spot_img
spot_img
spot_img
spot_img
Monday, May 27, 2024
spot_img
Homeਪਟਿਆਲਾਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਮਿੰਨੀ ਮੈਰਾਥਨ ਨੂੰ ਦੇਣਗੇ ਹਰੀ ਝੰਡੀ

ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਮਿੰਨੀ ਮੈਰਾਥਨ ਨੂੰ ਦੇਣਗੇ ਹਰੀ ਝੰਡੀ

ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਮਿੰਨੀ ਮੈਰਾਥਨ ਨੂੰ ਦੇਣਗੇ ਹਰੀ ਝੰਡੀ

ਪਟਿਆਲਾ 27 ਅਪ੍ਰੈਲ ( ਸੰਨੀ ਕੁਮਾਰ ) ਪੀ.ਆਰ.ਟੀ.ਸੀ. ਚੇਅਰਮੈਨ ਸ਼੍ਰੀ ਰਣਜੋਧ ਸਿੰਘ ਹਡਾਣਾ 30 ਅਪ੍ਰੈਲ ਦਿਨ ਐਤਵਾਰ ਨੂੰ ਉਮੰਗ ਵੈਲਫੇਅਰ ਫਾਊਡੇਸ਼ਨ ਅਤੇ ਸੁਸ਼ੀਲਾ ਦੇਵੀ ਪਬਲਿਕ ਸਕੂਲ ਵੱਲੋਂ ਸਾਂਝੇ ਤੌਰ ਤੇ ਕਰਵਾਈ ਜਾ ਰਹੀ ਮਿੰਨੀ ਮੈਰਾਥਨ ਨੂੰ ਹਰੀ ਝੰਡੀ ਵਿਖਾਉਣਗੇ। ਇਹ ਮਿੰਨੀ ਮੈਰਾਥਨ ਬਹਾਦਰਗੜ੍ਹ ਫੈਕਟਰੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਮਹਿਮਦਪੁਰ ਜੱਟਾਂ ਵਿਖੇ ਸਮਾਪਤ ਹੋਵੇਗੀ, ਜਿਸ ਵਿੱਚ ਸੁਸ਼ੀਲਾ ਦੇਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੇਖਾ ਗੁਪਤਾ ਦੀ ਅਗਵਾਈ ਵਿੱਚ 300 ਦੇ ਕਰੀਬ ਸਕੂਲੀ ਵਿਦਿਆਰਥੀ ਭਾਗ ਲੈ ਰਹੇ ਹਨ। ਇਹ ਪ੍ਰਗਟਾਵਾ ਹਡਾਣਾ ਨੂੰ ਸੱਦਾ ਪੱਤਰ ਦੇਣ ਪੁੱਜੇ ਸ਼ੁਸੀਲਾ ਦੇਵੀ ਪਬਲਿਕ ਸਕੂਲ ਦੇ ਖੇਡ ਕੋਚ ਸਤਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਨੇ ਲੋਕਾਂ ਨੂੰ ਇਸ ਮੈਰਾਥਨ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਰੁਝੇਵਿਆਂ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੈਰ ਜਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੋਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਖੇਡਾਂ ਵਿੱਚ ਚੰਗੀਆਂ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਕੈਸ਼ ਇਨਾਮ ਨਾਲ ਨਿਵਾਜਿਆ ਜਾ ਰਿਹਾ ਹੈ ਤਾਂ ਜੋ ਕਰੋਨਾ ਮਹਾਮਾਰੀ ਦੌਰਾਨ ਮੌਬਾਇਲ ਵਰਤੋਂ ਦੀ ਵਧੀ ਹੋਈ ਲੱਤ ਤੋਂ ਛੁਟਕਾਰਾ ਪਾਇਆ ਜਾ ਸਕੇ ਇਸ ਨਾਲ ਜਿੱਥੇ ਬੱਚੇ ਤੰਦਰੁਸਤ ਰਹਿਣਗੇ ਅਤੇ ਨਸ਼ਿਆ ਵਿੱਚ ਪਏ ਨੌਜਵਾਨਾਂ ਨੂੰ ਵੀ ਨਸ਼ਾ ਛਡਾ ਕੇ ਖੇਡ ਮੈਦਾਨਾਂ ਨਾਲ ਜੋੜ ਸਕਾਂਗੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸ਼ੁਸੀਲਾ ਦੇਵੀ ਪਬਲਿਕ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਰਿਟਾ: ਅਸਿਸਟੈਂਟ ਡਾਇਰੈਕਟਰ ਭਾਸ਼ਾ ਵਿਭਾਗ ਡਾ. ਹਰਨੇਕ ਸਿੰਘ, ਅਰਵਿੰਦਰ ਸਿੰਘ, ਜਨਪਵਿੱਤਰ ਸਿੰਘ ਅਤੇ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਮੌਜੂਦ ਰਹੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments