spot_img
spot_img
spot_img
spot_img
Sunday, May 19, 2024
spot_img
Homeਪੰਜਾਬਟਰਾਂਸਪੋਰਟ ਵਿਭਾਗ ਦੀਆਂ ਅਣਗਹਿਲੀ ਦਾ ਖਮਿਆਜਾ ਭੁਗਤ ਰਿਹੈ ਟਰੱਕ ਆਪਰੇਟਰ। 

ਟਰਾਂਸਪੋਰਟ ਵਿਭਾਗ ਦੀਆਂ ਅਣਗਹਿਲੀ ਦਾ ਖਮਿਆਜਾ ਭੁਗਤ ਰਿਹੈ ਟਰੱਕ ਆਪਰੇਟਰ। 

ਟਰਾਂਸਪੋਰਟ ਵਿਭਾਗ ਦੀਆਂ ਅਣਗਹਿਲੀ ਦਾ ਖਮਿਆਜਾ ਭੁਗਤ ਰਿਹੈ ਟਰੱਕ ਆਪਰੇਟਰ।
ਆਰ ਸੀ ਤੇ ਈਂਧਨ ਦੀ ਕਿਸਮ ਨਾ ਲਿਖੇ ਹੋਣ ਕਾਰਣ ਖੜੇ ਟਰੱਕ ਦੀਆਂ ਭਰਨੀਆਂ ਪੈ ਰਹੀਆਂ ਨੇ ਕਿਸ਼ਤਾਂ।
ਬਠਿੰਡਾ – (ਪਰਵਿੰਦਰ ਜੀਤ ਸਿੰਘ) – ਸਰਕਾਰੀ ਦਫਤਰੀ ਬਾਬੂਆਂ ਦੀਆਂ ਆਮ ਅਣਗਹਿਲੀਆਂ ਕਈ ਵਾਰ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਦੀਆਂ ਹਨ ਕਿ ਉਨਾਂ ਦੀ ਰਾਤਾਂ ਦੀ ਨੀਂਦ ਤੱਕ ਉੱਡ ਜਾਂਦੀ ਹੈ।ਇਸੇ ਤਰ੍ਹਾਂ ਦੀ ਇੱਕ ਅਣਗਹਿਲੀ ਦਾ ਸ਼ਿਕਾਰ ਇਲਾਕੇ ਦਾ ਇੱਕ ਟਰੱਕ ਆਪਰੇਟਰ ਹੋਇਆ ਹੈ ਜਿਸਦੇ ਟਰੱਕ ਦੀ ਰਜਿਸਟ੍ਰੇਸ਼ਨ ਕਾਪੀ ਤੇ ਈਂਧਨ ਦੀ ਕਿਸਮ ਨਾ ਲਿਖੇ ਹੋਣ ਕਾਰਣ ਜਿੱਥੇ ਉਹ ਖੜੇ ਟਰੱਕ ਦੀਆਂ ਕਿਸ਼ਤਾਂ ਭਰਨ ਲਈ ਮਜ਼ਬੂਰ ਹੈ ਉਥੇ ਟਰਾਂਸਪੋਰਟ ਮੰਤਰੀ ਦੇ ਦਫਤਰ ਤੱਕ ਪਹੁੰਚ ਦੇ ਬਾਵਜ਼ੂਦ ਉਸਦੇ ਟਰੱਕ ਦੀ ਆਰ.ਸੀ ਚ ਸੋਧ ਨਹੀ ਹੋ ਰਹੀ।
         ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੱਕ ਆਪਰੇਟਰ ਕੁਲਦੀਪ ਸਿੰਘ ਦੰਦੀਵਾਲ ਨੇ ਦੱਸਿਆ ਕਿ ਉਸ ਕੋਲ ਵੱਡਾ ਟਰਾਲਾ (ਘੋੜਾ) ਹੈ।ਜਿਸ ਦੀ ਰਜਿਸਟ੍ਰੇਸ਼ਨ ਕਾਪੀ ਬਣਾਉਣ ਸਮੇਂ ਟਰਾਂਸਪੋਰਟ ਮਹਿਕਮੇ ਦੇ ਦਫਤਰੀ ਅਮਲੇ ਨੇ ਉਸ ਉੱਪਰ ਈਂਧਨ ਦੀ ਕਿਸਮ ਹੀ ਦਰਜ਼ ਨਹੀ ਕੀਤੀ ਜਦੋਂਕਿ ਆਰ.ਸੀ ਤੇ ਇਹ ਲਿਖਣਾ ਜ਼ਰੂਰੀ ਹੁੰਦਾ ਹੈ ਕਿ ਵਹੀਕਲ ਦੇ ਈਂਧਨ ਦੀ ਕਿਸਮ ਪੈਟਰੌਲ ਹੈ ਜਾਂ ਡੀਜ਼ਲ।ਉਸਨੇ ਦੱਸਿਆ ਕਿ ਉਸਦੀ ਗੱਡੀ ਦੀ ਆਰ ਸੀ ਉਪਰ ਈਧਨ ਦੀ ਕਿਸਮ ਨਾ ਲਿਖੇ ਹੋਣ ਟਰੱਕ ਕਿਸੇ ਵੀ ਵੱਡੇ ਸਰਕਾਰੀ ਜਾਂ ਪ੍ਰਾਈਵੇਟ ਕਾਰਖਾਨੇ/ਫੈਕਟਰੀ ਚ ਮਾਲ ਆਦਿ ਚੁੱਕਣ ਲਈ ਦਾਖਿਲ ਹੀ ਨਹੀ ਹੋ ਸਕਦਾ ਤੇ ਜੇਕਰ ਉਹ ਬਾਹਰੋਂ ਮਾਲ ਲੱਦਕੇ ਕਿਸੇ ਦੁੂਜੇ ਰਾਜ ਵਿੱਚ ਜਾ ਵੀ ਵੜੇ ਤਾਂ ਆਨਲਾਈਨ ਚੈੱਕ ਕਰਨ ਤੇ ਪ੍ਰਦੂਸ਼ਨ ਦਾ ਸਟੇਟਸ ਦਿਖਾਈ ਨਹੀ ਦਿੰਦਾ ਅਤੇ ਚਲਾਨ ਕੱਟੇ ਜਾਣ ਦਾ ਡਰ ਬਣਿਆ ਰਹਿੰਦਾ ਹੈ।ਉਸਨੇ ਦੱਸਿਆ ਕਿ ਜਿੱਥੇ ਪਿਛਲੇ ਕਾਫੀ ਸਮੇਂ ਤੋਂ ਗੱਡੀ ਖਾਲੀ ਖੜੇ ਹੋਣ ਕਾਰਣ ਮਜ਼ਬੂਰੀਵੱਸ ਉਹ ਜੇਬ ਚੋਂ ਕਿਸ਼ਤਾਂ ਭਰ ਰਿਹੈ ਉੱਥੇ ਆਰ.ਸੀ ਚ ਸੋਧ ਕਰਵਾਉਣ ਲਈ ਉਹ ਟਰਾਂਸਪੋਰਟ ਮਹਿਕਮੇ ਦੇ ਸਾਰੇ ਦਫਤਰਾਂ/ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਇੱਥੋਂ ਤੱਕ ਕਿ ਟਰਾਂਸਪੋਰਟ ਮੰਤਰੀ ਦੇ ਨਿੱਜੀ ਸਹਾਇਕ ਤੱਕ ਨਾਲ ਗੱਲ ਕਰ ਚੁੱਕਾ ਹੈ ਪਰ ਉਸਦੇ ਮਸਲੇ ਦਾ ਕਿਸੇ ਨੇ ਕੋਈ ਹੱਲ ਨਹੀ ਕਰਵਾਇਆ।ਉਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਸਦਾ ਮਸਲਾ ਹੱਲ ਕਰਵਾਇਆ ਜਾਵੇ ਨਹੀ ਤਾਂ ਉਹ ਵੱਡੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਸਕਦਾ ਹੈ
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments