spot_img
spot_img
spot_img
spot_img
Friday, May 24, 2024
spot_img
Homeਪੰਜਾਬਗੁਰਪ੍ਰੀਤ ਸਿੰਘ ਜੀ ਪੀ ਨੇ ਮੁਹੱਲਾ ਗੁੱਗਾ ਮਾੜੀ ਦੇ ਲੋਕਾਂ ਦਾ ਹੋਏ...

ਗੁਰਪ੍ਰੀਤ ਸਿੰਘ ਜੀ ਪੀ ਨੇ ਮੁਹੱਲਾ ਗੁੱਗਾ ਮਾੜੀ ਦੇ ਲੋਕਾਂ ਦਾ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਗੁਰਪ੍ਰੀਤ ਸਿੰਘ ਜੀ ਪੀ ਨੇ ਮੁਹੱਲਾ ਗੁੱਗਾ ਮਾੜੀ ਦੇ ਲੋਕਾਂ ਦਾ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਹਲਕਾ ਸਾਬਕਾ ਵਿਧਾਇਕ ਤੇ ਜਿਲ੍ਹਾ ਕਾਗਰਸ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ ਨੇ ਮੁਹੱਲਾ ਗੁੱਗਾ ਮਾੜੀ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆ ਸੁਣੀਆ। ਮੀਂਹ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਗੁਰਪ੍ਰੀਤ ਸਿੰਘ ਜੀ ਪੀ ਨੇ ਕਿਹਾ ਪਈ ਭਾਰੀ ਬਰਸਾਤ ਕਾਰਨ ਮੁਹੱਲਾ ਗੁੱਗਾ ਮਾੜੀ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਸਥਿਤੀ ਦੇ ਖਦਸ਼ੇ ਦੇ ਬਾਵਜੂਦ ਪ੍ਰਸ਼ਾਸ਼ਨ ਸਮੇਂ ਸਿਰ ਲੋੜੀਂਦੇ ਪ੍ਰਬੰਧ ਕਰਨ ਵਿੱਚ ਅਸਫਲ ਰਿਹਾ। ਇਸ ਮੌਕੇ ਉਨ੍ਹਾਂ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ।ਇਸ ਦੌਰਾਨ ਸਥਾਨਕ ਮੁਹੱਲਾ ਗੁੱਗਾ ਮਾੜੀ ਰੋਡ ਦੇ ਨਾਲ ਲਗਦੀ ਕਲੋਨੀ ਦੇ ਲੋਕਾਂ ਚ ਅੱਜ ਵੀ ਬਰਸਾਤੀ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਪ੍ਰਸ਼ਾਸ਼ਨ ਦੀ ਨਾਕਾਮੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜੋ ਸਮੇਂ ਸਿਰ ਸਥਿਤੀ ‘ਤੇ ਕਾਬੂ ਪਾਉਣ ‘ਚ ਅਸਫਲ ਰਹੀ। ਇਸ ਮੌਕੇ ਨਗਰ ਕੌਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਨਗਰ ਕੌਸਲ ਸਾਬਕਾ ਕਾਰਜਕਾਰਨੀ ਪ੍ਰਧਾਨ ਅਨੂਪ ਸਿਗਲਾ,ਪੀਏ ਜਸਵੀਰ ਸਿੰਘ, ਕਾਗਰਸ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਸੀਨੀਅਰ ਕਾਗਰਸੀ ਆਗੂ ਕ੍ਰਿਸ਼ਨ ਵਧਵਾ, ਰਾਮ ਪ੍ਰਸ਼ਾਦ ਚੋਪੜਾ,ਰਾਜੇਸ਼ ਕੁਮਾਰ ਸ਼ਾਹੀ, ਰਵਿੰਦਰ ਸਿਗਲਾਂ, ਸੰਜੀਵ ਦਤਾ ਗੋਬਿੰਦਗੜ੍ਹ, ਜਿਲ੍ਹਾ ਕਾਗਰਸ ਕਮੇਟੀ ਦੇ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ, ਰਾਜੇਸ਼ ਕੁਮਾਰ ਮੱਕਣ, ਪਵਨ ਸ਼ਰਮਾ,ਅਸ਼ੋਕ ਗੌਤਮ, ਬਲਵੀਰ ਸਿੰਘ, ਰਮੇਸ਼ ਕੁਮਾਰ ਸੀ ਆਰ ਤੋਂ ਇਲਾਵਾ ਕਈ ਪਾਰਟੀ ਵਰਕਰ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments