spot_img
spot_img
spot_img
spot_img
Friday, May 24, 2024
spot_img
Homeਪਟਿਆਲਾਚੰਗੇ ਕਰਮਾਂ ਦੁਆਰਾ ਸ਼ੁਭ ਦੁਆਵਾਂ ਪ੍ਰਾਪਤ ਕਰਨ ਦੀ ਜਰੂਰਤ- ਅਰਚਨਾ ਅਰੌੜਾ

ਚੰਗੇ ਕਰਮਾਂ ਦੁਆਰਾ ਸ਼ੁਭ ਦੁਆਵਾਂ ਪ੍ਰਾਪਤ ਕਰਨ ਦੀ ਜਰੂਰਤ- ਅਰਚਨਾ ਅਰੌੜਾ

ਚੰਗੇ ਕਰਮਾਂ ਦੁਆਰਾ ਸ਼ੁਭ ਦੁਆਵਾਂ ਪ੍ਰਾਪਤ ਕਰਨ ਦੀ ਜਰੂਰਤ- ਅਰਚਨਾ ਅਰੌੜਾ
ਪਟਿਆਲਾ – ( ਸੰਨੀ ਕੁਮਾਰ )-ਬ੍ਰਹਮਾ ਕੁਮਾਰੀਜ਼ ਰਾਜਯੋਗ ਕੇਂਦਰ ਗਿਆਨ ਗੰਗਾ ਓਮ ਸ਼ਾਤੀ ਭਵਨ ਸਨੋਰ ਵੱਲੋਂ ਘਰ – ਘਰ ਸੰਦੇਸ਼ ਦੇਣ ਦੀ ਲੜੀ ਦਾ 7ਵਾਂ ਜੀਵਨ ਜਿਓਣ ਦੀ ਕਲਾ ਪ੍ਰੋਗਰਾਮ ਰਾਜਯੋਗਨੀ ਬ੍ਰਹਮਾ ਕੁਮਾਰੀ ਯੋਗਨੀ ਦੀਦੀ ਦੀ ਸ੍ਰਪਰਸਤੀ ਅਮਨ ਭੈਣ ਦੇ ਸਹਿਯੋਗ ਨਾਲ ਮੈਡਮ ਕੰਚਨ ਸ਼ਰਮਾਂ ਅਤੇ ਮੈਡਮ ਅਰਚਨਾ ਅਰੌੜਾ ਦੀ ਅਗਵਾਈ ਵਿੱਚ ਸਨੋਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕੰਚਨ ਸ਼ਰਮਾਂ ਨੇ ਕਿਹਾ ਹਰ ਕਿਸੀ ਵਿਅਕਤੀ ਨੂੰ ਮੌਤ ਦਾ ਡਰ ਬਣਿਆ ਰਹਿੰਦਾ ਹੈ ਇਸ ਦਾ ਕਾਰਣ ਹੈ ਕਿ ਚੰਗੇ ਕਰਮਾਂ ਦਾ ਲੇਖਾ ਤਿਆਰ ਨਹੀ ਹੈ ਇਸ ਕਾਰਨ ਹੀ ਡਰ ਹੈ ਜਿਸ ਤਰ੍ਹਾਂ ਪੜਾਈ ਵਿੱਚ ਕਮਜੋਰ ਵਿਦਿਆਰਥੀ ਨੂੰ ਪੇਪਰ ਦੇਣ ਤੋਂ ਡਰ ਲਗਦਾ ਹੈ ਉਸੇ ਤਰ੍ਹਾਂ ਹਰੇਕ ਵਿਅਕਤੀ ਨੂੰ ਆਪਣੇ ਕਰਮਾਂ ਕਾਰਨ ਹੀ ਮੌਤ ਤੋਂ ਡਰ ਲਗਦਾ ਹੈ ਹਰੇਕ ਪ੍ਰੋਗਰਾਮ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪਹਿਲਾਂ ਤੋਂ ਹੀ ਪਲਾਨਿੰਗ ਕਰਨੀ ਚਾਹੀਦੀ ਹੈ। ਮੈਡੀਟੇਸ਼ਨ ਦੁਆਰਾ ਮਨ ਦੀ ਇਕਾਗਰਤਾ ਵਧਦੀ ਹੈ। ਯੋਗ ਸਾਧਨਾ ਨਾਲ ਮਨ ਬੁਧੀ ਸਹੀ ਫੈਸਲਾ ਲੈਣਾ ਸ਼ੁਰੂ ਕਰ ਦਿੰਦੀ  ਹੈ ਅਰਚਨਾ ਅਰੌੜਾ ਨੇ ਕਿਹਾ ਚੰਗੇ ਕਰਮਾ ਦੁਆਰਾ ਸ਼ੁਭ ਦੁਆਵਾਂ ਪ੍ਰਾਪਤ ਹੁੰਦੀਆਂ ਹਨ। ਜਦੋਂ ਅਸੀ ਨਿਸਾਵਰਥ ਭਾਵਨਾ ਨਾਲ ਕਿਸੀ ਦੀ ਮਦਦ ਕਰਦੇ ਹਾਂ ਤਾਂ ਉਸ ਨੂੰ ਭੁਲ ਜਾਣਾ ਚਾਹੀਦਾ ਹੈ ਛੋਟੀ – ਛੋਟੀ ਮਦਦ ਕਰਨ ਦੀ ਆਦਤ ਨਾਲ ਖੁਸੀਆਂ ਪ੍ਰਾਪਤ ਕਰਨ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਦੁਸਰਿਆਂ ਨੂੰ ਖੁਸ਼ੀ ਦੇਣ ਨਾਲ ਸ਼ੁਭ ਦੁਆਵਾਂ ਪ੍ਰਾਪਤ ਹੁੰਦੀਆਂ ਹਨ ਉਨਾਂ ਕਿਹਾ ਹਰੇਕ ਪ੍ਰਾਣੀ ਨੂੰ ਆਪਣੇ ਜੀਵਨ ਵਿੱਚ ਮੈਡੀਟੇਸ਼ਨ ਦਾ ਅਭਿਆਸ  ਕਰਨਾ ਚਾਹੀਦਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਮਾ ਮਹਿਤਾ, ਕਿਰਨ ਕਾਮਨੀ, ਲਵਲੀ, ਸੁਨੈਨਾ, ਹਰਪ੍ਰੀਤ ਕੌਰ, ਅਨੀਤਾ ਰਾਣੀ, ਸੰਗੀਤਾ, ਨੀਲਮ ਰਾਣੀ, ਉਸ਼ਾ ਰਾਣੀ, ਆਰਜੂ, ਸੰਜੋਗਤਾ, ਜਸਵੀਰ ਕੌਰ, ਸੁਨੀਤਾ, ਅੰਜੂ ਰਾਣੀ, ਗੁਰਮੀਤ ਕੌਰ, ਮਹਿੰਦਰ ਕੌਰ, ਕਿਰਨ ਬਾਲਾ, ਬਬਲੀ, ਰਾਣੀ, ਵੀਨਾ ਰਾਣੀ ਆਦਿ ਹਾਜਿਰ ਰਹੇ। ਇਹ ਜਾਣਕਾਰੀ ਕਿਰਨ ਬਾਲਾ ਨੇ ਦਿੱਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments