spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਗੁਰਦੁਆਰਾ ਸਾਹਿਬ ਨੂੰ ਸੋਲਰ ਪੈਨਲ ਦਿੱਤੇ ਜਾਣ ਤੇ ਸਮੁੱਚੀ ਕਮੇਟੀ ਵੱਲੋਂ ਵਿਧਾਇਕ...

ਗੁਰਦੁਆਰਾ ਸਾਹਿਬ ਨੂੰ ਸੋਲਰ ਪੈਨਲ ਦਿੱਤੇ ਜਾਣ ਤੇ ਸਮੁੱਚੀ ਕਮੇਟੀ ਵੱਲੋਂ ਵਿਧਾਇਕ ਕੋਹਲੀ ਦਾ ਧੰਨਵਾਦ

ਗੁਰਦੁਆਰਾ ਸਾਹਿਬ ਨੂੰ ਸੋਲਰ ਪੈਨਲ ਦਿੱਤੇ ਜਾਣ ਤੇ ਸਮੁੱਚੀ ਕਮੇਟੀ ਵੱਲੋਂ ਵਿਧਾਇਕ ਕੋਹਲੀ ਦਾ ਧੰਨਵਾਦ

ਪਟਿਆਲਾ, 24 ਜੁਲਾਈ ( ਸੰਨੀ ਕੁਮਾਰ ):-ਲਾਹੋਰੀ ਗੇਟ ਵਿਖੇ ਸਥਿਤ ਗੁਰਦੁਆਰਾ ਸ੍ਰੀ ਸਮਸੇਰ ਦਲ ਵਿਖੇ ਬਿਜਲੀ ਬਿੱਲ ਤੋਂ ਨਿਜਾਤ ਦਿਵਾਉਣ ਸੋਲਰ ਪੈਨਲ ਲਗਾਏ ਜਾਣ ਸਮੁੱਚੀ ਮਹਿਰਾ ਬਿਰਾਦਰੀ ਵੱਲੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ। ਕਮੇਟੀ ਦੇ ਸਮੁੱਚੇ ਮੈਂਬਰਾਂ ਨੇ ਕਿਹਾ ਕੇ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਦਾ ਬਿਜਲੀ ਬਿੱਲ ਕਾਫੀ ਆ ਰਿਹਾ ਸੀ, ਜਿਸ ਕਰਕੇ ਇਹ ਬਿੱਲ ਭਰਨਾ ਕਈ ਵਾਰ ਅੋਖਾ ਹੋ ਜਾਦਾਂ ਸੀ। ਇਥੋਂ ਤੱਕ ਕੇ ਗਰਮੀਆਂ ਦੇ ਮੌਸਮ ਦੋਰਾਨ ਏਅਰ ਕੰਡੀਸਨ ਚੱਲਣ ਕਾਰਨ ਬਿੱਲ ਹੋਰ ਵੀ ਜਿਆਦਾ ਹੋ ਜਾਦਾਂ ਸੀ। ਇਸ ਕਰਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸੋਲਰ ਪੈਨਲ ਸਥਾਪਿਤ ਕੀਤੇ ਜਾਣ ਤੇ ਉਨਾ ਦਾ ਤਹਿ ਦਿਲੋਂ ਧੰਨਵਾਦ ਕਰਕੇ ਸਮੁੱਚੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕੇ ਇਸ ਸਾਰੇ ਕਾਰਜ ਲਈ ਰਾਜੇਸ ਕੁਮਾਰ ਰਾਜੂ ਸਾਹਨੀ ਦਾ ਵੱਡਾ ਉਦਮ ਰਿਹਾ ਹੈ, ਉਨਾ ਵੱਲੋਂ ਹੀ ਇਸ ਸਬੰਧੀ ਸਾਰੀ ਚਰਚਾ ਵਿਧਾਇਕ ਅਜੀਤਪਾਲ ਤੱਕ ਪਹੁੰਚਾਈ ਅਤੇ ਕਾਰਜ ਨੂੰ ਨੇਪਰੇ ਚਾੜਿਆ ਗਿਆ ਹੈ। ਇਸ ਦੋਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਜਿਥੇ ਵੀ ਕੋਈ ਲੋੜਵੰਦ ਵਿਅਕਤੀ ਜਾਂ ਪ੍ਰਵਿਾਰ ਦੀ ਗੱਲ ਹੋਵੇ ਜਾਂ ਕਿਸੇ ਧਾਰਮਿਕ ਕੰਮ ਲਈ ਕੋਈ ਜਰੂਰਤ ਪੈਦੀ ਹੈ ਤਾਂ ਉਸ ਨੂੰ ਮੁਢਲੀ ਜਰੁਰਤ ਸਮਝਦੇ ਹੋਏ। ਪਹਿਲ ਦੇ ਆਧਾਰ ਤੇ ਪੂਰਾ ਕਰਨਾ ਚਾਹੀਦਾ ਹੈ। ਇਸ ਲਈ ਸਮੁਚੇ ਮੁਹੱਲਾ ਨਿਵਾਸੀਆ ਅਤੇ ਗੁਰਦੁਆਰਾ ਕਮੇਟੀ ਦੀ ਕਾਫੀ ਦੇਰ ਤੋਂ ਮੰਗ ਚਲਦੀ ਆ ਰਹੀ ਸੀੇ ਕੇ ਗੁਰਦੁਆਰਾ ਸਾਹਿਬ ਦਾ ਬਿੱਲ ਕਾਫੀ ਜਿਆਦਾ ਆ ਜਾਦਾਂ ਹੈ, ਜਿਸ ਨੂੰ ਭਰਨ ਲਈ ਕਈ ਵਾਰ ਕਮੇਟੀ ਅਸਮਰੱਥ ਹੋ ਜਾਂਦੀ ਹੈ, ਜਿਸ ਕਰਕੇ ਪਹਿਲ ਦੇ ਅਧਾਰ ਤੇ ਸੋਲਰ ਪੈਨਲ ਦਾ ਕੰਮ ਕੀਤਾ ਜਾਵੇ। ਵਿਧਾਇਕ ਨੇ ਦੱਸਿਆ ਕੇ ਪਹਿਲ ਦੇ ਆਧਾਰ ਤੇ ਇਹ ਪੈਨਲ ਦਾ ਕੰਮ ਸੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਮੁਕੰਮਲ ਕਰਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਏਗੀ। ਇਸ ਮੌਕੇ ਬਿੱਟੂ ਸਿੰਘ ,ਹਰਵਿੰਦਰ ਸਿੰਘ ਨਿੱਕਾ,ਇੰਦਰਪ੍ਰੀਤ ਸਿੰਘ ਹਨੀ ,ਜੋਗਿੰਦਰ ਸਿੰਘ ਪ੍ਰੀਸ ਗੁਰਮੀਤ ਸਿੰਘ ,ਗੁਰਿੰਦਰ ਸਿੰਘ ਲਾਡੀ ਅਮਰੀਕ ਸਿੰਘ ਪਿੰਕਾ,ਇੰਦਰਜੀਤ ਸਿੰਘ ਕਾਲਾ,ਬਲਬੀਰ ਸਿੰਘ ਬੀਰਾ, ਗੁਰਿੰਦਰ ਸਿੰਘ ਪੇਂਟਰ,ਬਲਵਿੰਦਰ ਸਿੰਘ ਬੌਬੀ,ਓਂਕਾਰ ਸਿੰਘ ਆਦਿ ਸ਼ਾਮਲ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments