spot_img
spot_img
spot_img
spot_img
Monday, May 27, 2024
spot_img
Homeਪੰਜਾਬਗੁੱਸੇ ਚ ਆਏ ਅਧਿਆਪਕਾਂ ਨੇ ਟ੍ਰੈਫਿਕ ਪੁਲਸ ਦੀ ਚਲਾਨ ਬੁੱਕ ਨੂੰ ਪਾੜਿਆ...

ਗੁੱਸੇ ਚ ਆਏ ਅਧਿਆਪਕਾਂ ਨੇ ਟ੍ਰੈਫਿਕ ਪੁਲਸ ਦੀ ਚਲਾਨ ਬੁੱਕ ਨੂੰ ਪਾੜਿਆ  

ਰੌਂਗ ਸਾਈਡ ਟੱਪਣ ਨੂੰ ਲੈ ਕੇ ਹੋਏ ਵਿਵਾਦ ‘ਚ ਅਧਿਆਪਕ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਹੋਏ ਹੱਥੋਪਾਈ
ਗੁੱਸੇ ਚ ਆਏ ਅਧਿਆਪਕਾਂ ਨੇ ਟ੍ਰੈਫਿਕ ਪੁਲਸ ਦੀ ਚਲਾਨ ਬੁੱਕ ਨੂੰ ਪਾੜਿਆ
ਪੁਲਸ ਡਿਊਟੀ ਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਥਾਣਾ ਸਿਵਲ ਲਾਈਨ ਪੁਲਿਸ ਨੇ ਅਧਿਆਪਕ ਨੂੰ ਲਿਆ ਹਿਰਾਸਤ ‘ਚ
ਬਠਿੰਡਾ (ਪਰਵਿੰਦਰ ਜੀਤ ਸਿੰਘ)ਅੱਜ ਸਵੇਰੇ ਬਠਿੰਡਾ ਦੇ ਪੁਰਾਣੇ ਬੱਸ ਸਟੈਂਡ ਕੋਲ ਰੌਂਗ ਸਾਈਡ ਟੱਪਣ ਨੂੰ ਲੈ ਕੇ ਇਕ ਅਧਿਆਪਕ ਅਤੇ ਟਰੈਫਿਕ ਪੁਲੀਸ ਮੁਲਾਜ਼ਮਾਂ ਵਿਚਕਾਰ ਤਕਰਾਰ ਹੋਈ। ਇਸ ਮੌਕੇ ਮਾਮਲਾ ਇੰਨਾ ਵੱਧ ਗਿਆ ਕਿ ਅਧਿਆਪਕ ਨੇ ਟਰੈਫਿਕ ਪੁਲਸ ਦੀ ਨਾ ਸਿਰਫ ਚਲਾਨ ਬੁੱਕ ਨੂੰ ਪਾੜਿਆ ਬਲਕਿ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਕੀਤੀ। ਮਾਮਲਾ ਵਧਦਾ ਦੇਖ ਮੌਕੇ ‘ਤੇ ਸਿਵਲ ਲਾਈਨ ਪੁਲਸ ਦੇ ਅਧਿਕਾਰੀ ਵੀ ਪੁੱਜੇ ਜਿਨ੍ਹਾਂ ਮੌਕੇ ‘ਤੇ ਵਿਅਕਤੀ ਨੂੰ ਕਾਬੂ ਕਰਕੇ ਥਾਣੇ ਲੈ ਗਏ। ਮਿਲੀ ਜਾਣਕਾਰੀ ਮੁਤਾਬਕ ਜਗਸੀਰ ਸਿੰਘ ਨਾਂ ਦਾ ਵਿਅਕਤੀ ਸਕੂਟਰ ‘ਤੇ ਸਵਾਰ ਹੋ ਕੇ ਪੁਰਾਣੇ ਬੱਸ ਸਟੈਂਡ ਵੱਲ ਨੂੰ ਜਾ ਰਿਹਾ ਸੀ ਤਾਂ ਇਸ ਦੌਰਾਨ ਉਸਨੇ ਸਕੂਟਰ ਗਲਤ ਸਾਈਡ ਕੱਢਣਾ ਚਾਹਿਆ ਪਰੰਤੂ ਅੱਗੇ ਖੜ੍ਹੇ ਟਰੈਫਿਕ ਪੁਲਿਸ ਮੁਲਾਜਮਾਂ ਨੇ ਉਸਨੂੰ ਰੋਕ ਲਿਆ ਅਤੇ ਉਸਦਾ ਲਾਈਸੰਸ ਲੈ ਲਿਆ। ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਏਨੀ ਵਧੀ ਕਿ ਗੁੱਸੇ ਚ ਆਏ ਉਕਤ ਅਧਿਆਪਕ ਜਗਸੀਰ ਸਿੰਘ ਨੇ ਪੁਲੀਸ ਮੁਲਾਜ਼ਮਾਂ ਕੋਲ ਮੌਜੂਦ ਟ੍ਰੈਫਿਕ ਚਲਾਨ ਬੁੱਕ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਦੀ ਵਰਦੀ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਵੀ ਉਸ ‘ਤੇ ਹੱਥ ਸਾਫ ਕੀਤਾ । ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਕਥਿਤ ਮੁਜਰਿਮ ਜਗਸੀਰ ਸਿੰਘ ਨੂੰ ਮੌਕੇ ਤੇ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਏ। ਜਿੱਥੇ ਬਾਅਦ ਵਿੱਚ  ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਮੁਜਰਮ ਵਿਰੁੱਧ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਪੁਲਸ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਦੇ ਦੋਸ਼ਾਂ ਹੇਠ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments