spot_img
spot_img
spot_img
spot_img
Sunday, May 19, 2024
spot_img
Homeਪੰਜਾਬਜਨ ਸੁਵਿਧਾ ਕੈਂਪਾ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਪ੍ਰਸ਼ਾਸ਼ਨਿਕ ਸਮੱਸਿਆਵਾਂ ਤੋ...

ਜਨ ਸੁਵਿਧਾ ਕੈਂਪਾ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਪ੍ਰਸ਼ਾਸ਼ਨਿਕ ਸਮੱਸਿਆਵਾਂ ਤੋ ਮੁਕਤ ਕਰਨਾ 

ਜਨ ਸੁਵਿਧਾ ਕੈਂਪਾ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਪ੍ਰਸ਼ਾਸ਼ਨਿਕ ਸਮੱਸਿਆਵਾਂ ਤੋ ਮੁਕਤ ਕਰਨਾ

– ਨਾਭਾ ਦੇ ਪਿੰਡ ਜੱਸੋਮਾਜਰਾ ਵਿਖੇ ਲਗਾਇਆ ਜਨ ਸੁਵਿਧਾ ਕੈਂਪ

ਨਾਭਾ , 22 ਅਪ੍ਰੈਲ ( ਬਰਿੰਦਰਪਾਲ ਸਿੰਘ )-ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਦੇ ਸਾਰੇ ਹਲਕਿਆਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਅੱਜ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਦੀ ਰਹਿਨੁਮਾਈ ਵਿੱਚ ਨਾਭਾ ਹਲਕੇ ਦੇ ਪਿੰਡ ਜੱਸੋਮਾਜਰਾ ਨਾਭਾ ਵਿਖੇ ਜਨ ਸੁਵਿਧਾ ਕੈਂਪ ਲਗਾਇਆ ਗਿਆ । ਇਸ ਅਵਸਰ ਤੇ ਵਿਧਾਇਕ ਨਾਭਾ ਦੇਵਮਾਨ ਦੇ ਭਰਾ ਗੁਲਾਬ ਸਿੰਘ ਮਾਨ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ । ਇਸ ਕੈਂਪ ਚ ਵੱਡੀ ਗਿਣਤੀ ਚ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਅਫਸਰ ਸਾਹਿਬਾਨਾਂ ਨੇ ਲੋਕਾਂ ਦੀ ਭਲਾਈ ਲਈ ਚੱਲ ਰਹੀਆਂ ਵੱਖ ਵੱਖ ਸਰਕਾਰੀ ਸਕੀਮਾਂ ਪ੍ਤੀ ਲੋਕਾਂ ਨੂੰ ਜਾਗਰੂਕ ਕੀਤਾ। ਗੁਲਾਬ ਸਿੰਘ ਮਾਨ ਨੇ ਕਿਹਾ ਕਿ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਉਨ੍ਹਾਂ ਦੀ ਕੈਪ ਵਿੱਚ ਹਾਜਰੀ ਲਗਵਾਉਨ ਲਈ ਡਿਊਟੀ ਲਗਾਈ ਹੈ ।

ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਮਾਲ ਵਿਭਾਗ, ਬਿਜਲੀ ਵਿਭਾਗ, ਪੁਲਿਸ ਵਿਭਾਗ, ਫੂਡ ਸਪਲਾਈ, ਤਹਿਸੀਲ ਭਲਾਈ ਵਿਭਾਗ, ਪਸ਼ੂ ਪਾਲਣ ਵਿਭਾਗ, ਇਲੈਕਸ਼ਨ ਵਿਭਾਗ ਦੇ ਨਾਲ ਲਗਭਗ ਸਾਰੇ ਵਿਭਾਗਾਂ ਦੇ ਅਫਸਰ ਹਾਜਿਰ ਸਨ ਜਿੰਨਾਂ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਮੋਕੇ ਤੇ ਹੱਲ ਕੀਤਾ ਗਿਆ । ਇਸ ਮੋਕੇ ਉਨਾਂ ਦੇ ਨਾਲ ਰਾਜ ਕੁਮਾਰ ਜੱਸੋ ਮਾਜਰਾ, ਹਰਮੀਕ ਸਿੰਘ ਮੈਹਸ, ਮਨਪ੍ਰੀਤ ਸਿੰਘ ਧਾਰੋਂਕੀ, ਲਾਲੀ ਫਤਿਹਪੁਰ, ਮਨਜੋਤ ਸਿੰਘ ਲੱਧਾਹੇੜੀ, ਸੁਖਪ੍ਰੀਤ ਸਿੰਘ ਸੁਰਾਜਪੁਰ ਅਤੇ ਹੋਰ ਆਹੁਦੇਦਾਰ ਮੋਜੂਦ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments