spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਚੇਅਰਮੈਨ ਪੀ ਆਰ ਟੀ ਸੀ ਰਣਜੋਧ ਹਡਾਣਾ ਨੇ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ...

ਚੇਅਰਮੈਨ ਪੀ ਆਰ ਟੀ ਸੀ ਰਣਜੋਧ ਹਡਾਣਾ ਨੇ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ,

ਰੰਗਲੇ ਪੰਜਾਬ ਵੱਲ ਇੱਕ ਕਦਮ ਹੋਰ
ਚੇਅਰਮੈਨ ਪੀ ਆਰ ਟੀ ਸੀ ਰਣਜੋਧ ਹਡਾਣਾ ਨੇ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ,
ਪਟਿਆਲਾ 19 ਮਈ ( ਸੰਨੀ ਕੁਮਾਰ ) ਪੀ ਆਰ ਟੀ ਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਆਜ਼ਾਦ ਰਜਿ ਨੰ – 31 ਦੇ ਆਗੂ ਤੇ ਵਰਕਰਾਂ ਨੂੰ ਮੁੜ ਬਹਾਲ ਹੋਣ ਤੇ ਡਿਊਟੀ ਜੁਆਇੰਨ ਕਰਨ ਲਈ ਨਿਯੁਕਤੀ ਪੱਤਰ ਵੰਡੇ। ਹਡਾਣਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲੇ ਪੰਜਾਬ ਦੀ ਸੋਚ ਲਈ ਹਰ ਵਿਭਾਗ ਨੂੰ ਲੋਕ ਪੱਖੀ ਫੈਸਲੇ ਲੈ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਿਯੁਕਤੀ ਪੱਤਰ ਵੰਡਣ ਲੱਗੇ ਕਾਮਿਆਂ ਦੇ ਚਿਹਰੇ ਖੁਸ਼ੀ ਨਾਲ ਖਿੜੇ ਨਜਰ ਆ ਰਹੇ ਸਨ। ਕਿਉਂਕਿ ਪਹਿਲੀਆਂ ਸਰਕਾਰਾਂ ਹਮੇਸ਼ਾ ਵਿਭਾਗਾ ਵਿੱਚ ਆਪਣੇ ਪੁੱਤਰ, ਭਾਈ, ਭਤੀਜੇ ਅਤੇ ਹੋਰ ਰਿਸ਼ਤੇਦਾਰ ਹੀ ਪੱਕੀ ਨੋਕਰੀ ਤੇ ਰਖਵਾਉਂਦੇ ਸਨ, ਪਰ ਮਾਨ ਸਰਕਾਰ ਦੀ ਚੰਗੀ ਸੋਚ ਲੋਕ ਪੱਖੀ ਹੋਣ ਕਰਕੇ ਤਜੁਰਬੇਕਾਰ ਅਤੇ ਪੜਾਈ ਦੇ ਹਿਸਾਬ ਨਾਲ ਬਿਨਾਂ ਸਿਫਾਰਸ਼ੋ ਨੌਕਰੀਆਂ ਦੇ ਰਹੀ ਹੈ।
ਜਿਕਰਯੋਗ ਹੈ ਕਿ ਯੂਨੀਅਨ ਕਾਰਪੋਰੇਸ਼ਨ ਦੇ ਵਿਤੀ ਹਾਲਤ ਸੁਧਾਰਨ ਦੇ ਉਪਰਾਲੇ ਕਰਦੀ ਸੀ, ਜੋ ਪਿਛਲੇ ਸਮੇਂ ਦੀ ਸਰਕਾਰ ਨੂੰ ਚੰਗੇ ਨਹੀਂ ਸੀ ਲੱਗੇ, ਕਿਉਂਕਿ ਸਰਕਾਰ ਆਪਣੀ ਪ੍ਰਾਈਵੇਟ ਟਰਾਂਸਪੋਰਟ ਨੂੰ ਪ੍ਰਫੁੱਲਿਤ ਕਰਦੀ ਸੀ। ਯੂਨੀਅਨ ਦੇ ਕਾਰਪੋਰੇਸ਼ਨ ਨੂੰ ਬਚਾਉਣ ਦੇ ਉਪਰਾਲੇ ਤੌਂ ਖਫਾ ਹੋਈ ਸਰਕਾਰ ਨੇ 2014 ਵਿੱਚ 672 ਕਾਮਿਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ।ਸਾਲ 2019 ਵਿੱਚ ਯੂਨੀਅਨ ਦੇ ਹੱਕ ਵਿੱਚ ਮਾਨਯੋਗ ਹਾਈਕੋਰਟ ਨੇ ਫੈਸਲਾ ਕੀਤਾ ਗਿਆ ਪਰ ਉਸ ਸਮੇਂ ਦੀ ਸਰਕਾਰ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਪਰ ਹੁਣ ਮਾਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਬੇਰੋਜਗਾਰੀ ਨੂੰ ਖਤਮ ਕਰਨ ਅਤੇ ਲੋਕ ਪੱਖੀ ਨਿਰਪੱਖ ਫੈਂਸਲਾ ਲੈਂਦਿਆ ਮਾਣਯੋਗ ਸੁਪਰੀਮ ਕੋਰਟ ਤੋਂ ਕੇਸ ਵਾਪਸ ਲੈ ਕੇ 672 ਕਾਮਿਆ ਨੂੰ ਮੁੜ ਡਿਊਟੀ ਤੇ ਬਹਾਲ ਕਰਵਾਇਆ।
ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਸ੍ਰ ਬਲਬੀਰ ਸਿੰਘ ਬੋਪਾਰਾਏ ਨੇ ਮਾਨ ਸਰਕਾਰ ਅਤੇ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹਡਾਣਾ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਸ ਸੋਚ ਨਾਲ ਲੋਕਾਂ ਨੇ ਆਮ ਆਦਮੀ ਨੂੰ ਵੋਟਾ ਪਾਈਆਂ, ਉਸ ਸੋਚ ਨੂੰ ਸੱਚਮੁੱਚ ਸਲਾਮ ਹੈ। ਕਿਉਂਕਿ ਪਿਛਲੀਆਂ ਸਰਕਾਰਾਂ ਨੇ ਲੋੜਵੰਦ ਕਾਮਿਆਂ ਦੀ ਸਹੀ ਜਰੂਰਤਾਂ ਨੂੰ ਅਣਗੋਲਿਆ ਕੀਤਾ ਅਤੇ ਵਿਭਾਗ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਉਣ ਦੀ ਬਜਾਏ ਆਪਣੀਆਂ ਜੇਬਾ ਭਰੀਆਂ। ਜਿਸ ਕਾਰਨ ਮਹਿਕਮੇ ਦਿਨ ਬ ਦਿਨ ਘਾਟੇ ਦਾ ਵਿਭਾਗ ਬਣਦਾ ਜਾ ਰਿਹਾ ਸੀ ਪਰ ਹੁਣ ਜਿਸ ਤਰ੍ਹਾਂ ਪੀਆਰਟੀਸੀ ਵਿਭਾਗ ਇੱਕ ਸਾਲ ਵਿੱਚ ਹੀ ਵਾਧੇ ਦਾ ਵਿਭਾਗ ਬਣ ਗਿਆ ਹੈ ਤਾਂ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਵਿਭਾਗ ਹੋਰ ਤਰੱਕੀਆਂ ਦੀ ਨਵੀਂ ਮਿਸਾਲ ਪੇਸ਼ ਕਰੇਗਾ।
ਇਸ ਮੌਕੇ ਨਿਯੁਕਤੀ ਪੱਤਰ ਲੈਣ ਲਈ ਸ੍ਰ ਬਲਬੀਰ ਸਿੰਘ ਬੋਪਾਰਾਏ ਬੱਬੂ ਸ਼ਰਮਾ, ਜਾਨਪਾਲ ਸਿੰਘ, ਗੁਰਪਿਆਰ ਸਿੰਘ, ਪਰਵਿੰਦਰ ਸਿੰਘ, ਲਖਵਿੰਦਰ ਸਿੰਘ, ਜਵਾਹਰ ਸਿੰਘ, ਖੁਸ਼ਵਿੰਦਰ ਸਿੰਘ ਬੁਢਲਾਡਾ, ਦਾਰਾ ਸਿੰਘ, ਜੀਵਨ ਸਿੰਘ, ਤਲਵਿੰਦਰ ਸਿੰਘ, ਪਾਲਾ ਬਰਨਾਲਾ, ਰਣਜੀਤ ਚੰਡੀਗੜ੍ਹ, ਰਣਜੀਤ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਭਿੰਦਾ, ਮੰਗਾ ਭਾਦਸੋਂ, ਪਿਰਤਪਾਲ ਸਿੰਘ, ਮੇਜਰ ਸਿੰਘ, ਕਾਬਲ ਮਕੋਰੜ ਸਾਹਿਬ, ਰਣਜੀਤ ਸਿੰਘ, ਦਰਸਨ ਸਿੰਘ, ਗੁਰਮੀਤ ਸਿੰਘ, ਹਰਦੇਵ ਸਿੰਘ ਆਦਿ ਹੋਰ ਨੌਜਵਾਨ ਮੌਜੂਦ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments