spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਜ਼ਿਲ੍ਹੇ ਦੀਆਂ 24 ਮੰਡੀਆਂ 'ਚੋਂ ਕਣਕ ਦੀ ਲਿਫਟਿੰਗ 100 ਫੀਸਦੀ ਮੁਕੰਮਲ--ਸਾਕਸ਼ੀ ਸਾਹਨੀ

ਜ਼ਿਲ੍ਹੇ ਦੀਆਂ 24 ਮੰਡੀਆਂ ‘ਚੋਂ ਕਣਕ ਦੀ ਲਿਫਟਿੰਗ 100 ਫੀਸਦੀ ਮੁਕੰਮਲ–ਸਾਕਸ਼ੀ ਸਾਹਨੀ

ਜ਼ਿਲ੍ਹੇ ਦੀਆਂ 24 ਮੰਡੀਆਂ ‘ਚੋਂ ਕਣਕ ਦੀ ਲਿਫਟਿੰਗ 100 ਫੀਸਦੀ ਮੁਕੰਮਲ–ਸਾਕਸ਼ੀ ਸਾਹਨੀ

ਕਿਹਾ ‘ਕਣਕ ਦੀ ਘੱਟ ਲਿਫਟਿੰਗ ਵਾਲੀਆਂ ਮੰਡੀਆਂ ‘ਚੋਂ ਇੱਕ ਦਿਨ ‘ਚ ਹੀ 50 ਫ਼ੀਸਦੀ ਕਣਕ ਚੁੱਕੀ ਜਾਵੇਗੀ’
ਪਟਿਆਲਾ, 6 ਮਈ:(ਬਰਿੰਦਰਪਾਲ ਸਿੰਘ)
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੀਆਂ 24 ਮੰਡੀਆਂ ਵਿੱਚ 100 ਫ਼ੀਸਦੀ ਲਿਫਟਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਬਾਕੀ ਮੰਡੀਆਂ ‘ਚ ਵੀ ਲਿਫਟਿੰਗ ਦਾ ਕੰਮ ਤੇਜੀ ਨਾਲ ਜਾਰੀ ਹੈ।
ਲਿਫਟਿੰਗ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ‘ਚ ਪੁੱਜੇ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਜਸਵਿੰਦਰ ਸਿੰਘ ਰਾਣਾ ਤੇ ਗੁਰਮੇਜ ਸਿੰਘ ਤੋਂ ਕਣਕ ਦੀ ਚੁਕਾਈ ਬਾਬਤ ਫੀਡਬੈਕ ਲੈਣ ਉਪਰੰਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਕਿਤੇ ਲੇਬਰ ਦੀ ਘਾਟ ਹੈ, ਉਹ ਪੂਰੀ ਕਰਕੇ ਕਣਕ ਦੀ ਚੁਕਾਈ ਤੁਰੰਤ ਪੂਰੀ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ‘ਚ ਹੁਣ ਕਣਕ ਦੀ ਆਮਦ ਨਾਮਾਤਰ ਹੀ ਰਹਿ ਗਈ ਹੈ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਨੇ ਕਣਕ ਦੀ ਚੁਕਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਜਿੱਥੇ ਕਿਤੇ ਲਿਫਟਿੰਗ ਦੀ ਰਫ਼ਤਾਰ ਥੋੜੀ ਘੱਟ ਹੈ, ਉਨ੍ਹਾਂ ਮੰਡੀਆਂ ‘ਚੋਂ ਇੱਕ ਦਿਨ ‘ਚ ਹੀ 50 ਫੀਸਦੀ ਲਿਫਟਿੰਗ ਇੱਕ ਦਿਨ ‘ਚ ਹੀ ਕੀਤੇ ਜਾਣ ਦਾ ਟੀਚਾ ਮਿਥਿਆ ਹੈ।
ਮੀਟਿੰਗ ਮੌਕੇ ਵੀਡੀਓ ਕਾਨਫਰੰਸਿੰਗ ਰਾਹੀਂ ਸਮੂਹ ਐਸ.ਡੀ.ਐਮਜ਼ ਸਮੇਤ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ, ਡੀ.ਐਮ. ਪਨਸਪ ਅਮਿਤ ਲੂਥਰਾ, ਡੀ.ਐਮ. ਮਾਰਕਫੈਡ ਮਨੀਸ਼ ਗਰਗ, ਡੀ.ਐਮ. ਪੰਜਾਬ ਵੇਅਰਹਾਊਸ ਨਿਰਮਲ ਸਿੰਘ ਤੇ ਮੈਨੇਜਰ ਐਫ.ਸੀ.ਆਈ. ਸ਼ਲੀਨ ਅਗਰਵਾਲ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments