spot_img
spot_img
spot_img
spot_img
Monday, May 27, 2024
spot_img
Homeਪੰਜਾਬਚਿਲਡਰਨ ਡੇਅ ਦੇ ਉਪਲਕਸ਼ ਵਿੱਚ ਕਿਡਜ਼ ਫਿਟਨੈੱਸ ਕਾਰਨੀਵਲ ਦਾ ਕੀਤਾ ਆਯੋਜਨ

ਚਿਲਡਰਨ ਡੇਅ ਦੇ ਉਪਲਕਸ਼ ਵਿੱਚ ਕਿਡਜ਼ ਫਿਟਨੈੱਸ ਕਾਰਨੀਵਲ ਦਾ ਕੀਤਾ ਆਯੋਜਨ

ਬਠਿੰਡਾ (ਪਰਵਿੰਦਰ ਜੀਤ ਸਿੰਘ) ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਚਿਲਡਰਨ ਡੇਅ ਦੇ ਉਪਲਕਸ਼ ਵਿੱਚ ਬਠਿੰਡਾ ਵਿੱਚ ਕਿਡਜ਼ ਫਿਟਨੈੱਸ ਕਾਰਨੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ. ਇਸ ਵਿੱਚ 3-16 ਸਾਲ ਦੇ ਬੱਚਿਆਂ ਦਾ ਡਾਂਸ ਕੰਪੀਟੀਸ਼ਨ ਅਤੇ ਕਿਡਜ਼ ਰਨ ਕਰਵਾਈ ਜਾਵੇਗੀ. ਇਸ ਕਾਰਨੀਵਲ ਦਾ ਆਯੋਜਨ ਮਧੂਮਿਤਾ ਇੰਸੰਬਲ ਅਤੇ ਸਕਿੱਲ ਸਟਰੀਟ ਗਰੁੱਪ ਵੱਲੋਂ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ ਇਸ ਕਾਰਨੀਵਲ ਦਾ ਤੀਸਰਾ ਐਡੀਸ਼ਨ ਹੈ. ਪੱਤਰਕਾਰਾਂ ਨਾਲ ਗੱਲ ਕਰਦੇ  ਮੀਡੀਆ ਸਲਾਹਕਾਰ ਅਮਿਤਾ ਗਰਗ ਨੇ ਦੱਸਿਆ ਕਿ ਪਿਛਲੇ ਦੋ ਸਾਲ ਇਸ ਕਾਰਨੀਵਲ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਬੱਚਿਆਂ ਦੇ ਮਾਪਿਆਂ ਘਰੋਂ ਕਾਫੀ ਸ਼ਲਾਘਾ ਕੀਤੀ ਗਈ. ਉਨ੍ਹਾਂ ਦੱਸਿਆ ਕਿ ਇਸ ਵਾਰ 12 ਨਵੰਬਰ ਨੂੰ ਡਾਂਸ ਮੁਕਾਬਲੇ ਤੇ 13 ਨੰਵਬਰ ਦਿਨ ਐਤਵਾਰ ਨੂੰ  ਬੱਚਿਆਂ ਦੀਆਂ ਦੋੜਾ ਜੋਗਰਜ਼ ਪਾਰਕ ਵਿਖੇ ਸਵੇਰੇ 7  ਵਜੇ  ਕਰਵਾਈਆਂ ਜਾਣਗੀਆਂ . ਇਵੈਂਟ ਮੈਨੇਜਰ ਦਿਸ਼ਾਂਤ ਸਚਦੇਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਕਾਰਨੀਵਲ ਦਾ ਮਕਸਦ ਬੱਚਿਆਂ ਨੂੰ ਉਤਸ਼ਾਹਿਤ ਅਤੇ ਪ੍ਰੋਤਸਾਹਿਤ ਕਰਨਾ ਹੈ ਜਿਸ ਵਿੱਚ ਕਿਸੇ ਨਾ ਕਿਸੇ ਤਰੀਕੇ ਹਰ ਬੱਚੇ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਹੋਵੇ ਅਤੇ ਕੰਪੀਟੀਸ਼ਨ ਚ ਭਾਗ ਲੈਣ ਦਾ ਝਾਕਾ ਖੁੱਲ੍ਹੇ . ਜ਼ਿਕਰਯੋਗ ਹੈ ਕਿ ਬਠਿੰਡਾ ਵਿੱਚ ਮਾਪਿਆਂ ਦੁਆਰਾ ਸੋਸ਼ਲ ਮੀਡੀਆ ਤੇ ਇਸ ਕਾਰਨੀਵਲ ਦੀ ਕਾਫੀ ਚਰਚਾ ਚੱਲ ਰਹੀ ਹੈ ਅਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ .

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments