spot_img
spot_img
spot_img
spot_img
Tuesday, May 21, 2024
spot_img
Homeਪੰਜਾਬਗੈਰ ਸਰਕਾਰੀ ਸੰਸਥਾਂ "ਦੋਸਤ"ਵਲੋ ਸ਼ਾਦੀ ਲਈ ਲੋੜੀਦਾਂ ਸਮਾਨ ਤੇ ਆਰਥਿਕ ਸਹਾਇਤਾ ਦਿੱਤੀ

ਗੈਰ ਸਰਕਾਰੀ ਸੰਸਥਾਂ “ਦੋਸਤ”ਵਲੋ ਸ਼ਾਦੀ ਲਈ ਲੋੜੀਦਾਂ ਸਮਾਨ ਤੇ ਆਰਥਿਕ ਸਹਾਇਤਾ ਦਿੱਤੀ

ਗੈਰ ਸਰਕਾਰੀ ਸੰਸਥਾਂ “ਦੋਸਤ”ਵਲੋ ਸ਼ਾਦੀ ਲਈ ਲੋੜੀਦਾਂ ਸਮਾਨ ਤੇ ਆਰਥਿਕ ਸਹਾਇਤਾ ਦਿੱਤੀ
ਪਟਿਆਲਾ-ਬਹੁਤ ਹੀ ਥੋੜ੍ਹੇ ਸਮੇਂ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਸ਼ਲਾਘਾਯੋਗ ਗਤੀਵਿਧੀਆਂ ਕਰ ਰਹੀ ਗੈਰ ਸਰਕਾਰੀ ਸੰਸਥਾਂ ਡਰੀਮਜ਼ ਆਫ਼ ਸੋਸ਼ਲ ਟਰੈਡਜ਼ “ਦੋਸਤ’ ਰਜਿ. ਪਟਿਆਲਾ ਵਲੋਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਕਰਹਾਲੀ ਸਾਹਿਬ ਨੇੜੇ ਡਾਕਾਲਾ ਦੀ ਰਹਿਣ ਵਾਲੀ ਬੀਬੀ ਪੂਜਾ ਪੁਤਰੀ ਗੁਰਦੀਪ ਸਿੰਘ ਤੇ ਜਸਵਿੰਦਰ ਕੌਰ ਦੀ ਸ਼ਾਦੀ ਲਈ ਡਬਲ ਬੈਡ, ਡਨਲਪ ਗੱਦਾ ਸੈਟ,ਕਵਰ,ਬੈਡ ਸੀਟ,ਸਰਾਣੇ ਆਦਿ ਤੋਂ ਇਲਾਵਾ ਆਰਥਿਕ ਸਹਾਇਤਾ ਵੀ ਦਿੱਤੀ ਗਈ।
ਇਹ ਸਾਰਾ ਸਮਾਨ “ਦੋਸਤ” ਸੰਸਥਾਂ ਦੇ ਸੰਸਥਾਪਕ ਉੱਘੇ ਸਮਾਜਸੇਵੀ ਵਾਤਾਵਰਣ ਤੇ ਕਲਾ ਪ੍ਰੇਮੀ ਦੋਸਤ ਭਗਵਾਨ ਦਾਸ ਗੁੱਪਤਾ ਪ੍ਰਧਾਨ ਇਲੈਕਟ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਤੇ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ, ਪ੍ਰਧਾਨ ਐਡਵੋਕੇਟ ਕੁਲਜੀਤ ਸਿੰਘ ਔਲੱਖ, ਜਨਰਲ ਸਕੱਤਰ ਸਾਬਕਾ ਲੈਫਟੀਨੈਂਟ ਕਰਨਲ ਜੇ.ਐਸ. ਥਿੰਦ, ਸਲਾਹਕਾਰ ਪੰਜਾਬ ਪੁਲਿਸ ਦੇ ਸਾਬਕਾ ਐਸ.ਪੀ. ਮਨਜੀਤ ਸਿੰਘ ਬਰਾੜ, ਦੋਸਤ ਸੁਭਾਸ ਸ਼ਰਮਾ ਤੇ ਅਨੋਖ ਸਿੰਘ ਨੇ ਪਿੰਡ ਕਰਹਾਲੀ ਪਹੁੰਚ ਕੇ ਪਰਿਵਾਰ ਦੇ ਸਪੁਰਦ ਕੀਤਾ।
ਸੰਸਥਾਂ ਦੇ ਸੰਸਥਾਪਕਤੇ ਸਮਾਜਸੇਵੀ ਭਗਵਾਨ ਦਾਸ ਗੁੱਪਤਾ ਨੇ ਦੱਸਿਆ ਕਿ ਸੰਸਥਾਂ ਵਾਤਾਵਰਣ ਨਸਾ ਵਿਰੋਧੀ ਤੇ ਆਵਾਜਾਈ ਜਾਗਰੂਕਤਾ ਇਲਾਵਾ ਲੋੜਵੰਦਾਂ ਨੂੰ ਰਾਸ਼ਨ, ਖੂਨਦਾਨ ਤੇ ਮੈਡੀਕਲ ਕੈਂਪ,ਸਰਦੀ ਤੋ ਬਚਾਅ ਲਈ ਕੰਬਲ ਤੇ ਰਜਾਈਆਂ ਅਤੇ ਨਾਰੀ ਸਸ਼ਕਤੀਕਰਣ ਤੇ ਹੋਰ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾ ਰਹੀ ਹੈ।
ਲੜਕੀ ਪੂਜਾ ਤੇ ਇਸਦੀ ਮਾਤਾ ਜਸਵਿੰਦਰ ਕੌਰ ਨੇ ਸਹਾਇਤਾ ਲਈ ਸੰਸਥਾਂ ਕੋਲ ਪਹੁੰਚ ਕੀਤੀ ਸੀ।
ਇਸ ਮੌਕੇ ਲੜਕੀ ਦੇ ਮਾਤਾ-ਪਿਤਾ ਗੁਰਦੀਪ ਸਿੰਘ ਤੇ ਜਸਵਿੰਦਰ ਕੌਰ,ਰਿਸ਼ਤੇਦਾਰ ਅਤੇ ਸਮੂੰਹ ਨਗਰ ਨਿਵਾਸੀ ਹਾਜਰ ਸਨ। ਇਸ ਨੇਕ ਕਾਰਜ ਉਪਰੰਤ ਦੋਸਤ ਮਦੇ ਮੈਂਬਰ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਘਰ ਤੋ ਆਸ਼ੀਰਵਾਦ ਲਿਆ।
ਫੋਟੋ ਕੈਪਸਨ: ਦੋਸਤ ਸੰਸਥਾਂ ਦੇ ਭਗਵਾਨ ਦਾਸ ਗੁੱਪਤਾ, ਐਡਵੋਕੇਟ ਕੁਲਜੀਤ ਸਿੰਘ ਔਲੱਖ, ਸਾਬਕਾ ਕਰਨਲ ਜੇ.ਐਸ. ਥਿੰਦ, ਮਨਜੀਤ ਸਿੰਘ ਬਰਾੜ ਤੇ ਮੈਂਬਰ ਲੜਕੀ ਪੂਜਾ ਤੇ ਉਸਦੇ ਰਿਸ਼ਤੇਦਾਰਾਂ ਤੇ ਨਗਰ ਨਿਵਾਸੀਆਂ ਨਾਲ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments