spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਜਲੰਧਰ ਚੋਣਾਂ ਵਿੱਚ ਵਿਧਾਇਕ ਦੇਵ ਮਾਨ ਨੇ ਸੁਸ਼ਿਲ ਕੁਮਾਰ ਰਿੰਕੂ ਦੇ ਹੱਕ...

ਜਲੰਧਰ ਚੋਣਾਂ ਵਿੱਚ ਵਿਧਾਇਕ ਦੇਵ ਮਾਨ ਨੇ ਸੁਸ਼ਿਲ ਕੁਮਾਰ ਰਿੰਕੂ ਦੇ ਹੱਕ ਵਿੱਚ ਲਗਾਏ ਪੋਸਟਰ

ਜਲੰਧਰ ਚੋਣਾਂ ਵਿੱਚ ਵਿਧਾਇਕ ਦੇਵ ਮਾਨ ਨੇ ਸੁਸ਼ਿਲ ਕੁਮਾਰ ਰਿੰਕੂ ਦੇ ਹੱਕ ਵਿੱਚ ਲਗਾਏ ਪੋਸਟਰ

ਨਾਭਾ  ( ਬਰਿੰਦਰਪਾਲ ਸਿੰਘ)ਵਿਧਾਇਕ ਗੁਰਦੇਵ ਸਿੰਘ ਦੇਵਮਾਨ ਪਿਛਲੇ ਕਈ ਦਿਨਾਂ ਤੋਂ ਜਲੰਧਰ ਲੋਕ ਸਭਾ ਹਲਕੇ ‘ਚ ਪੈਂਦੇ ਹਲਕਾ ਆਦਮਪੁਰ ‘ਚ ਪਾਰਟੀ ਵਰਕਰਾਂ ਨਾਲ ਡਟੇ ਹੋਏ ਹਨ।ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਲਈ ਉਨ੍ਹਾਂ ਦਿਨ-ਰਾਤ ਇਕ ਕੀਤਾ ਹੋਇਆ ਹੈ।
ਵਿਧਾਇਕ ਦੇਵਮਾਨ ਨੇ ਆਦਮਪੁਰ ਹਲਕੇ ਦੇ ਪਿੰਡਾਂ ‘ਚ ਖੁਦ ਪੋਸਟਰ ਲਗਾ ਕੇ ਵੋਟਰਾਂ ਨੂੰ ਸੁਸ਼ਿਲ ਕੁਮਾਰ ਰਿੰਕੂ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ ।
ਵਿਧਾਇਕ ਦੇਵਮਾਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਇਹ ਸੀਟ ਬਹੁਤ ਵੱਡੇ ਫਰਕ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੇ ਰੋਡ ਸ਼ੋਅ ਨੂੰ ਜਲੰਧਰ ਦੇ ਵੋਟਰਾਂ ਵੱਲੋਂ ਦਿੱਤੇ ਅਥਾਹ ਪਿਆਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ‘ਚ ਵੋਟ ਦੇਣ ਦਾ ਮਨ ਬਣਾਇਆ ਹੋਇਆ ਹੈ ਅਤੇ ਉਹ ਸਿਰਫ ਹੁਣ 10 ਮਈ ਦਾ ਹੀ ਇੰਤਜ਼ਾਰ ਕਰ ਰਹੇ ਹਨ ਵਿਧਾਇਕ ਦੇਵਮਾਨ ਨੇ ਕਿਹਾ ਕਿ ਲੋਕ ਬਹੁਤ ਸਿਆਣੇ ਹਨ ਅਤੇ ਉਹ ਆਪਣਾ ਚੰਗਾ ਬੁਰਾ ਵੀ ਸਮਝਦੇ ਹਨ।ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਹੀ ਇਕੋ-ਇਕ ਅਜਿਹੀ ਸਰਕਾਰ ਹੈ, ਜੋ ਜਨਤਾ ਦੇ ਹਿੱਤ ਲਈ ਫੈਸਲੇ ਲੈ ਰਹੀ ਹੈ। ਇਸ ਮੌਕੇ ਕਪਿਲ ਮਾਨ, ਤੇਜਿੰਦਰ ਸਿੰਘ ਖਹਿਰਾ, ਚੇਅਰਮੈਨ ਧਰਮਿੰਦਰ ਸਿੰਘ ਸੁਖੇਵਾਲ, ਟਰੱਕ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਰਹਿਲ, ਨਿਰਭੈ ਸਿੰਘ ਘੁੰਡਰ ਪ੍ਰਧਾਨ ਟੱਰਕ ਯੂਨਿਅਨ ਭਾਦਸੋਂ, ਸੁਖਦੇਵ ਸਿੰਘ ਸੰਧੂ,ਬਲਾਕ ਪ੍ਰਧਾਨ ਸੁੱਖ ਘੁੰਮਣ,ਸੁਖਦੀਪ ਸਿੰਘ ਖਹਿਰਾ ,ਜਸਵੀਰ ਸਿੰਘ ਵਜੀਦਪੁਰ, ਸੂਬੇਦਾਰ ਸੰਤੋਖ ਸਿੰਘ ਆਦਿ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments