spot_img
spot_img
spot_img
spot_img
Sunday, May 19, 2024
spot_img
Homeਪਟਿਆਲਾਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਹੋਵੇਗੀ ਇਤਿਹਸਕ : ਸੁਭਾਸ਼ ਸ਼ਰਮਾ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਹੋਵੇਗੀ ਇਤਿਹਸਕ : ਸੁਭਾਸ਼ ਸ਼ਰਮਾ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਹੋਵੇਗੀ ਇਤਿਹਸਕ : ਸੁਭਾਸ਼ ਸ਼ਰਮਾ
– ਬੀਜੇਪੀ ਸਟੇਟ ਲੀਡਰਸ਼ਿਪ ਨੇ ਰੈਲੀ ਸੰਬੰਧੀ ਕੀਤੀ ਹੰਗਾਮੀ ਮੀਟਿੰਗ
ਪਟਿਆਲਾ, 17 ਜਨਵਰੀ – (ਸੰਨੀ ਕੁਮਾਰ ) ਆਗਾਮੀ 2024 ਦੀਆਂ ਲੋਕਸਭਾ ਚੋਣਾਂ ਸੰਬੰਧੀ ਬੀਜੇਪੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਬੀਜੇਪੀ ਦੀ ਸਟੇਟ ਲੀਡਰਸ਼ਿਪ ਵੱਲੋਂ ਆਗਾਮੀ 29 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਸੰਬੰਧੀ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੌਕੇ ਬੀਜੇਪੀ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦੇ ਨਾਲ ਮੀਤ ਪ੍ਰਧਾਨ ਜੈ ਇੰਦਰ ਕੌਰ, ਦਿਆਲ ਸਿੰਘ ਸੋਢੀ, ਸਕੱਤਰ ਪਰਮਿੰਦਰ ਸਿਘ ਬਰਾੜ, ਸੁਖਵਿੰਦਰ ਕੌਰ ਨੌਲਖਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਦਿਹਾਤੀ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਸੁਰਜੀਤ ਸਿੰਘ ਗੜ੍ਹੀ ਅਤੇ ਕਰਨਲ ਜੈ ਬੰਸ ਸਿੰਘ ਅਤੇ ਬੀਜੇਪੀ ਦੀ ਸਟੇਟ ਮੀਡੀਆ ਕਨਵੀਨਰ ਸੁਨੀਲ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ ’ਤੇ ਕਿਹਾ ਕਿ ਪਟਿਆਲਾ ਦੀ ਰੈਲੀ ਆਉਣ ਵਾਲੀਆਂ ਲੋਕਸਭਾ ਚੋਣਾਂ ਦਾ ਆਗਾਮੀ ਹੈ ਅਤੇ ਇਹ ਇਕ ਇਤਿਹਾਸਕ ਰੈਲੀ ਸਾਬਿਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਵਿਕਾਸ ਕਾਰਜਾ ਦੀ ਕਾਰਜੁਗਾਰੀ ਤੇ ਇਹਨਾ ਚੋਣਾ ਲੲਈ ਜਨਤਾ ਦੀ ਕਚਿਹਰੀ ਵਿਚ ਪੇਸ ਹੋਵੇਗੀ।  ਉਹਨਾ ਕਿਹਾ ਕਿ ਚੋਣਾ ਦਾ ਆਗਾਜ ਪਟਿਆਲਾ ਰੈਲੀ ਤੋ ਸੁਰੂ ਹੋਵੇਗਾ ਤੇ ਰੈਲੀ ਲੲਈ ਬੀਜੇਪੀ ਦੀ ਸਮੁੱਚੀ ਲੀਡਰਸਿਪ ਦੀਆ ਬੈਠਕਾ ਇਸ ਰੈਲੀ ਦੇ ਪਰਬੰਧਾ ਲੲਈ ਕੀਤੀਆ ਜਾ ਰਹੀਆ ਹਨ ਰੈਲੀ ਤੋ ਪਹਿਲਾ ਗ੍ਰਹਿ ਮੰਤਰੀ ਗੁਰੂਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਤੇ ਇਤਹਾਸਿਕ ਸ੍ਰੀ ਕਾਲੀ ਮਾਤਾ ਮੰਦਿਰ ਮੱਥਾ ਟੇਕਣਗੇ।
ਸਰਕਾਰ ਤੇ ਤੰਜ ਕੱਸਦਿਆ ਦੱਸਿਆ ਕਿ ਮਾਨ ਅਤੇ ਆਪ ਸਰਕਾਰ ਦਾ ਬਦਲਾਅ ਵਾਲਾ ਫੰਡਾ ਫੇਲ ਹੋ ਗਿਆ ਹੈ ਅਤੇ ਸੂਬੇ ਵਿਚ ਗੈਂਗਵਾਰ, ਫਿਰੋਤੀਆਂ ਮੰਗਣਾ, ਕਤਲ ਦੇ ਨਾਲ ਨਾਲ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਜਿਸ ਦਾ ਖਾਮਿਆਜ਼ਾ ਸਿੱਧੇ ਤੌਰ ’ਤੇ ਪੰਜਾਬ ਦੀ ਜਨਤਾ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਰੈਲੀ ਸੰਬੰਧੀ ਵੱਖ-ਵੱਖ ਕਾਰਜਕਾਰਨੀ ਮੈਂਬਰਾਂ, ਵਰਕਰਾਂ ਅਤੇ ਮੰਡਲ ਪ੍ਰਧਾਨਾਂ ਦੀਆਂ ਡਿਊਟੀਆਂ ਸੰਬੰਧੀ ਵਾਰਡ ਵਾਈਸ ਮੀਟਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਟਿਆਲਾ ਲੋਕ ਸਭਾ ਦੇ 9 ਹਲਕਿਆਂ ’ਚ ਬੀਜੇਪੀ ਦੀ ਲਹਿਰ ਬਣਾ ਕੇ ਇਸ ਰੈਲੀ ਨੂੰ ਵੱਡੇ ਪੱਧਰ ’ਤੇ ਕਾਮਯਾਬ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਹਰਦੇਵ ਸਿੰਘ ਬੱਲੀ, ਗੁਰਜੀਤ ਸਿੰਘ ਕੋਹਲੀ, ਆਸ਼ੂਤੋਸ਼ ਗੌਤਮ, ਸੰਜੀਵ ਸ਼ਰਮਾ, ਸੋਨੂੰ ਸੰਗਰ, ਗੋਪੀ ਰੰਗੀਲਾ, ਸਿਕੰਦਰ ਚੌਹਾਨ, ਐਸ.ਐਸ. ਵਾਲੀਆ, ਨਿਖਿਲ ਕਾਕਾ, ਜਸਵਿੰਦਰ ਜੁਲਕਾ, ਸੰਜੇ ਹੰਸ, ਬਲਵੰਤ ਰਾਏ, ਵਰੁਣ ਗੋਇਲ, ਅਤੁਲ ਜੋਸ਼ੀ, ਰੂਪ ਕੁਮਾਰ, ਸੁਸ਼ਮਾ ਰਾਣੀ, ਅਮਿਤ ਸੂਦ, ਰਾਜੀਵ ਸ਼ਰਮਾ, ਅਵਿਨਾਸ਼ ਜੈਨ, ਸੁਰਿੰਦਰ ਸਿੰਘ ਮੱਟੂ, ਮਨੀਸ਼ਾ ਉੱਪਲ, ਨਕੁਲ ਸੋਫ਼ਤ, ਵਰਿੰਦਰ ਗੁਪਤਾ, ਬਲਵਿੰਦਰ ਸਿੰਘ, ਗੀਤਿਕਾ ਆਦਿ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments