spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਜੰਗਲਾਤ ਵਿਭਾਗ ਦੇ ਕੱਚੇ ਕਾਮੇਆ ਵੱਲੋ ਪੰਜਾਬ ਸਰਕਾਰ ਦੇ ਨਾ ਵੱਖ ਵੱਖ...

ਜੰਗਲਾਤ ਵਿਭਾਗ ਦੇ ਕੱਚੇ ਕਾਮੇਆ ਵੱਲੋ ਪੰਜਾਬ ਸਰਕਾਰ ਦੇ ਨਾ ਵੱਖ ਵੱਖ ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ

*ਜੰਗਲਾਤ ਵਿਭਾਗ ਦੇ ਕੱਚੇ ਕਾਮੇਆ ਵੱਲੋ ਪੰਜਾਬ ਸਰਕਾਰ ਦੇ ਨਾ ਵੱਖ ਵੱਖ ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ*
*ਕੱਚੇ ਕਾਮਿਆ ਤੇ ਲਗਾਈਆਂ ਸਰਤਾਂ ਖਤਮ ਕਰਕੇ ਬਿਨਾ ਸ਼ਰਤ ਪੱਕੇ ਕਿਤਾ ਜਾਵੇ*
ਪਟਿਆਲਾ ( ਸੰਨੀ ਕੁਮਾਰ ) 27ਸਤੰਬਰ
ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406/22 ਬੀ ਚੰਡੀਗੜ੍ਹ ਨਾਲ ਸੰਬਧਤ ਜੰਗਲਾਤ ਕਾਮਿਆਂ ਦੀ ਸਿਰਮੌੌਰ ਜੰਥੇਬੰਦੀ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਵਲੋੰ ਫੈਸਲਾ ਲਿਆ ਗਿਆ ਸੀ ਕੀ ਜਿਲਾ ਕੇਂਦਰਾਂ ਤੇ ਧਰਨੇ-ਪ੍ਰਦਰਸ਼ਨ ਕਰਕੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਤੇ ਪੰਜਾਬ ਸਰਕਾਰ ਵਲੋ ਲਗਾਈਆ ਬਿਨਾਂ ਵਜਾਹ ਸਰਤਾਂ ਖਤਮ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਣੇ ਹਨ ਜਿਸ ਦੇ ਤਹਿਤ ਅੱਜ ਜਿਲਾ ਪਟਿਆਲਾ ਦੇ ਆਗੂ ਜਗਤਾਰ ਸਿੰਘ ਸਾਹਪੁਰ, ਭਿੰਦਰ ਸਿੰਘ ਘੱਗਾ ,ਜੋਗਾ ਸਿੰਘ ਵਜੀਦਪੁਰ, ਜਸਵੰਤ ਸਿੰਘ ਸਰਹਿੰਦ,ਨਰੇਸ ਪਟਿਆਲਾ ਅਤੇ ਭੁਪਿੰਦਰ ਸਿੰਘ ਸਾਧੋਹੇੜੀ ਦੀ ਅਗਵਾਈ ਹੇਠ ਜੰੰਗਲਾਤ ਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਬਿਨਾ ਸਰਤ ਪੱਕਿਆ ਕਰਵਾਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਮਾਨਯੋਗ ਵਣ ਮੰਡਲ ਅਫਸਰ ਰਾਹੀ ਸੌਂਪਿਆਂ ਮੰਗ ਪੱਤਰ
ਅੱਜ ਸਵੇਰ ਤੋ ਹੀ ਵਣ ਮੰਡਲ ਅਫ਼ਸਰ ਦਫ਼ਤਰ ਅੱਗੇ ਜੰਗਲਾਤ ਕਾਮੇ ਆਪਣੇ ਬੈਨਰ ਝੰਡੇ ਮਾਟੋ ਤੇ ਲੈਸ ਹੋਕੇ ਕੱਚੇ ਕਾਮੇ ਪੱਕੇ ਕਰੋ ਪੰਜਾਬ ਸਰਕਾਰ ਮੁਰਾਦਾਬਾਦ ਨਾਹਰੇ ਮਾਰਦੇ ਹੋਏ ਧਰਨੇ ਵਿੱਚ ਸ਼ਾਮਲ ਹੋਏ।
ਅੱਜ ਦੇ ਧਰਨੇ ਨੂੰ ਸਬੋਧਨ ਕਰਦਿਆ ਸੁਬਾਈ ਆਗੂ ਸੇਰ ਸਿੰਘ ਸਰਹਿੰਦ,ਜਸਵਿੰਦਰ ਸਿੰਘ ਸੌਜਾ ਤੇ ਹਰਜਿੰਦਰ ਸਿੰਘ ਖਰੌੜੀ ਨੇ ਕਿਹਾ ਕੀ ਜੰਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ। ਸੰਘਰਸ਼ਾਂ ਦੇ ਸਾਦਕੇ ਸਰਕਾਰ ਦੇ ਮੰਤਰੀਆਂ ਨਾਲ ਅਨੇਕਾਂ ਮੀਟਿੰਗ ਹੋਇਆਂ ਪਰ ਸਰਕਾਰ ਵੱਲੋਂ ਸਬ ਕਮੇਟੀਆਂ ਬਣਾ ਕੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਲਗਾਤਾਰ ਡੰਗ ਟਪਾਓ ਦੀ ਨੀਤੀ ਅਪਣਾਈ ਜਾ ਰਹੀ ਹੈ।
ਅੱਜ ਦੇ ਰੋਸ ਧਰਨੇ ਨੂੰ ਸਬੋਧਨ ਕਰਦੇਆ ਫੇਡਰੈਸਨ ਦੇ ਜਿਲਾ ਪ੍ਧਾਨ ਲਖਵਿੰਦਰ ਸਿੰਘ ਖਾਨਪੁਰ,ਨਾਥ ਸਿੰਘ ਬੁਜਰੱਕ, ਜਸਵੀਰ ਖੋਖਰ ,ਹਰਦੇਵ ਸਿੰਘ ਨੇ ਕਿਹਾ ਕੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 20/20ਸਾਲਾਂ ਤੋੰ ਨਿਗੁਣੀਆ ਤਨਖਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਵਿੱਚ ਬਣੀਆਂ ਮੌਕੇ ਦੀਆ ਸਰਕਾਰਾਂ ਨੇ ਅਣਗੌਲਿਆ ਕਰ ਰੱਖਿਆ ਹੋਇਆ ਸੀ। ਪੰਜਾਬ ਵਿਚ ਬਦਲਾਅ ਦੇ ਨਾਮ ਬਣੀ ਪੰਜਾਬ ਸਰਕਾਰ ਨੇ ਜਿੱਥੇ ਕਿਸਾਨ ,ਮਜ਼ਦੂਰ, ਮੁਲਾਜ਼ਮਾਂ ਨੂੰ ਉਮੀਦਾਂ ਸੀ, ਉੱਥੇ ਜੰਗਲਾਤ ਅਤੇ ਜੰਗਲੀ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆ ਨੂੰ ਵੀ ਸਰਕਾਰ ਤੇ ਉਮੀਦਾਂ ਸੀ ਸਾਨੂੰ ਪੰਜਾਬ ਸਰਕਾਰ ਪੱਕਿਆ ਕਰੇਗੀ।
ਜੰਗਲਾਤ ਅਤੇ ਜੰਗਲੀ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਪੱਕਿਆ ਕਰਨ ਤੇ ਲੱਗੀਆ ਸਰਤਾ ਜਿਵੇਂ ਕਿ ਡੇਲੀਵੇਜ ਕਲਾਸ ਫੋਰ ਤੇ ਲੱਗੀ ਵਿੱਦਿਅਕ ਯੋਗਤਾ ਸ਼ਰਤ ਅਤੇ ਡੇਲੀਵੇਜ ਕਲਾਸ ਫੋਰ ਦੀ ਉਮਰ 58 ਸਾਲ ਰੱਖੀ ਗਈ ਹੈ ਅਤੇ ਜਿਹੜੇ ਵਰਕਰਾਂ ਦਾ ਕੋਟ ਕੇਸ ਚੱਲ ਰਿਹਾ, ਇਹਨਾ ਵਰਕਰਾਂ ਤੇ ਲੱਗੀਆ ਸ਼ਰਤਾਂ ਨੂੰ ਹਟਵਾਉਣ ਲਈ ਅਤੇ ਬਿੰਨਾ ਸ਼ਰਤ ਪੱਕਿਆ ਕਰਵਾਉਣ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406-22 B ਚੰਡੀਗੜ੍ਹ ਹਮੇਸਾ ਨਾਲ ਖੜੇਗੀ ਅੱਜ ਦੇ ਧਰਨੇ ਵਿੱਚ ਗੀਤ ਸਿੰਘ ,ਵਿਪਨ ਪਰਸਾਦ,ਪਰਮਜੀਤ ਕੋਰ, ਜਸਪਾਲ ਕੋਰ, ਮਨਜੀਤ ਕੋਰ,ਕਿਰਨਾ ਨੇ ਸਮੂਹਲੀਅਤ ਕੀਤੀ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments