spot_img
spot_img
spot_img
spot_img
Sunday, May 19, 2024
spot_img
Homeਪੰਜਾਬਟਰੱਕ ਯੂਨੀਅਨ ਨਾਭਾ ਵਿਖੇ ਕਰਵਾਇਆ ਗਿਆ ਧਾਰਮਿਕ ਸਮਾਗਮ

ਟਰੱਕ ਯੂਨੀਅਨ ਨਾਭਾ ਵਿਖੇ ਕਰਵਾਇਆ ਗਿਆ ਧਾਰਮਿਕ ਸਮਾਗਮ

ਟਰੱਕ ਯੂਨੀਅਨ ਨਾਭਾ ਵਿਖੇ ਕਰਵਾਇਆ ਗਿਆ ਧਾਰਮਿਕ ਸਮਾਗਮ –
ਵਿਧਾਇਕ ਦੇਵ ਮਾਨ ਨੇ ਕੀਤੀ ਉਚੇਚੇ ਤੌਰ ਤੇ ਸਿਰਕਤ-

ਨਾਭਾ, 15 ਅਪ੍ਰੈਲ (ਬਰਿੰਦਰਪਾਲ ਸਿੰਘ)- ਟਰੱਕ ਯੂਨੀਅਨ ਨਾਭਾ ਵਿਖੇ ਪ੍ਰਧਾਨ ਅਮਨਦੀਪ ਸਿੰਘ ਰਹਿਲ ਦੀ ਅਗਵਾਈ ਵਿੱਚ ਵਿਸਾਖੀ ਦੇ ਪਵਿੱਤਰ ਦਿਹਾੜੇ, ਸਰਬੱਤ ਦੇ ਭਲੇ ਅਤੇ ਟਰੱਕ ਓਪਰੇਟਰਾਂ ਦੀ ਸਿਹਤਯਾਬੀ ਤੇ ਚੜ੍ਹਦੀਕਲਾ ਲਈ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਧਾਨ ਅਮਨਦੀਪ ਰਹਿਲ ਨੇ ਜਿਥੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਹੀ ਵਿਧਾਇਕ ਦੇਵਮਾਨ ਅਤੇ ਡੀ ਐਸ. ਪੀ ਦਵਿੰਦਰ ਅੱਤਰੀ ਦਾ ਸਨਮਾਨ ਵੀ ਕੀਤਾ । ਇਸ ਮੌਕੇ ਸਾਬਕਾ ਪ੍ਰਧਾਨ ਜਗਜੀਤ ਸਿੰਘ, ਪ੍ਰਧਾਨ ਟਰੱਕ ਯੂਨਿਅਨ ਭਾਦਸੋਂ ਨਿਰਭੈ ਸਿੰਘ ਘੁੰਡਰ,ਦੁਲੱਦੀ ,ਸੁਖਦੇਵ ਸਿੰਘ ਸੰਧੂ, ਹਰਬੰਸ ਸਿੰਘ ਮਾਨ , ਤਰਨਜੀਤ ਸਿੰਘ ਧਾਲੀਵਾਲ , ਕਪਿਲ ਮਾਨ , ਠੇਕੇਦਾਰ ਵਿਜੈ ਕੁਮਾਰ , ਅਸ਼ੋਕ ਅਰੋੜਾ, ਗ਼ੁਲਾਬ ਮਾਨ, ਗੁਰਲਾਲ ਸਿੰਘ ਮੱਲੀ , ਜਸਵੰਤ ਕਪੂਰ, ਸੁਖਦੇਵ ਸਿੰਘ ਮਾਨ , ਰਮੇਸ਼ ਤਲਵਾੜ, ਸੰਜੀਵ ਕੁਮਾਰ ਸ਼ਿਲਪਾ, ਤੇਜਿੰਦਰ ਸਿੰਘ ਖਹਿਰਾ , ਭੁਪਿੰਦਰ ਸਿੰਘ ਕੱਲਰਮਾਜਰੀ , ਵਿਨੇ ਗੁਪਤਾ, ਜਸਵੀਰ ਸਿੰਘ ਵਜੀਦਪੁਰ , ਸੁਖਦੀਪ ਸਿੰਘ ਖਹਿਰਾ ,ਹਰਬੰਸ ਸਿੰਘ, ਮਾਨਟੂ ਪਾਹੂਜਾ, ਗਾਇਕ ਕਰਮਾ ਟੋਪਰ , ਰਾਣਾ ਨਾਭਾ, ਸੰਦੀਪ ਸ਼ਰਮਾ, ਸਿਮਰਨ ਚੌਹਾਨ , ਸੁਖਜੀਤ ਸਿੰਘ ਹਾਂਸ ਤੋ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਆਪਰੇਟਰਜ ਮੌਜੂਦ ਸਨ। ਭੋਗ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments