spot_img
spot_img
spot_img
spot_img
Friday, May 24, 2024
spot_img
Homeਪਟਿਆਲਾਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ 29 ਜੁਲਾਈ ਨੂੰ ਪਟਿਆਲਾ'ਚ ਹੋਵੇਗੀ ਮੂਰਤੀ ਸਥਾਪਤ...

ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ 29 ਜੁਲਾਈ ਨੂੰ ਪਟਿਆਲਾ’ਚ ਹੋਵੇਗੀ ਮੂਰਤੀ ਸਥਾਪਤ : ਸਵਤੰਤਰ ਰਾਜ ਪਾਸੀ

ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ 29 ਜੁਲਾਈ ਨੂੰ ਪਟਿਆਲਾ’ਚ ਹੋਵੇਗੀ ਮੂਰਤੀ ਸਥਾਪਤ : ਸਵਤੰਤਰ ਰਾਜ ਪਾਸੀ
ਪੰਚਾਨੰਦ ਗਿਰੀ ਦੀ ਮੂਰਤੀ ਅਤੇ ਭੰਡਾਰੇ ਦਾ ਸਾਰਾ ਖਰਚ ਲੰਗਰ ਕਮੇਟੀ ਕਰੇਗੀ : ਸਵਤੰਤਰ ਰਾਜ ਪਾਸੀ
ਪੰਚਾਨੰਦ ਗਿਰੀ ਦੀ ਮੂਰਤੀ ਅਤੇ ਭੰਡਾਰੇ ਲਈ ਕਿਸੇ ਨੂੰ ਕੋਈ ਚੰਦਾ ਜਾਂ ਦਾਨ ਨਾ ਦਿਤਾ ਜਾਵੇ, ਭਗਤ ਬਹਿਰੂਪਿਆਂ ਤੋਂ ਰਹਿਣ ਸਾਵਧਾਨ : ਪਾਸੀ

ਪਟਿਆਲਾ 18 ਜੁਲਾਈ ( ਸੰਨੀ ਕੁਮਾਰ )  ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ 29 ਜੁਲਾਈ ਨੂੰ ਮਨਾਏ ਜਾ ਰਹੇ ਜਨਮ ਦਿਹਾੜੇ ਮੋਕੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਲੰਗਰ ਹਾਲ ਵਿਖੇ ਉਹਨਾਂ ਦੀ ਮੂਰਤੀ ਸਥਾਪਿਤ ਕੀਤੀ ਜਾ ਰਹੀ ਹੈ ਜਿਸਦਾ ਸਾਰਾ ਖਰਚ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੇਰੀਟੇਬਲ ਟਰਸਟ ਵਲੋਂ ਮੂਰਤੀ ਬਨਾਉਣ ਵਾਲੀ ਕੰਪਨੀ ਨੂੰ ਕੀਤਾ ਜਾ ਚੁਕਾ ਹੈ।ਲੰਗਰ ਟਰਸਟ ਦੇ ਚੈਅਰਮੈਨ ਸਵਤੰਤਰ ਰਾਜ ਪਾਸੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ।
ਸਵਤੰਤਰ ਰਾਜ ਪਾਸੀ ਨੇ ਕਿਹਾ ਕਿ ਪੰਚਾਨੰਦ ਗਿਰੀ ਮਹਾਰਾਜ ਦੀ ਮੂਰਤੀ ਅਤੇ 4 ਦਿਨਾਂ ਤੱਕ ਚਲਣ ਵਾਲੇ ਭੰਡਾਰੇ ਦਾ ਸਾਰਾ ਖਰਚ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੇਰੀਟੇਬਲ ਟਰਸਟ ਕਰੇਗੀ।
ਚੈਅਰਮੈਨ ਨੇ ਕਿਹਾ ਕਿ ਪੰਚਾਨੰਦ ਗਿਰੀ ਜੀ ਦੇ ਭਗਤ ਅਤੇ ਉਹਨਾਂ ਨਾਲ ਜੁੜੇ ਲੋਕ ਬਹਿਰੂਪਿਆਂ ਤੋਂ ਸਾਵਧਾਨ ਰਹਿਣ ਅਤੇ ਪੰਚਾਨੰਦ ਗਿਰੀ ਦੀ ਲੱਗ ਰਹੀ ਮੂਰਤੀ ਅਤੇ ਭੰਡਾਰੇ ਲਈ ਕਿਸੇ ਨੂੰ ਵੀ ਕੋਈ ਚੰਦਾ ਜਾਂ ਦਾਨ ਨਾ ਦਿਤਾ ਜਾਵੇ।ਕਿਉਂਕਿ ਇਸ ਲਈ ਉਹ ਕਿਸੇ ਤੋਂ ਵੀ ਦਾਨ ਜਾਂ ਚੰਦਾ ਇਕੱਠਾ ਨਹੀਂ ਕਰ ਰਹੇ।ਜੇਕਰ ਕੋਈ ਭਗਤ ਕੋਈ ਦਾਨ ਦੇਣਾ ਚਾਹੰੁਦਾ ਹੈ ਤਾਂ ਉਹ ਸਿਰਫ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੇਰੀਟੇਬਲ ਟਰਸਟ ਦੇ ਬੈਂਕ ਅਕਾਉਂਟ ਵਿੱਚ ਹੀ ਜਮਾਂ ਕਰਵਾਉਣ।
ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੇਰੀਟੇਬਲ ਟਰਸਟ ਦੇ ਪ੍ਰਧਾਨ ਆਸ਼ੂਤੋਸ਼ ਗੋਤਮ ਨੇ ਕਿਹਾ ਕਿ ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਜਨਮ ਦਿਹਾੜੇ ਤੇ ਲਗਾਤਾਰ ਚਾਰ ਦਿਨਾਂ ਤੱਕ ਲੰਗਰ^ਭੰਡਾਰੇ ਆਦਿ ਚਲਣਗੇ ਅਤੇ ਭਾਰਤ ਦੇ ਵੱਖ ਵੱਖ ਥਾਵਾਂ ਤੋਂ ਆ ਰਹੇ ਸਾਧੂ ਮਹਾਤਮਾ, ਮਹਾ ਮੰਡਲੇਸ਼ਵਰਾਂ ਆਦਿ ਦੇ ਰਹਿਣ ਸਹਿਣ, ਲੰਗਰ ਭੰਡਾਰਾ ਆਦਿ ਦੀ ਪੂਰੀ ਜਿੰਮੇਵਾਰੀ 6 ਜੁਲਾਈ ਨੂੰ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੇਰੀਟੇਬਲ ਟਰਸਟ ਦੇ ਟਰਸਟੀਆਂ ਨੇ ਸਰਬਸੰਮਤੀ ਨਾਲ ਪਾਸ ਕਰ ਦਿਤੀ ਸੀ।
ਟਰਸਟ ਦੇ ਟਰਸਟੀ ਰਾਜੇਸ਼ ਸ਼ਰਮਾ ਟੱਪੂ ਨੇ ਕਿਹਾ ਜਗਦਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੀ ਸਫੇਦ ਸੰਗਮਰਮਰ ਦੀ ਸਾਢੇ ਤਿੰਨ ਫੁੱਟ ਉੱਚੀ ਮੂਰਤੀ ਵਿਸ਼ੇਸ਼ ਤੋਰ *ਤੇ ਰਾਜਸਥਾਨ ਤੋਂ ਬਣਵਾਈ ਗਈ ਹੈ। ਜਨਮਦਿਨ *ਤੇ ਚਲਣ ਵਾਲੇ 4 ਦਿਨਾਂ ਦਾ ਪੂਰਾ ਪ੍ਰੋਗ੍ਰਾਮ ਜੂਨਾ ਅਖਾੜਾ ਦੇ ਸਰਪ੍ਰਸਤ ਸਵਾਮੀ ਹਰੀਗਿਰੀ ਜੀ ਮਹਾਰਾਜ ਵਲੋਂ ਛੇਤੀ ਹੀ ਫਾਇਨਲ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments