spot_img
spot_img
spot_img
spot_img
Friday, May 24, 2024
spot_img
Homeਪੰਜਾਬਟੀਕਾਕਰਨ ਵਿਸ਼ੇਸ਼ ਮੁਹਿੰਮ ਤਹਿਤ 546 ਬੱਚਿਆਂ ਅਤੇ 130 ਗਰਭਵਤੀ ਔਰਤਾਂ ਦਾ ਹੋਇਆ...

ਟੀਕਾਕਰਨ ਵਿਸ਼ੇਸ਼ ਮੁਹਿੰਮ ਤਹਿਤ 546 ਬੱਚਿਆਂ ਅਤੇ 130 ਗਰਭਵਤੀ ਔਰਤਾਂ ਦਾ ਹੋਇਆ ਟੀਕਾਕਰਨ

ਟੀਕਾਕਰਨ ਵਿਸ਼ੇਸ਼ ਮੁਹਿੰਮ ਤਹਿਤ 546 ਬੱਚਿਆਂ ਅਤੇ 130 ਗਰਭਵਤੀ ਔਰਤਾਂ ਦਾ ਹੋਇਆ ਟੀਕਾਕਰਨ
24 ਤੋਂ 28 ਅਪ੍ਰੈਲ ਤੱਕ ਟੀਕਾਕਰਨ ਵਿਸ਼ੇਸ਼ ਮੁਹਿੰਮ ਦਾ ਚਲਾਇਆ ਗਿਆ ਸੀ ਤੀਸਰਾ ਰਾਊਂਡ — ਜ਼ਿਲ੍ਹਾ ਟੀਕਾਕਰਨ ਅਫ਼ਸਰ
ਨਾਭਾ 29 ਅਪ੍ਰੈਲ (ਬਰਿੰਦਰਪਾਲ ਸਿੰਘ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾ ਕੇ ਜੱਚਾ ਬੱਚਾ ਮੌਤ ਦਰ ਨੂੰ ਘਟਾਉਣ ਲਈ ਅਧੂਰਾ ਜਾਂ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਮਿਤੀ 24 ਤੋਂ 28 ਅਪ੍ਰੈਲ ਤੱਕ ਵਿਸ਼ੇਸ਼ ਟੀਕਾਕਰਨ ਮੁਹਿੰਮ ਦਾ ਤੀਸਰਾ ਰਾਊਂਡ ਚਲਾਇਆ ਗਿਆ ਸੀ। ਜਿਸ ਤਹਿਤ ਜ਼ਿਲ੍ਹੇ ਵਿੱਚ 546 ਬੱਚਿਆਂ ਅਤੇ 130 ਗਰਭਵਤੀ ਔਰਤਾਂ ਵੱਲੋਂ ਆਪਣਾ ਟੀਕਾਕਰਨ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਜਗਪਾਲ ਇੰਦਰ ਸਿੰਘ ਨੇ ਕਿਹਾ ਕਿ ਕਿਹਾ ਇਸ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ 74 ਸੈਸ਼ਨ ਲਗਾ ਕੇ 332 ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਸੀ ਜਦ ਕਿ ਮੁਹਿੰਮ ਦੌਰਾਨ ਟੀਚੇ ਨਾਲੋਂ ਵੱਧ ਪ੍ਰਾਪਤੀ ਹੋਈ ਹੈ।
ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਉੱਚ ਜੋਖ਼ਮ ਵਾਲੇ ਖੇਤਰ ਜਿਵੇਂ ਪਰਵਾਸੀ ਆਬਾਦੀ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠੇ, ਝੁੱਗੀ ਝੋਂਪੜੀਆਂ ,ਅਨਾਥ ਆਸ਼ਰਮ, ਜੇਲ੍ਹਾਂ ਆਦਿ ਨੂੰ ਜ਼ਿਆਦਾ ਫੋਕਸ ਕਰਨ ਲਈ ਲੋੜ ਅਨੁਸਾਰ ਸਿਹਤ ਸਟਾਫ਼ ਦੀਆਂ ਟੀਮਾਂ ਗਠਿਤ ਕਰਕੇ ਕੈਂਪ ਲਗਾ ਕੇ ਟੀਕਾਕਰਨ ਕੀਤਾ ਗਿਆ। ਉਹਨਾਂ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਜਿਥੇ ਸਿਹਤ ਸਟਾਫ਼ ਦੇ ਕੰਮ ਦੀ ਸ਼ਲਾਘਾ ਕੀਤੀ ਉਥੇ ਪਰਿਵਾਰਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਵੀ ਮੁਹਿੰਮ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments