spot_img
spot_img
spot_img
spot_img
Sunday, May 19, 2024
spot_img
Homeਪਟਿਆਲਾਗੈਂਗਸਟਰਾਂ ਦਾ ਖਾਲਿਸਤਾਨੀ ਕਨੈਕਸ਼ਨ ਸੂਬੇ ਦੀ ਸ਼ਾਂਤੀ ਲਈ ਬਣ ਸਕਦਾ ਹੈ ਖਤਰਾ:...

ਗੈਂਗਸਟਰਾਂ ਦਾ ਖਾਲਿਸਤਾਨੀ ਕਨੈਕਸ਼ਨ ਸੂਬੇ ਦੀ ਸ਼ਾਂਤੀ ਲਈ ਬਣ ਸਕਦਾ ਹੈ ਖਤਰਾ: ਵਿਜੇ ਕਪੂਰ

* ਗੈਂਗਸਟਰਾਂ ਦਾ ਖਾਲਿਸਤਾਨੀ ਕਨੈਕਸ਼ਨ ਸੂਬੇ ਦੀ ਸ਼ਾਂਤੀ ਲਈ ਬਣ ਸਕਦਾ ਹੈ ਖਤਰਾ: ਵਿਜੇ ਕਪੂਰ।

*ਕੇਂਦਰ ਅਤੇ ਪੰਜਾਬ ਸਰਕਾਰ ਗੈਂਗਸਟਰਾ ਦੇ ਖਾਤਮੇ ਲਈ ਮਿਲ ਕੇ ਚਲਾਉਣ ਆਪ੍ਰੇਸ਼ਨ।

ਪੰਜਾਬ ‘ਚ ਵਧ ਰਹੇ ਗੈਂਗਸਟਰਵਾਦ ਅਤੇ ਗੈਂਗਸਟਰਾਂ ਵੱਲੋਂ ਖਾਲਿਸਤਾਨ ਦਾ ਮੁੱਦਾ ਚੁੱਕਣ ‘ਤੇ ਅੱਤਵਾਦ ਦੇ ਸਮੇਂ ਤੋਂ ਖਾਲਿਸਤਾਨ ਲਹਿਰ ਦੇ ਖਿਲਾਫ ਲੜ ਰਹੇ ਪੰਜਾਬ ਦੇ ਸੀਨੀਅਰ ਹਿੰਦੂ ਨੇਤਾ ਅਤੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦਾ ਬਿਆਨ ਸਾਮਣੇ ਆਇਆ ਹੈ।

ਕਪੂਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਵਧ ਰਿਹਾ ਗੈਂਗਸਟਰਵਾਦ ਪੰਜਾਬ ਦੀ ਅਮਨ-ਸ਼ਾਂਤੀ ਲਈ ਖਤਰਾ ਬਣ ਸਕਦਾ ਹੈ। ਹੁਣ ਤੱਕ ਇਹ ਸਭ ਧੜੇਬੰਦੀ ਅਤੇ ਆਪਸੀ ਦੁਸ਼ਮਣੀ ਤੱਕ ਸੀਮਤ ਸੀ ਪਰ ਹੁਣ ਲੱਗਦਾ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੇ ਖਾਲਿਸਤਾਨ ਵਰਗੇ ਗੰਭੀਰ ਮੁੱਦੇ ਨੂੰ ਅਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਹਾਲ ਹੀ ਵਿਚ ਇਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਸੀ ਕਿ ਉਹ ਖਾਲਿਸਤਾਨ ਬਣਾਉਣ ਦੇ ਖਿਲਾਫ ਹੈ ਅਤੇ ਇਸ ਦੇ ਜਵਾਬ ‘ਚ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਖਾਲਿਸਤਾਨ ਦੇ ਹੱਕ ਵਿੱਚ ਪੋਸਟ ਪਾਈ।
ਕਪੂਰ ਦਾ ਕਹਿਣਾ ਹੈ ਕਿ ਨਾ ਤਾਂ ਪੰਜਾਬ ਨੂੰ ਲਾਰੈਂਸ ਬਿਸ਼ਨੋਈ ਦੀ ਲੋੜ ਹੈ ਅਤੇ ਨਾ ਹੀ ਬੰਬੀਹਾ ਗੈਂਗ ਦੀ। ਸਾਨੂੰ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੀਦੀ ਹੈ ਅਤੇ ਅੱਜ ਦੇ ਪੈਦਾ ਹੋਏ ਮੁੰਡੇ ਗੈਂਗ ਬਣਾ ਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਨੇ ਖਾਲਿਸਤਾਨੀ ਲਹਿਰ ਵਿਰੁੱਧ ਲੰਬੀ ਲੜਾਈ ਲੜੀ ਹੈ ਅਤੇ ਬਹੁਤ ਕੁਰਬਾਨੀਆਂ ਵੀ ਦਿੱਤੀਆਂ ਹਨ। ਸਰਕਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਦੇਸ਼ ਵਿਰੋਧੀ ਲਹਿਰ ਜ਼ੋਰ ਨਾ ਫੜੇ।

ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਿਲ ਕੇ ਇੱਕ ਮੁਹਿੰਮ ਚਲਾ ਕੇ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਇਸ ਦੇ ਖਾਲਿਸਤਾਨ ਕਨੈਕਸ਼ਨ ‘ਤੇ ਸਰਜੀਕਲ ਸਟਰਾਈਕ ਕਰ ਕੇ ਇਸ ਨੂੰ ਖਤਮ ਕਰਨ।
ਇਸ ਤੋਂ ਇਲਾਵਾ ਵਿਜੇ ਕਪੂਰ ਨੇ ਕਿਹਾ ਕਿ ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਅਜਿਹੀਆਂ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੀ ਹੈ। ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਦੇਣਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments