spot_img
spot_img
spot_img
spot_img
Sunday, May 19, 2024
spot_img
Homeਪੰਜਾਬਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵਾਪਰੀ ਸਨਸਨੀਖੇਜ ਘਟਨਾ ਕੁਝ ਹੀ ਘੰਟਿਆ ਵਿੱਚ ਕੀਤਾ...

ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵਾਪਰੀ ਸਨਸਨੀਖੇਜ ਘਟਨਾ ਕੁਝ ਹੀ ਘੰਟਿਆ ਵਿੱਚ ਕੀਤਾ ਹੱਲ

ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵਾਪਰੀ ਸਨਸਨੀਖੇਜ ਘਟਨਾ ਕੁਝ ਹੀ ਘੰਟਿਆ ਵਿੱਚ ਕੀਤਾ ਹੱਲ

ਫ਼ਤਹਿਗੜ੍ਹ ਸਾਹਿਬ, -( ਮਨੀਸ਼ ਸ਼ਰਮਾ )-ਆਈ ਪੀ ਐਸ ਗੁਰਪ੍ਰੀਤ ਸਿੰਘ ਭੁੱਲਰ ਡੀ ਆਈ ਜੀ ਰੂਪਨਗਰ ਰੇਜ਼ ਨੇ ਦੱਸਿਆ ਕਿ ਮਾਨਯੋਗ ਡੀ ਜੀ ਪੀ ਪੰਜਾਬ ਗੌਰਵ ਯਾਦਵ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ ਡਾ.ਰਵਜੋਤ ਗਰੇਵਾਲ ਦੀਆ ਹਦਾਇਤਾ ਅਨੁਸਾਰ ਸੁਖਵੀਰ ਸਿੰਘ ਉਪ ਪੁਲਿਸ ਕਪਤਾਨ ਸਰਕਲ ਫਤਿਹਗੜ੍ਹ ਸਾਹਿਬ ਤੇ ਰਮਨਦੀਪ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ ਆਈ ਏ ਸਰਹਿੰਦ ਅਤੇ ਸਬ ਇੰਸਪੈਕਟਰ ਅਰਸ਼ਦੀਪ ਸਿੰਘ ਮੁੱਖ ਅਫਸਰ ਥਾਣਾ ਫਤਹਿਗੜ੍ਹ ਸਾਹਿਬ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵਾਪਰੀ ਇੱਕ ਬਹੁਤ ਹੀ ਸਨਸਨੀ ਖੇਜ ਘਟਨਾ, ਜਿਸ ਵਿਚ ਇਕ ਔਰਤ ਨੂੰ ਕਿਸੇ ਅਣਪਛਾਤੇ ਵਿਅਕਤੀਆ ਵੱਲੋ ਜਾਨੋ ਮਾਰਨ ਦੀ ਨੀਅਤ ਨਾਲ ਬੁਰੀ ਤਰ੍ਹਾਂ ਵੱਢ ਟੁਕ ਕਰਕੇ ਨਹਿਰ ਕਿਨਾਰੇ ਸੁੱਟਿਆ ਗਿਆ ਸੀ, ਨੂੰ ਕੁਝ ਹੀ ਘੰਟਿਆ ਵਿੱਚ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 19,04,2023 ਨੂੰ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਕਿਸੇ ਅਣਪਛਾਤੇ ਵਿਅਕਤੀਆਂ ਵਲ ਇੱਕ ਅਧਖੜ ਉਮਰ ਦੀ ਔਰਤ ਜਿਸ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਵੱਢ ਟੁਕ ਕੇ ਉਸ ਨੂੰ ਮਰਿਆ ਸਮਝ ਕੇ ਸੁੱਟਿਆ ਗਿਆ ਸੀ।ਜਿਸ ਤੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਥਾਣਾ ਫਤਹਿਗੜ੍ਹ ਸਾਹਿਬ ਅਤੇ ਸੀ.ਆਈ.ਏ ਸਰਹਿੰਦ ਦੀਆ ਟੀਮਾਂ ਨੇ ਸਾਂਝੇ ਤੌਰ ਤੇ ਤਫਤੀਸ਼ ਅਮਲ ਵਿਚ ਲਿਆਉਂਦੇ ਹੋਏ ।। ਕੁੱਝ ਹੀ ਘੰਟਿਆਂ ਦੇ ਅੰਦਰ ਅੰਦਰ ਦੋਸ਼ੀ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਵਾਸੀ ਪਿੰਡ ਫਿਰੋਜ਼ਪੁਰ ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਥਾਂਣਾ ਅਮਲੋਹ ਏਰੀਆ ਵਿੱਚੋਂ ਕਾਬੂ ਕਰ ਲਿਆ ਗਿਆ। ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 38 ਮਿਤੀ 09.04.2013 ਅਧ 307,34 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਦਰਜ ਰਜਿਸਟਰ ਹੋ ਚੁੱਕਾ ਹੈ।ਦਰਅਸਲ ਇਸ ਮੁਕਦਮਾ ਦੇ ਦੋਸ਼ੀ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਫਿਰੋਜਪੁਰ ਥਾਣਾ ਦਾ ਜਿਲ੍ਹਾ ਫਤਹਿਗੜ੍ਹ ਸਾਹਿਬ ਪਿੰਡਾਂ ਵਿੱਚ ਸਰਕਸਾਂ ਸਾਈਕਲ ਸ਼ੋਅ ਲਗਾਉਣ ਦਾ ਕੰਮ ਕਰਦੇ ਹਨ, ਜਿਹਨਾਂ ਨੇ ਕਰੀਬ 18 ਮਹੀਨੇ ਪਹਿਲਾ ਬਲਵੀਰ ਕੌਰ ਦੇ ਪਿੰਡ ਫਰੋਲ ਵਿਖੇ ਸਾਈਕਲ ਸ਼ੋਅ ਲਗਾਇਆ ਸੀ ਜਿੱਥੋਂ ਉਹਨਾਂ ਦੀ ਬਲਵੀਰ ਕੌਰ ਦੇ ਲੜਕੇ ਧਰਮਪ੍ਰੀਤ ਨਾਲ ਦੋਸਤੀ ਹੋ ਗਈ ਅਤੇ ਉਹਨਾਂ ਦੇ ਘਰ ਆਉਣਾ ਜਾਣਾ ਹੋ ਗਿਆ।ਮਿਤੀ 18.04.2023 ਨੂੰ ਬਲਵੀਰ ਕੌਰ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨਾਲ ਉਹਨਾਂ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਫਿਰੋਜਪੁਰ ਵਲ ਨੂੰ ਕਿਸੇ ਤਾਂਤਰਿਕ ਨੂੰ ਮੱਥਾ ਟੇਕਣ ਲਈ ਆ ਰਹੀ ਸੀ ਤਾਂ ਰਾਸਤੇ ਵਿੱਚ ਵਕਤ 03:00 PM ਦੇ ਕਰੀਬ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਫਿਰੋਜ਼ਪੁਰ ਪਿੰਡ ਤੋਂ ਪਹਿਲਾ ਹੀ ਨਹਿਰ ਦੀ ਪਟੜੀ ਤੇ ਸੁੰਨੀ ਜਗ੍ਹਾ ਤੇ ਆਪਣਾ ਮੋਟਰਸਾਈਕਲ ਰੋਕ ਕੇ ਲੋਹੇ ਦੇ ਦਾਹ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਬਲਵੀਰ ਕੌਰ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਬਲਵੀਰ ਕੌਰ ਦੀ ਗਰਦਨ ਅਤੇ ਸ਼ਰੀਰ ਦੇ ਬਾਕੀ ਹਿੱਸਿਆ ਤੇ ਕਾਫੀ ਡੂੰਘੇ ਕੱਟ ਲੱਗ ਗਏ ਅਤੇ ਉਹ ਧਰਤੀ ਤੇ ਡਿੱਗ ਗਈ ਅਤੇ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਬਲਵੀਰ ਕੌਰ ਨੂੰ ਮਰਿਆ ਸਮਝ ਕੇ ਉੱਥੋਂ ਭੱਜ ਗਏ। ਹੁਣ ਤੱਕ ਦੀ ਤਫਤੀਸ਼ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ ਜੱਸੀ ਕਿਸੇ ਤਾਂਤਰਿਕ ਕੋਲ ਜਾਂਦੇ ਸਨ ਜਿਸ ਨੇ ਇਹਨਾਂ ਨੂੰ ਕਿਹਾ ਸੀ ਕਿ ਜੇਕਰ ਤੁਸੀ ਕਿਸੇ ਔਰਤ ਦੀ ਬਲੀ ਦਿੰਦੇ ਹੋ ਤਾਂ ਤੁਸੀਂ ਕੁਝ ਹੀ ਸਮੇਂ ਵਿਚ ਬਹੁਤ ਅਮੀਰ ਹੋ ਜਾਵੋਗੇ। ਤੁਹਾਨੂੰ ਦਿਹਾੜੀਆਂ ਕਰਨ ਦੀ ਲੋੜ ਨਹੀ ਪਵੇਗੀ ਤੁਹਾਡੀਆ ਖੁਦ ਦੀਆ ਹੀ ਫੈਕਟਰੀਆਂ ਲੱਗ ਜਾਣਗੀਆ ਜੋ ਤਾਂਤਰਿਕ ਦੇ ਕਹਿਣ ਅਨੁਸਾਰ ਇਹਨਾਂ ਦੋਵਾਂ ਨੇ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਤਾਂਤਰਿਕ ਦੀ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ ਹੈ ਜਿਸ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments