spot_img
spot_img
spot_img
spot_img
Sunday, May 19, 2024
spot_img
Homeਪਟਿਆਲਾਜਿਲ੍ਹਾ ਪ੍ਰਧਾਨ ਕ੍ਰਿਸ਼ਨ ਵਧਵਾ ਦੀ ਤਾਜਪੋਸ਼ੀ ਸਮਾਗਮ ਵਿੱਚ ਪਹੁੰਚੇ ਬਹਾਵਲਪੁਰ ਵੈਲਫੇਅਰ ਮਹਾਸੰਘ...

ਜਿਲ੍ਹਾ ਪ੍ਰਧਾਨ ਕ੍ਰਿਸ਼ਨ ਵਧਵਾ ਦੀ ਤਾਜਪੋਸ਼ੀ ਸਮਾਗਮ ਵਿੱਚ ਪਹੁੰਚੇ ਬਹਾਵਲਪੁਰ ਵੈਲਫੇਅਰ ਮਹਾਸੰਘ ਦੇ ਆਲ ਇੰਡੀਆ ਪ੍ਰਧਾਨ ਕ੍ਰਿਸ਼ਨ ਕੁਕਰੇਜਾ

ਜਿਲ੍ਹਾ ਪ੍ਰਧਾਨ ਕ੍ਰਿਸ਼ਨ ਵਧਵਾ ਦੀ ਤਾਜਪੋਸ਼ੀ ਸਮਾਗਮ ਵਿੱਚ ਪਹੁੰਚੇ ਬਹਾਵਲਪੁਰ ਵੈਲਫੇਅਰ ਮਹਾਸੰਘ ਦੇ ਆਲ ਇੰਡੀਆ ਪ੍ਰਧਾਨ ਕ੍ਰਿਸ਼ਨ ਕੁਕਰੇਜਾ

ਬੱਸੀ ਪਠਾਣਾਂ (ਮਨੀਸ਼ ਸ਼ਰਮਾ)
ਹਲਕਾ ਬੱਸੀ ਤੋ ਕਾਗਰਸ ਪਾਰਟੀ ਦੇ ਸੀਨੀਅਰ ਕਾਗਰਸੀ ਆਗੂ ਕ੍ਰਿਸ਼ਨ ਵਧਵਾ ਨੂੰ ਬਹਾਵਲਪੁਰ ਵੈਲਫੇਅਰ ਮਹਾਸੰਘ ਰਜਿ:ਪੰਜਾਬ ਵਲੋਂ ਬਹਾਵਲਪੁਰ ਵੈਲਫੇਅਰ ਮਹਾਸੰਘ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ। ਜਿਹਨਾਂ ਦੀ ਤਾਜ ਪੋਸ਼ੀ ਸਮਾਗਮ ਵਿਚ ਬਹਾਵਲਪੁਰ ਵੈਲਫੇਅਰ ਮਹਾਸੰਘ ਦੇ ਆਲ ਇੰਡੀਆ ਪ੍ਰਧਾਨ ਕ੍ਰਿਸ਼ਨ ਕੁਕਰੇਜਾ, ਅਸ਼ੋਕ ਚੌਧਰੀ ਚੇਅਰਮੈਨ ਆਲ ਇੰਡੀਆ ਸੰਘ, ਸੰਜੀਵ ਚੌਧਰੀ ਪ੍ਰਧਾਨ ਪੰਜਾਬ, ਵਰਿੰਦਰ ਸੇਤੀਆ ਸੀਨੀਅਰ ਮੀਤ ਪ੍ਰਧਾਨ ਪੰਜਾਬ, ਯਸ਼ਪਾਲ ਚਾਵਲਾ ਮੀਤ ਪ੍ਰਧਾਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ।ਇਸ ਮੌਕੇ ਸੰਘ ਆਲ ਇੰਡੀਆ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਵੱਲੋ ਕ੍ਰਿਸ਼ਨ ਵਧਵਾ ਤੇ ਜਿਲ੍ਹੇ ਦੀ ਬਣੀ ਨਵੀਂ ਟੀਮ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।ਇਸ ਮੌਕੇ ਸ਼੍ਰੀ ਰਾਧਾ ਮਾਧਵ ਕੀਰਤਨ ਭਜਨ ਮੰਡਲੀ ਵੱਲੋ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਸੁੰਦਰ ਸੁੰਦਰ ਭਜਨਾ ਦਾ ਗੁਣਗਾਨ ਕੀਤਾ ਗਿਆ।
ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਓਮ ਪ੍ਰਕਾਸ਼ ਤਾਂਗੜੀ ਵੱਲੋਂ ਬਾਖ਼ੂਬੀ ਨਿਭਾਈ ਗਈ। ਨਵ ਨਿਯੁਕਤ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਵਧਵਾ ਨੇ ਸੰਘ ਦੇ ਆਲ ਇੰਡੀਆ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਜਿਲ੍ਹੇ ਵਿੱਚ ਸੰਘ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਨਗੇ। ਇਸ ਮੌਕੇ ਕੌਂਸਲਰ ਸ਼੍ਰੀਮਤੀ ਰਜਨੀ ਟੁਲਾਨੀ, ਕਾਗਰਸ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ ਚੁੱਘ,ਕੌਂਸਲਰ ਗੁਰਪ੍ਰੀਤ ਕੌਰ ਨਾਮਧਾਰੀ, ਸਮਾਜ ਸੇਵੀ ਅਨੂਪ ਸਿੰਘ, ਸੀਨੀਅਰ ਕਾਗਰਸੀ ਆਗੂ ਅਸ਼ੋਕ ਟੁਲਾਨੀ, ਬਲਾਕ ਸੰਮਤੀ ਚੈਅਰਪਰਸਨ ਬਲਜੀਤ ਕੌਰ, ਸਮਾਜ ਸੇਵੀ ਹਰਭਜਨ ਸਿੰਘ ਨਾਮਧਾਰੀ, ਰਾਜੇਸ਼ ਕੁਮਾਰ ਮੱਖਣ, ਕਾਗਰਸ ਪਾਰਟੀ ਮਹਿਲਾ ਵਿੰਗ ਸ਼ਹਿਰੀ ਪ੍ਰਧਾਨ ਗੀਤਾ ਸਿੰਘੀ, ਭਾਰਤ ਭੂਸ਼ਨ ਸ਼ਰਮਾ ਭਰਤੀ, ਅਸ਼ੋਕ ਗੌਤਮ, ਸੰਜੀਵ ਸਚਦੇਵਾ, ਰਾਧੇ ਸ਼ਾਮ ਜਾਵਾ, ਰਾਜ ਕੁਮਾਰ ਸਚਦੇਵਾ,ਸਤਪਾਲ ਸਚਦੇਵਾ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ
ਕੈਪਸਨ: ਸੰਘ ਦੇ ਆਲ ਇੰਡੀਆ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਨਵ ਨਿਯੁਕਤ ਜਿਲ੍ਹਾ ਕ੍ਰਿਸ਼ਨ ਵਧਵਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments