spot_img
spot_img
spot_img
spot_img
Tuesday, May 21, 2024
spot_img
Homeਪੰਜਾਬਜੰਗਲਾਤ ਕਾਮਿਆਂ ਵਲੋ 17 ਜੂਨ ਨੂੰ ਵਣ ਮੰਤਰੀ ਦੇ ਹਲਕੇ ਭੋਆ ਚ...

ਜੰਗਲਾਤ ਕਾਮਿਆਂ ਵਲੋ 17 ਜੂਨ ਨੂੰ ਵਣ ਮੰਤਰੀ ਦੇ ਹਲਕੇ ਭੋਆ ਚ ਰੋਸ ਰੈਲੀ ਕਰਨ ਦਾ ਐਲਾਨ

ਜੰਗਲਾਤ ਕਾਮਿਆਂ ਵਲੋ 17 ਜੂਨ ਨੂੰ ਵਣ ਮੰਤਰੀ ਦੇ ਹਲਕੇ ਭੋਆ ਚ ਰੋਸ ਰੈਲੀ ਕਰਨ ਦਾ ਐਲਾਨ
ਭਾਦਸੋਂ , 12 ਜੂਨ (ਬਰਿੰਦਰਪਾਲ ਸਿੰਘ) ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲ੍ਹਾ ਪਟਿਆਲਾ ਦੀ ਰੇਂਜ ਭਾਦਸੋ ਦੀ ਮੀਟਿੰਗ ਰਾਣੀ ਧੀ ਵਿਖੇ ਹੋਈ। ਇਸ ਮੀਟਿੰਗ ਵਿੱਚ ਜੰਥੇਬੰਦੀ ਦੇ ਸੀਨੀਅਰ ਮੀਤ ਪ੍ਧਾਨ ਜਸਵਿੰਦਰ ਸਿੰਘ ਸੌਜਾ ਮੀਤ ਪ੍ਰਧਾਨ ਜਗਤਾਰ ਸਿੰਘ ਸਾਹਪੁਰ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ।ਇਸ ਸੰਬੋਧਨ ਕਰਦੇ ਹੋਏ ਜਰਨਲ ਸਕੱਤਰ ਜੋਗਾ ਸਿੰਘ ਵਜੀਦਪੁਰ, ਸੁਮੇਲ ਖਾਂ,ਬਲਵੀਰ ਖਾਨ ਨੇ ਕਿਹਾ ਕਿ ਆਪਣੀਆਂ ਮੰਗਾਂ ਦੇ ਲਈ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵਲੋ ਵਣ ਮੰਤਰੀ ਮਾਣਯੋਗ ਲਾਲ ਚੰਦ ਕਟਾਰੂਚੱਕ ਨਾਲ ਅਨੇਕਾਂ ਮੀਟਿੰਗ ਕੀਤੀਆਂ ਪਰ ਕੋਈ ਢੁਕਵਾਂ ਹੱਲ ਨਹੀ ਲੱਭਿਆ ।ਜੰਗਲੀ ਜੀਵ ਰੇਂਜ ਭਾਦਸੋਂ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਧੋਹੇੜੀ ਤੇ ਜਰਨਲ ਸਕੱਤਰ ਅਵਤਾਰ ਸਿੰਘ ਵਿਤ ਸੱਕਤਰ ਗੁਰਮੁੱਖ ਸਿੰਘ ਤੇ ਬੁੱਧ ਸਿੰਘ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਅਤੇ ਪੰਜਾਬ ਦੀ ਸੀਨੀਅਰਤਾ ਸੂਚੀ ਫਾਈਨਲ ਕਰਵਾਉਣ ਲਈ ਅਤੇ ਹੋਰ ਮੰਗਾਂ ਨੂੰ ਲੈਕੇ ਜਥੇਬੰਦੀ ਨੇ ਫੈਸਲਾ ਕੀਤਾ ਗਿਆ ਹੈ ਕਿ 17 ਜੂਨ ਨੂੰ ਸੂਬਾ ਪੱਧਰੀ ਵਣ ਮੰਤਰੀ ਦਾ ਹਲਕਾ ਭੋਆ ਵਿਖੇ ਰੋਸ ਰੈਲੀ ਕਰਨ ਉਪਰੰਤ ਝੰਡਾ ਮਾਰਚ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਜਸਪਾਲ ਕੌਰ,ਅਮਰਜੀਤ ਕੌਰ ਗੁਰਪ੍ਰੀਤ ਕੌਰ ਕਰਨੈਲ ਕੌਰ ਮਨਜੀਤ ਕੋਰ ਗੋਬਿੰਦ ਪੁਰਾ ਪਰਮਜੀਤ ਕੌਰ ਕੁਲਦੀਪ ਕੌਰ ਮਾਂਗੇਵਾਲ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments