spot_img
spot_img
spot_img
spot_img
Sunday, May 19, 2024
spot_img
Homeਚੰਡੀਗੜ੍ਹਟੈਗੋਰ ਥੀਏਟਰ ਚੰਡੀਗੜ੍ਹ ਵਿਖੇ ''ਜੀਨਾਂ ਕਿਆ ਅਜੀ ਪਿਆਰ ਬਿਨਾਂ'' ਦਾ ਸੰਗੀਤਮਈ ਪ੍ਰੋਗਰਾਮ...

ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ”ਜੀਨਾਂ ਕਿਆ ਅਜੀ ਪਿਆਰ ਬਿਨਾਂ” ਦਾ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ

ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ”ਜੀਨਾਂ ਕਿਆ ਅਜੀ ਪਿਆਰ ਬਿਨਾਂ” ਦਾ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ :
”ਕਿਸ਼ੋਰ ਕੁਮਾਰ ਚੈਰੀਟੇਬਲ ਟਰੱਸਟ ਸਰਹਿੰਦ” ਵੱਲੋਂ ਡਾ. ਅਰੁਣ ਕਾਂਤ (ਮਿਊਜ਼ਿਕ ਡਾਇਰੈਕਟਰ) ਵਲੋਂ ਬੀਤੀ ਸ਼ਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ “ਜੀਨਾਂ ਕਿਆ ਅਜੀ ਪਿਆਰ ਬਿਨਾ” ਮਿਊਜ਼ੀਕਲ ਈਵੈਂਟ ਕਿਸ਼ੋਰ ਕੁਮਾਰ ਨੂੰ ਸਮਰਪਿਤ, ਕਰਵਾਇਆ ਗਿਆ, ਜਿਸ ਨੂੰ ਡਾ. ਅਰੁਣ ਕਾਂਤ ਦੀ ਟੀਮ ਵੱਲੋਂ ਤਿਆਰ ਕੀਤੇ ਮਿਊਜ਼ਿਕ ਨਾਲ ਨਿਖਾਰਿਆ ਗਿਆ । ਪ੍ਰੋਗਰਾਮ ਦੇ ਮੁੱਖ ਮਹਿਮਾਨ ਭਗਵਾਨ ਦਾਸ ਗੁਪਤਾ ਅਤੇ ਗੈਸਟ ਆਫ ਆਨਰ
ਅੰਜਲੀ ਵਾਧਵਾ ਸੋਸ਼ਲ ਵਰਕਰ, ਬਲਜੀਤ ਸਿੰਘ, ਪਰਮਿੰਦਰ ਸਿੰਘ, ਬਰਿੰਦਰ ਸਿੰਘ ਖੁਰਲ ਅਤੇ ਗਗਨਦੀਪ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਇਸ ਸੰਗੀਤਮਈ ਪ੍ਰੋਗਰਾਮ ਵਿੱਚ ਦੂਰੋਂ ਦੂਰੋਂ ਆਏ ਕਲਾਕਾਰਾਂ ਨੇ ਭਾਗ ਲਿਆ । ਸ੍ਰੀ ਦਵਿੰਦਰ ਸਿੰਘ ਪੁਰੀ ਵੱਲੋਂ “ਦੀਵਾਨਾ ਹੁਆ ਬਾਦਲ”, ਮੈਡਮ ਅਰਵਿੰਦਰ ਕੌਰ ਅਤੇ ਰਾਜੀਵ ਵਰਮਾ (ਪਟਿਆਲਾ) ਵੱਲੋਂ “ਸ਼ੋਖਿਉਂ ਮੇਂ ਘੋਲਾ ਜਾਏ”, ਡਾ. ਅਰੁਣ ਕਾਂਤ (ਮਿਊਜ਼ਿਕ ਡਾਇਰੈਕਟਰ) ਵੱਲੋਂ “ਪਾਪਾ ਕਹੀਤੇ ਹੈਂ ਬੜਾ ਕੰਮ ਕਰੇਗਾ”, ਬਲਜੀਤ ਸਿੰਘ ਅਤੇ ਸੰਚਿਤਾ ਵੱਲੋਂ “ਜੀਨਾਂ ਕਿਆ ਅਜੀ ਪਿਆਰ ਬਿਨਾਂ”, ਪਰਮਿੰਦਰ ਸਿੰਘ ਅਤੇ ਜਸਪ੍ਰੀਤ ਜੱਸਲ ਵੱਲੋਂ “ਇੱਕ ਹਸੀਨਾ ਥੀ”, ਮੈਡਮ ਅਰਵਿੰਦਰ ਕੌਰ (ਪਟਿਆਲਾ) ਅਤੇ ਮਨਦੀਪ ਸਿੰਘ (ਲੁਧਿਆਣਾ) ਵੱਲੋਂ “ਤੇਰੀ ਬਿੰਦੀਆ ਰੇ”, ਰਸਦੀਪ ਖ਼ਹਿਰਾ ਅਤੇ ਸੁਤਾਪਾ ਵੱਲੋਂ “ਜਨਮ ਜਨਮ ਕਾ ਸਾਥ ਹੈ”, ਕੈਲਾਸ਼ ਅਟਵਾਲ ਅਤੇ ਸ਼ਵੇਤਾ ਵੱਲੋਂ “ਸਾਰੇ ਸ਼ਹਿਰ ਮੇਂ”, ਅਸ਼ਵਨੀ ਮਹਿਤਾ ਵੱਲੋਂ “ੳ ਮੇਰੀ ਸ਼ਰਮੀਲੀ”, ਮਧੂਸੂਦਨ ਅਤੇ ਸ਼ਵੇਤਾ ਵੱਲੋਂ “ਬੇਖ਼ੁਦੀ ਮੇਂ ਸਨਮ”, ਭਾਗਵੀਰ ਅਤੇ ਅਭਿਜੀਤ ਵੱਲੋਂ “ਤੇਰੇ ਦਿਲ ਮੇਂ”, ਅਮਿਤ ਸਹਿਗਲ (ਸਮਾਣਾ) ਵੱਲੋਂ “ਇਤਨਾ ਤੋ ਯਾਦ ਹੈ ਮੁਝੇ”, ਡਾ. ਮਵੀ (ਸਰਹਿੰਦ) ਵੱਲੋਂ “ਛੋੜੋ ਨਾ ਮੇਰੀ ਜ਼ੁਲਫ਼ੇਂ”, ਵਰਿੰਦਰ ਧੀਮਾਨ (ਗੋਬਿੰਦਗਡ਼੍ਹ) ਅਤੇ ਕੀਰਤੀ ਸਿਆਨ (ਸਰਹਿੰਦ) ਵੱਲੋਂ “ਹਮ ਤੁਮ ਯੁੱਗ ਯੁੱਗ ਸੇ”, ਬਰਿੰਦਰ ਸਿੰਘ ਖੁਰਲ ਅਤੇ ਪਰਮਿੰਦਰ ਕੌਰ ਵੱਲੋਂ “ਰਾਤ ਕੇ ਹਮਸਫ਼ਰ” ਗੀਤ ਸੁਣਾਏ ਗਏ । ਇਸ ਮੌਕੇ ਤੇ ਸ੍ਰੀ ਪਵਨ ਕਾਲੀਆ, ਜਗਪ੍ਰੀਤ ਸਿੰਘ ਮਹਾਜਨ, ਬਬਲ ਅਰੋਡ਼ਾ, ਸੋਨਲ ਖੁਰਲ, ਸੁਨੀਤਾ ਕਾਲੀਆ, ਕੁਲਜੀਤ ਕੌਰ ਪੁਰੀ, ਮਿਸਿਜ਼ ਅਸ਼ਵਨੀ ਮਹਿਤਾ, ਨਵਨੀਤ ਸਿੰਘ ਬਖ਼ਸ਼ੀ, ਸਤਬੀਰ ਕੌਰ ਆਦਿ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਰਹੇ ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments