spot_img
spot_img
spot_img
spot_img
Sunday, May 19, 2024
spot_img
Homeਪੰਜਾਬਜਨ ਸੰਪਰਕ ਮੁਹਿੰਮ ਰਾਹੀਂ ਹਰ ਵਰਗ ਤੱਕ ਪਹੁੰਚ ਕੀਤੀ ਜਾ ਰਹੀ ਹੈ...

ਜਨ ਸੰਪਰਕ ਮੁਹਿੰਮ ਰਾਹੀਂ ਹਰ ਵਰਗ ਤੱਕ ਪਹੁੰਚ ਕੀਤੀ ਜਾ ਰਹੀ ਹੈ -ਸਿੱਧੂਪੁਰ

ਜਨ ਸੰਪਰਕ ਮੁਹਿੰਮ ਰਾਹੀਂ ਹਰ ਵਰਗ ਤੱਕ ਪਹੁੰਚ ਕੀਤੀ ਜਾ ਰਹੀ ਹੈ -ਸਿੱਧੂਪੁਰ

ਫਤਿਹਗੜ੍ਹ ਸਾਹਿਬ (ਮਨੀਸ਼ ਸ਼ਰਮਾ):-ਭਾਰਤੀ ਜਨਤਾ ਪਾਰਟੀ ਦੇ ਐਸੀ ਮੋਰਚਾ ਪੰਜਾਬ ਦੇ ਸਪੋਕਸਪਰਸਨ ਤੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਜਨ ਸੰਪਰਕ ਮੁਹਿੰਮ ਰਾਹੀਂ ਹਰ ਵਰਗ ਤੱਕ ਪਹੁੰਚ ਕੀਤੀ ਜਾ ਰਹੀ ਹੈ । ਭਾਰਤੀ ਜਨਤਾ ਪਾਰਟੀ ਨੇ ਪਿਛਲੇ 9 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰ ਵਰਗ ਨੂੰ ਆਰਥਿਕ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ । ਜਿਨ੍ਹਾਂ ਵਿਚੋਂ ਸਿਹਤ ਲਈ ਪੰਜ ਲੱਖ ਵਾਲੇ ਆਯੂਸ਼ਮਾਨ ਭਾਰਤ ਕਾਰਡ ਜਾਰੀ ਕੀਤੇ ਗਏ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਵਿਚ ਉਜਵਲ ਯੋਜਨਾ ਦੇ ਤਹਿਤ ਲੱਖਾਂ ਹੀ ਲੋੜਵੰਦ ਪਰਿਵਾਰਾਂ ਨੂੰ ਸਿਲੰਡਰ ਅਤੇ ਗੈਸ ਚੁੱਲੇ ਦਿੱਤੇ ਗਏ ਇਸਦੇ ਨਾਲ ਹੀ ਕਾਰੋਬਾਰ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਐਮਐਸਐਈ ਦੇ ਤਹਿਤ ਵੱਡੇ ਕਾਰੋਬਾਰੀਆਂ ਨੂੰ ਸਬਸਿਡੀ ਲੋਨ ਵਾਲੀ ਸੁਵਿਧਾ ਦਿੱਤੀ ਗਈ । ਇਸਦੇ ਨਾਲ ਹੀ ਗਰੀਬ ਪਰਿਵਾਰਾਂ ਦੇ ਜਨ ਧਨ ਖਾਤੇ ਬੈਂਕਾਂ ਵਿੱਚ ਬਿਨਾਂ ਕਿਸੇ ਦੀ ਗਰੰਟੀ ਤੋਂ ਖੋਲ੍ਹੇ ਗਏ ਉਨਾਂ ਕਿਹਾ ਪੰਜਾਬ ਦੇ ਵਿਚ ਪੰਜਾਬ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਸਾਡੇ ਪੰਜਾਬ ਦੇ ਵਿੱਚ ਲੱਖਾਂ ਹੀ ਨੌਜਵਾਨ ਬੇਰੁਜ਼ਗਾਰੀ ਨਾਲ ਲੜ ਰਹੇ ਹਨ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਹੋਣ ਕਰਕੇ ਨਸ਼ੇ ਦੇ ਦਲਦਲ ਵੱਲ ਜਾਂਦੇ ਨਜ਼ਰ ਆ ਰਹੇ ਹਨ ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜੋ ਕੋਈ ਵੀ ਦੇਸ ਦੀ ਜਨਤਾ ਨਾਲ ਵਾਅਦਾ ਕਰਦੀ ਹੈ ਉਸ ਉੱਤੇ ਪੂਰਾ ਖਰਾ ਉਤਰਦੀ ਹੈ ਉਨਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਝੋਲੀ ਵਿਚ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਰੀਆਂ ਸੀਟਾਂ ਉੱਤੇ ਜਿੱਤ ਹਾਸਲ ਕਰਵਾਉਣਗੇ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments