spot_img
spot_img
spot_img
spot_img
Friday, May 24, 2024
spot_img
Homeਪਟਿਆਲਾਗੀਤ ਸੰਗੀਤ ਰੂਹ ਦੀ ਖੁਰਾਕ ਅਤੇ ਜ਼ਖ਼ਮੀ ਦਿਲਾਂ ਲਈ ਟੌਨਿਕ ਤੇ ਦਵਾਈ...

ਗੀਤ ਸੰਗੀਤ ਰੂਹ ਦੀ ਖੁਰਾਕ ਅਤੇ ਜ਼ਖ਼ਮੀ ਦਿਲਾਂ ਲਈ ਟੌਨਿਕ ਤੇ ਦਵਾਈ ਦਾ ਕੰਮ ਕਰਦਾ ਹੈ –ਭਗਵਾਨ ਦਾਸ ਗੁਪਤਾ

ਗੀਤ ਸੰਗੀਤ ਰੂਹ ਦੀ ਖੁਰਾਕ ਅਤੇ ਜ਼ਖ਼ਮੀ ਦਿਲਾਂ ਲਈ ਟੌਨਿਕ ਤੇ ਦਵਾਈ ਦਾ ਕੰਮ ਕਰਦਾ ਹੈ –ਭਗਵਾਨ ਦਾਸ ਗੁਪਤਾ
ਵਿਸ਼ਵ ਆਵਾਜ਼ ਦਿਵਸ ਮੌਕੇ ਗ੍ਰੈਂਡ ਨ੍ਰਿਤ ਤੇ ਕੈਰੋਕੇ ਸੰਗੀਤ ਆਯੋਜਿਤ
ਪਟਿਆਲਾ 18 ਅਪ੍ਰੈਲ ( ਸੰਨੀ ਕੁਮਾਰ )
ਮਾਂ ਵੀਰਾਂ ਦੇਵੀ ਮਿਉਜਿਕ ਤੇ ਕਲਚਰਲ ਸੁਸਾਇਟੀ ਪਟਿਆਲਾ ਵਲੋਂ ਵਿਸ਼ਵ ਆਵਾਜ਼ ਦਿਵਸ ਮੌਕੇ ਨ੍ਰਿਤ ਤੇ ਕੈਰੋਕੇ ਸੰਗੀਤ ਤੇ ਅਧਾਰਿਤ ਇੱਕ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਲੈਕਚਰ ਹਾਲ ਭਾਸ਼ਾ ਵਿਭਾਗ ਪੰਜਾਬ ਵਿਖੇ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਤੇ ਸੰਸਥਾਂ ਦੇ ਸਰਪ੍ਰਸਤ ਭਗਵਾਨ ਦਾਸ ਗੁਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਸਨ। ਪ੍ਰਧਾਨਗੀ ਦਰਸ਼ਨ ਲਾਲ ਗੋਇਲ ਪ੍ਰਧਾਨ ਮਾਂ ਵੀਰਾਂ ਦੇਵੀ ਮਿਉਜਿਕ ਤੇ ਕਲਚਰਲ ਸੁਸਾਇਟੀ ਨੇ ਕੀਤੀ।
ਸੰਸਥਾਂ ਦੀ ਜਨਰਲ ਸਕੱਤਰ ਪਰਮਜੀਤ ਕੌਰ ਸਾਬਕਾ ਸਹਾਇਕ ਨਿਰਦੇਸ਼ਕ ਐਨ.ਆਈ.ਐਸ. ਪਟਿਆਲਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ।
ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਦੇ ਸਿਰਕੱਢ ਵਪਾਰੀ ਸ਼ਮਸ਼ੇਰ ਸਿੰਘ ਮਾਲਕ ਗੋਪਾਲ ਸਵੀਟਸ ਚੰਡੀਗੜ੍ਹ ਨੇ ਸ਼ਮੂਲੀਅਤ ਕੀਤੀ ਤੇ ਸੱਭਨਾਂ ਲਈ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ।
ਨਰਿੰਦਰ ਅਰੋੜਾ ਤੇ ਪਾਲੀ ਦਾ ਰੌਸ਼ਨੀ ਤੇ ਆਵਾਜ਼ ਪ੍ਰਬੰਧ ਤਸੱਲੀ ਬਖਸ਼ ਸੀ।
ਮੁਖ ਮਹਿਮਾਨ ਭਗਵਾਨ ਦਾਸ ਗੁਪਤਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਕੈਰੋਕੇ ਸੰਗੀਤ ਨੇ ਪੱਛਮ ਵਿੱਚ ਕਾਫ਼ੀ ਲੋਕਪ੍ਰਿਯ ਹੋਣ ਤੋਂ ਬਾਅਦ ਹੁਣ ਉਤਰੀ ਭਾਰਤ ਵਿੱਚ ਵੀ ਆਪਣੀ ਮੌਜੂਦਗੀ ਦਰਜ ਕੀਤੀ ਹੈ। ਸ਼ੌਕੀਆ ਕਲਾਕਾਰਾਂ ਲਈ ਆਧੁਨਿਕ ਕੈਰੋਕੇ ਇੱਕ ਵਰਦਾਨ ਸਿੱਧ ਹੋ ਰਿਹਾ ਹੈ। ਅੱਜਕਲ੍ਹ ਹਰ ਕੋਈ ਕੈਰੋਕੇ ਸੰਗੀਤ ਦਾ ਦੀਵਾਨਾ ਹੈ। ੳਹਨਾਂ ਨੇ ਮਾਂ ਵੀਰਾਂ ਦੇਵੀ ਮਿਉਜਿਕ ਤੇ ਕਲਚਰਲ ਸੁਸਾਇਟੀ ਦੇ ਸਮੂੰਹ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੀਤ ਸੰਗੀਤ ਰੂਹ ਦੀ ਖੁਰਾਕ ਹੁੰਦਾ ਹੈ ਤੇ ਇਹ ਟੁੱਟੇ ਦਿਲਾਂ ਦੇ ਮਰੀਜ਼ਾਂ ਲਈ ਇੱਕ ਔਸ਼ਦੀ ਤੇ ਟੌਨਿਕ ਦਾ ਕੰਮ ਕਰਦਾ ਹੈ।
ਸੱਭਿਆਚਾਰਕ ਪ੍ਰੋਗਰਾਮ ਤਹਿਤ ਵਿਸ਼ੇਸ਼ ਤੌਰ ਤੇ ਬੁਢਲਾਡਾ ਤੋ ਪੁੱਜੇ ਗਾਇਕ ਗੁਰਵਿੰਦਰ ਮਠਾਰੂ ਸਟੇਟ ਐਵਾਰਡੀ ਤੇ ਕਿਰਨ ਮਠਾਰੂ,ਮੋਹਾਲੀ ਤੋਂ ਇੰਜ. ਤਰਸੇਮ ਰਾਜ ਤੇ ਰਾਨੀ ਸੁਮਨ, ਭੁਪਿੰਦਰ ਸਿੰਘ ਤੇ ਮਨਜੀਤ ਕੌਰ, ਡਾ.ਰਾਮ ਅਰੋੜਾ ਤੇ ਬਿੰਦੁ ਅਰੋੜਾ ਆਦਿ ਸ਼ੌਕੀਆ ਕਲਾਕਾਰਾਂ ਨੇ ਦੋਗਾਣੇ ਪੇਸ਼ ਕੀਤੇ। ਇਸ ਤੋਂ ਇਲਾਵਾ ਕਈ ਸ਼ੌਕੀਆ ਕੈਰੋਕੇ ਕਲਾਕਾਰਾਂ ਨੇ ਵੀ ਆਪਣੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ।
ਨ੍ਰਿਤ ਟ੍ਰੇਨਰ ਐਸ਼ਨਾ ਦੀ ਕੋਰਿੳਗਰਾਫੀ ਹੇਠ ਨੰਨੇ ਮੁੰਨੇ ਬੱਚਿਆਂ ਦੀਆਂ ਨ੍ਰਿਤ ਆਈਟਮਾਂ ਨੇ ਕਾਫ਼ੀ ਆਕਰਸ਼ਿਤ ਕੀਤਾ। ਇਸ ਮੌਕੇ ਛੋਟੀ ਉਮਰ ਦੀ ਵਾਤਾਵਰਨ ਪ੍ਰੇਮੀ ਏਕਮਜੋਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਪਰਮਜੀਤ ਕੌਰ ਸਟੇਜ ਸੈਕਟਰੀ ਵਲੋਂ ਗੀਤ “ਧੜਕਤੇ ਦਿਲ ਕੀ ਤਮੰਨਾ ਹੋ” ਦਵਿੰਦਰ ਪੁਰੀ ਨੇ ਗੀਤ ” ਤੁਝਕੋ ਪੁਕਾਰੇ ਮੇਰਾ ਪਿਆਰ ” ਐਲ.ਆਰ. ਗੁਪਤਾ ਨੇ ਗੀਤ “ਮੈਂ ਤੋ ਇੱਕ ਖ਼ਾਬ ਹੂੰ,ਇਸ ਖੁਆਬ ਸੇ ਤੁੰ ਪਿਆਰ ਨਾ ਕਰ” ਗਾਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸੀਮਾਂ ਪਾਠਕ‌ , ਇੰਜ.ਸ਼ਾਮ ਲਾਲ, ਡਾ.ਬਰਜੇਸ਼ ਮੋਦੀ, ਰੂਬੀ ਕਪੂਰ, ਬੱਬਲ ਅਰੋੜਾ,ਪ੍ਰੇਮ ਸੇਠੀ, ਰਨਦੀਪ ਅਰੋੜਾ, ਮਾਸਟਰ ਉਜੱਵਲ ਅਰੋੜਾ, ਮੱਨਤ ਮਠਾਰੂ, ਪ੍ਹੀਤੀ ਗੁਪਤਾ, ਕੁਲਦੀਪ ਗਰੋਵਰ, ਪੁਸ਼ਪਿੰਦਰ ਗੁਪਤਾ ਅਤੇ ਅਮਨਦੀਪ ਸਿੰਘ ‌ਬਿਉਟੀ ਨੇ ਵੀ ਹਿੱਸਾ ਲਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments