spot_img
spot_img
spot_img
spot_img
Sunday, May 19, 2024
spot_img
Homeਪੰਜਾਬਡੀ ਐਮ ਓ ਫਲਾਇੰਗ ਭਜਨ ਕੌਰ ਵੱਲੋਂ ਬੱਸੀ ਨਵੀ ਅਨਾਜ ਮੰਡੀ ਕੀਤਾ...

ਡੀ ਐਮ ਓ ਫਲਾਇੰਗ ਭਜਨ ਕੌਰ ਵੱਲੋਂ ਬੱਸੀ ਨਵੀ ਅਨਾਜ ਮੰਡੀ ਕੀਤਾ ਦੌਰਾ

ਡੀ ਐਮ ਓ ਫਲਾਇੰਗ ਭਜਨ ਕੌਰ ਵੱਲੋਂ ਬੱਸੀ ਨਵੀ ਅਨਾਜ ਮੰਡੀ ਕੀਤਾ ਦੌਰਾ

ਬੱਸੀ ਪਠਾਣਾਂ -( ਮਨੀਸ਼ ਸ਼ਰਮਾ )-
ਮੰਡੀਆਂ ਵਿੱਚ ਕਣਕ ਦੀ ਆਮਦ, ਖ੍ਰੀਦ, ਲਿਫ਼ਟਿੰਗ ਅਤੇ ਫ਼ਸਲ ਦੀਆਂ ਅਦਾਇਗੀਆਂ ਦਾ ਜਾਇਜ਼ਾ ਲੈਣ ਲਈ ਅੱਜ ਡੀ ਐਮ ਓ ਫਲਾਇੰਗ ਮੈਡਮ ਭਜਨ ਕੌਰ ਨੇ ਉਚੇਚੇ ਤੌਰ ਉੱਪਰ ਬੱਸੀ ਪਠਾਣਾਂ ਨਵੀਂ ਅਨਾਜ ਮੰਡੀ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨਾਲ ਗੱਲਬਾਤ ਕਰਕੇ ਮਾਰਕਿਟ ਕਮੇਟੀ ਵੱਲੋ ਕਰਵਾਏ ਗਏ ਪ੍ਰਬੰਧਾਂ ਸਬੰਧੀ ਗੱਲਬਾਤ ਕੀਤੀ।
ਆਪਣੇ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖ੍ਰੀਦਣ ਲਈ ਦ੍ਰਿੜ ਵਚਨਬੱਧ ਹੈ। ਮੰਡੀ ਦੇ ਪ੍ਰਬੰਧਾਂ ਉੱਪਰ ਸੰਤੁਸ਼ਟੀ ਜਾਹਿਰ ਕਰਦਿਆਂ ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖ੍ਰੀਦ, ਲਿਫ਼ਟਿੰਗ ਆਦਿ ਦੇ ਉਚੇਚੇ ਪ੍ਰਬੰਧ ਮਾਰਕਿਟ ਕਮੇਟੀ ਵੱਲੋ ਬੱਸੀ ਅਨਾਜ ਮੰਡੀ ਵਿੱਚ ਕਰਵਾਏ ਗਏ ਹਨ ਤਾਂ ਕਿ ਕਿਸਾਨ ਬਿਨ੍ਹਾਂ ਕਿਸੇ ਦੇਰੀ ਤੋਂ ਆਪਣੀ ਫ਼ਸਲ ਨੂੰ ਵੇਚ ਸਕਣ। ਉਨਾਂ ਦੱਸਿਆ ਕਿ ਅੱਜ ਤੱਕ
ਚਾਰੇ ਖਰੀਦ ਏਜੰਸੀਆਂ ਵੱਲੋ 191000 ਕਣਕ ਦਾ ਕਟਾ ਖਰੀਦਿਆ ਗਿਆ। ਅਤੇ ਮਾਰਕਿਟ ਕਮੇਟੀ ਵੱਲੋ ਪੂਰੇ ਪ੍ਰਬੰਧ ਕੀਤੇ ਗਏ ਹਨ।ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਕਿਸਾਨ ਆਗੂ ਬਲਦੇਵ ਸਿੰਘ ਦਮੇੜੀ,ਮਨਿੰਦਰ ਸਿੰਘ ਸੈਕਟਰੀ ਮਾਰਕਿਟ ਕਮੇਟੀ, ਮੰਡੀ ਸੂਪਰਵਾਇਜਰ ਕਮਲਜੀਤ ਸਿੰਘ ਅਤੇ ਸੁਖਦੇਵ ਸਿੰਘ,ਮਨਮੀਤ ਸਿਆਲ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments