਗਰੁੱਪ ਦਾ ਮੁੱਖ ਮਕਸਦ ਕਲੱਬ ਨੂੰ ਘਾਟੇ ’ਚੋਂ ਕੱਢਣਾ ਅਤੇ ਮੈਂਬਰਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨਾ : ਅਵਿਨਾਸ਼ ਗੁਪਤਾ
-ਵੈਲਫੇਅਰ ਗਰੁੱਪ ਦੀ ਦੂਜੀ ਮੀਟਿੰਗ ’ਚ ਸੈਂਕੜੇ ਕਲੱਬ ਮੈਂਬਰਾਂ ਨੇ ਵੱਡੇ ਪੱਧਰ ’ਤੇ ਲਿਆ ਭਾਗ
ਪਟਿਆਲਾ : ਉਤਰੀ ਭਾਰਤ ਦੇ ਪ੍ਰਸਿੱਧ ਜਿੰਮਖਾਨਾ ਕਲੱਬ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਵੈਲਫੇਅਰ ਗਰੁੱਪ ਵਲੋਂ ਦੂਜੀ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਸੈਂਕੜੇ ਦੇ ਲਗਭਗ ਕਲੱਬ ਦੇ ਸੀਨੀਅਰ ਅਤੇ ਨਾਮਵਰ ਮੈਂਬਰਾਂ ਨੇ ਵੱਡੇ ਪੱਧਰ ’ਤੇ ਭਾਗ ਲਿਆ। ਅੱਜ ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਅਵਿਨਾਸ਼ ਗੁਪਤਾ ਦੀ ਅਗਵਾਈ ਹੇਠ ਕਈ ਸੀਨੀਅਰ ਅਤੇ ਨਾਮਵਰ ਮੈਂਬਰਾਂ ਜਿਵੇਂ ਕਿ ਸੀਨੀਅਰ ਮੈਂਬਰ ਕੇ. ਕੇ. ਸਹਿਗਲ, ਉਘੇ ਸਮਾਜ ਸੇਵਕ ਡਾ. ਨਰੇਸ਼ ਰਾਜ, ਐਡਵੋਕੇਟ ਜਗਮੋਹਨ ਸਿੰਘ ਸੈਣੀ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਨ੍ਹਾਂ ਦੇ ਗਰੁੱਪ ਦਾ ਮੁੱਖ ਮਕਸਦ ਕਲੱਬ ਨੂੰ ਘਾਟੇ ਵਿਚੋਂ ਕੱਢਣਾ ਹੈ ਕਿਉਂਕਿ ਪਿਛਲੀ ਮੈਨੇਜਮੈਂਟ ਦੌਰਾਨ ਕਲੱਬ ’ਤੇ ਇਕ ਕਰੋੜ ਤੋਂ ਵੀ ਵੱਧ ਦਾ ਸਰਵਿਸ ਟੈਕਸ ਬਕਾਇਆ ਹੈ ਜਦੋਂ ਕਿ 83 ਦੇ ਲਗਭਗ ਨਵੇਂ ਮੈਂਬਰ ਬਣਾਏ ਹਨ ਅਤੇ ਕਲੱਬ ਨੂੰ 2 ਕਰੋੜ 40 ਲੱਖ ਰੁਪਏ ਦੀ ਵਾਧੂ ਆਮਦਨ ਹੋਈ ਹੈ ਪਰ ਨਾ ਤਾਂ ਟੈਕਸ ਭਰਿਆ ਗਿਆ ਹੈ ਨਾ ਹੀ ਕਲੱਬ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਲਈ ਕੋਈ ਵੀ ਯਤਨ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਗਰੁੱਪ ਵਲੋਂ ਇਕ ਨਵੀਂ ਵਿਉਂਤਬੰਦੀ ਤਿਆਰ ਕੀਤੀ ਗਈ ਹੈ, ਜਿਸ ਨਾਲ ਹਰ ਮੈਂਬਰ ਨੂੰ ਕਲੱਬ ਵਿਚ ਵਧੀਆ ਸਹੂਲਤ ਮਿਲੇਗੀ ਅਤੇ ਕਲੱਬ ਵਿੱਤੀ ਸੰਕਟ ਵਿਚੋਂ ਬਾਹਰ ਨਿਕਲੇਗਾ। ਇਸ ਦੇ ਨਾਲ ਹੀ ਕਲੱਬ ਵਿਚ ਮਨੋਰੰਜਨ ਦੇ ਨਾਲ ਨਾਲ ਸਵਾਦਿਸ਼ਟ ਭੋਜਨ ਦਾ ਵੀ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਵੇਗਾ, ਜਿਸ ਨਾਲ ਕਲੱਬ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਬੱਚੇ ਇਕ ਵਧੀਆ ਮਾਹੌਲ ਦਾ ਆਨੰਦ ਮਾਣ ਸਕਣ। ਇਸ ਦੇ ਨਾਲ ਹੀ ਕਲੱਬ ਵਿਚ 1200 ਰੁਪਏ ਦੀ ਫੀਸ ਲੈ ਕੇ ਬਾਹਰਲੇ ਵਿਅਕਤੀਆਂ ਨੂੰ ਗੇਮ ਖੇਡਣ ਦੀ ਆਗਿਆ ਦੇਣਾ ਵੀ ਕਲੱਬ ਦੇ ਮੈਂਬਰਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਹੈ। ਉਨ੍ਹਾਂ ਨੇ ਸਮੂਹ ਕਲੱਬ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਤੀਜੇ ਬਦਲ ਦੇ ਰੂਪ ਵਿਚ ਉਨ੍ਹਾਂ ਦੇ ਗਰੁੱਪ ਨੂੰ ਜੁਆਇਨ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਲੱਬ ਦੀ ਮਰਿਆਦਾ ਅਤੇ ਮੈਂਬਰਾਂ ਦੇ ਵੱਕਾਰ ਨੂੰ ਕਾਇਮ ਰੱਖਿਆ ਜਾਵੇ। ਇਸ ਮੌਕੇ ਅਵਿਨਾਸ਼ ਗੁਪਤਾ, ਰਾਮ ਗੋਪਾਲ ਸਿੰਘ ਸ਼ੇਰਗਿਲ, ਵਿਕਰਮ ਸਿੰਘ ਸਿੱਧੂ, ਅਪੁਰਵ ਭਸੀਨ, ਡਾ. ਲੀਲੀ ਰਾਜ ਵਾਲੀਆ, ਆਰ. ਐਲ. ਭਸੀਨ, ਡਾ. ਅਰਵਿੰਦਰ, ਡਾ. ਰਾਜੀਵ ਸ਼ਰਮਾ, ਮੈਡਮ ਜਸ਼ਨਜੋਤ, ਧੀਰਜ ਚਲਾਨਾ, ਮਨੀ, ਅਨਿਲ ਅਗਰਵਾਲ, ਗੁਰਪਿਆਰ ਸਿੰਘ ਜੱਗੀ, ਰਾਜ ਸਿੰਗਲਾ, ਵਿਕਾਸ ਗੋਇਲ, ਰਾਜਾ, ਹਰਸ਼ਪਾਲ ਸਿੰਘ, ਪ੍ਰੋ. ਸਾਹਿਲ ਰਾਜ, ਰਿਪਨ ਬਾਂਸਲ, ਅਮਨ ਜਿੰਦਲ, ਵਿਕਾਸ ਗੁਪਤਾ, ਦੀਪੀ ਗੁਪਤਾ, ਸੰਦੀਪ ਗੁਪਤਾ, ਅਜੇ ਗੁਪਤਾ, ਸਿੱਧੂ ਸਾਹਿਬ, ਸੁਦੇਸ਼ ਸ਼ਰਮਾ, ਬਬਲੀ ਵਾਲੀਆ, ਡਾ. ਬਾਂਸਲ, ਚਰਨਜੀਤ ਸਿੰਘ ਐਸ. ਡੀ. ਓ. ਆਦਿ ਮੈਂਬਰ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments