spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਜੌੜੀਆਂ ਭੱਠੀਆਂ ਲੱਗਣ ਵਾਲੀ ਰਾਮਲੀਲਾ ਦੀ ਸਟੇਜ ਨਵੀਂ ਬਣਾਈ ਜਾਏਗੀ-ਵਿਧਾਇਕ ਅਜੀਤਪਾਲ

ਜੌੜੀਆਂ ਭੱਠੀਆਂ ਲੱਗਣ ਵਾਲੀ ਰਾਮਲੀਲਾ ਦੀ ਸਟੇਜ ਨਵੀਂ ਬਣਾਈ ਜਾਏਗੀ-ਵਿਧਾਇਕ ਅਜੀਤਪਾਲ

ਜੌੜੀਆਂ ਭੱਠੀਆਂ ਲੱਗਣ ਵਾਲੀ ਰਾਮਲੀਲਾ ਦੀ ਸਟੇਜ ਨਵੀਂ ਬਣਾਈ ਜਾਏਗੀ-ਵਿਧਾਇਕ ਅਜੀਤਪਾਲ
-ਆਪ ਵਲੰਟੀਅਰਾਂ ਅਤੇ ਨਗਰ ਨਿਗਮ ਅਧਿਕਾਰੀਆਂ ਵਲੋਂ ਸਟੇਜ ਵਾਲੀ ਜਗਾ ਦਾ ਜਾਇਜਾ

ਪਟਿਆਲਾ 22 ਜੁਲਾਈ -(ਸੰਨੀ ਕੁਮਾਰ )-ਆਮ ਆਦਮੀ ਪਾਰਟੀ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਸਹਿਰ ਦੇ ਜੌੜੀਆਂ ਭੱਟੀਆਂ ਸਥਿਤ ਰਾਮ ਲੀਲਾ ਵਾਸਤੇ ਬਣੀ ਹੋਈ ਸਟੇਜ ਨਵੀਨੀਕਰਨ ਕਰਕੇ ਨਵੀਂ ਬਣਾਈ ਜਾਏਗੀ। ਉਨਾ ਕਿਹਾ ਇਸ ਸਟੇਜ ਨੂੰ ਬਿਲਕੁੱਲ ਪਹਿਲਾਂ ਦੀ ਤਰਾਂ ਹੀ ਬਣਾ ਕੇ ਸੈਂਡ ਨਵਾਂ ਪਾਇਆ ਜਾਏਗਾ ਅਤੇ ਸੁਸਇਟੀ ਦੀ ਮੰਗ ਤੇ ਕਮਰਾ ਵੱਡਾ ਕਰਕੇ ਪਾਇਆ ਜਾਵੇਗਾ। ਇਸ ਦੋਰਾਨ ਅੱਜ ਇਸ ਕੰਮ ਦੀ ਸੁਰੂਆਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਸਿਮਰਨਪ੍ਰੀਤ ਸਿਘ, ਜਗਤਾਰ ਸਿੰਘ ਤਾਰੀ, ਰਮਨਦੀਪ ਸਿੰਘ ਸੈਂਪੀ, ਗੁਰਸਰਨ ਸਿੰਘ ਸਨੀ ਅਤੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨਪਾਲ ਸਿੰਘ, ਐਕਸੀਅਨ ਜੇਪ ਸਿੰਘ, ਸ੍ਰੀਰਾਮ ਲੀਲਾ ਕਮੇਟੀ ਦੇ ਪ੍ਰਧਾਨ ਵਰੁਣ ਜਿੰਦਲ ਨੇ ਸਟੇਜ ਵਾਲੀ ਜਗਾ ਦਾ ਜਾਇਜਾ ਲਿਆ ਅਤੇ ਜੋ ਕੰਮ ਜਿਵੇਂ ਵੀ ਕੀਤਾ ਜਾਣਾ ਹੈ। ਉਸ ਮੁਤਾਬਿਕ ਵਿਚਾਰ ਵਟਾਂਦਰਾ ਕੀਤਾ।
ਜਾਣਕਾਰੀ ਦਿੰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕੇ ਰਾਮ ਲੀਲਾ ਕਮੇਟੀ ਦੀ ਕਾਫੀ ਦੇਰ ਤੋਂ ਮੰਗ ਸੀ ਕਿ ਇਸ ਸਟੇਜ ਨੂੰ ਮੁੜ ਤੋਂ ਬਣਾਇਆ ਜਾਵੇ ਅਤੇ ਜੋ ਕਮਰਾ ਹੈ, ਉਹ ਕਾਫੀ ਛੋਟਾ ਹੈ, ਉਸ ਨੂੰ ਵੀ ਢਾਹ ਕੇ ਦੁਬਾਰਾ ਵੱਡਾ ਬਣਾਇਆ ਜਾਏਗਾ। ਉਨਾ ਦੱਸਿਆ ਕੇ ਬਾਰਿਸ ਦੇ ਮੌਸਮ ਵਿਚ ਇਹ ਪੁਰਾਣਾ ਕਮਰਾ ਅਤੇ ਸੈਡ ਡਿੱਗ ਜਾਣ ਜਾਂ ਕੋਈ ਜਾਨੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਸੀ, ਜਿਸ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨਾ ਦੱਸਿਆ ਕੇ ਇਹ ਸਾਰਾ ਕੰਮ ਰਾਮ ਲੀਲਾ ਸੁਰੂ ਹੋਣ ਤੋਂ ਪਹਿਲਾ ਪਹਿਲਾ ਮੁਕੰਮਲ ਕਰ ਲਿਆ ਜਾਏਗਾ ਤਾਂ ਕਿ ਪ੍ਰੋਗਰਾਮ ਸਮੇਂ ਕੋਈ ਦਿੱਕਤ ਨਾ ਆਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments