spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਡੀ.ਬੀ.ਜੀ ਦੀ ਟੈਲੀਫੋਨ ਡਾਇਰੈਕਟਰੀ ਲਾਹੇਵੰਦ ਜਾਣਕਾਰੀਆਂ ਨਾਲ ਭਰਪੂਰ ਜਲਦ ਹੀ ਹੋਵੇਗੀ ਜਨਤਾ...

ਡੀ.ਬੀ.ਜੀ ਦੀ ਟੈਲੀਫੋਨ ਡਾਇਰੈਕਟਰੀ ਲਾਹੇਵੰਦ ਜਾਣਕਾਰੀਆਂ ਨਾਲ ਭਰਪੂਰ ਜਲਦ ਹੀ ਹੋਵੇਗੀ ਜਨਤਾ ਨੂੰ ਸਮਰਪਿਤ- ਮੁਖਵਿੰਦਰ ਸਿੰਘ ਛੀਨਾ

ਡੀ.ਬੀ.ਜੀ ਦੀ ਟੈਲੀਫੋਨ ਡਾਇਰੈਕਟਰੀ ਲਾਹੇਵੰਦ ਜਾਣਕਾਰੀਆਂ ਨਾਲ ਭਰਪੂਰ ਜਲਦ ਹੀ ਹੋਵੇਗੀ ਜਨਤਾ ਨੂੰ ਸਮਰਪਿਤ- ਮੁਖਵਿੰਦਰ ਸਿੰਘ ਛੀਨਾ

 ਇੰਸਪੈਕਟਰ ਜਨਰਲ ਆਫ ਪੁਲਿਸ ਰੇਂਜ ਪਟਿਆਲਾ ਪੰਜਾਬ ਪੁਲਿਸ ਨੇ ਕੀਤਾ ਡੀ.ਬੀ.ਜੀ ਡਾਇਰੈਕਟਰੀ ਦਾ ਕਵਰ ਪੇਜ ਰਿਲੀਜ਼।

ਪਟਿਆਲਾ- 17 ਮਈ -( ਸੰਨੀ ਕੁਮਾਰ )-ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਡੀ.ਬੀ.ਜੀ ਦੀ ਟੈਲੀਫੋਨ ਡਾਇਰੈਕਟਰੀ ਲਾਹੇਵੰਦ ਜਾਣਕਾਰੀਆਂ ਨਾਲ ਭਰਪੂਰ ਦਾ ਕਵਰ ਪੇਜ ਇੰਸਪੈਕਟਰ ਜਨਰਲ ਆਫ ਪੁਲਿਸ ਪਟਿਆਲਾ ਪੰਜਾਬ ਪੁਲਿਸ ਨੇ ਰਿਲੀਜ ਕੀਤਾ। ਇਸ ਮੌਕੇ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ, ਆਈ. ਜੀ ਪੰਜਾਬ ਪੁਲਿਸ ਪਟਿਆਲਾ ਰੇਂਜ ਨੇ ਡੈਡੀਕੇਟਿਡ ਬ੍ਰਦਰਜ ਗਰੁੱਪ ਪੰਜਾਬ ਦੇ 29 ਪ੍ਰਾਜੈਕਟਾਂ ਦੁਆਰਾ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਜਾ ਰਹੀਆਂ ਸਹੁਲਤਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਡੀ.ਬੀ.ਜੀ ਦੀ ਟੀਮ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ, ਸਮੂਹ ਐਮ.ਐਲ.ਏ ਦੇ ਸੰਪਰਕ ਨੰਬਰ ਵੀ ਉਪਲਬਧ ਹਨ। ਨੌਜਵਾਨ ਸਾਥੀਆਂ ਲਈ ਪੰਜਾਬ ਸਰਕਾਰ ਦੀਆਂ ਸਾਰੀਆਂ ਵੈਬ ਸਾਇਟਾਂ ਅਤੇ ਪੰਜਾਬ ਦੇ ਹਰ ਮਹਿਕਮੇ ਦੇ ਫਾਰਮ ਘਰ ਬੈਠ ਕੇ ਸਾਰੀਆਂ ਸੇਵਾਵਾਂ ਦੇ ਫਾਰਮ ਵਾਲੀ ਸਾਇਟ ਜਨਤਕ ਕਰ ਦਿੱਤੀ ਹੈ। ਇਸ ਸਾਈਟ ਤੇ ਤੁਸੀ ਪੰਜਾਬ ਸਰਕਾਰ ਦੀ ਹਰ ਸਕੀਮ ਦਾ ਫਾਰਮ ਡਾਉਨਲੋਡ ਕਰਕੇ ਉਸਨੂੰ ਭਰ ਕੇ ਤੇ ਸਬੰਧਿਤ ਪਰੂਫ ਲਗਾ ਕੇ ਅਟੈਸਟ ਕਰਾ ਕੇ ਹਰ ਤਰ੍ਹਾਂ ਦੀ ਸੇਵਾ ਦਾ ਲਾਭ ਲੈ ਸਕਦੇ ਹੋ ਇਸ ਤੋਂ ਇਲਾਵਾ ਡੀ.ਪੀ.ਆਰ.ਓ, ਏ.ਪੀ.ਆਰ.ਓ, ਪ੍ਰਿੰਟ ਮੀਡਿਆ ਅਤੇ ਇਲੈਕਟੋਨਿਕ ਮੀਡਿਆ ਦੇ ਮੁੱਖ ਸੰਪਾਦਕ, ਪੱਤਰਕਾਰ, ਪ੍ਰੈਸ ਫੋਟੋਗਰਾਫਰ, ਮੀਡਿਆ ਦੇ ਸਾਰੀਆਂ ਸੰਸਥਾਵਾਂ ਦੇ ਸੰਪਰਕ ਨੰਬਰ ਵੀ ਉਪਲਬਧ ਹਨ। ਡੀ.ਬੀ.ਜੀ ਦੇ ਸੰਸਥਾਪਕ ਡਾਕਟਰ ਰਾਕੇਸ਼ ਵਰਮੀ ਨੇ ਕਿਹਾ ਇਸ ਟੈਲੀਫੋਨ ਡਾਇਰੈਕਟਰੀ ਵਿੱਚ ਡੀ.ਬੀ.ਜੀ ਦੇ ਸੈਂਕੜੇ ਮੈਂਬਰਾਂ ਸਬੰਧੀ ਅਤੇ ਡੀ.ਬੀ.ਜੀ ਵੱਲੋਂ ਕੀਤੀਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਬਾਰੇ ਰੰਗਦਾਰ ਫੋਟੋਆਂ ਸਹਿਤ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਮਨਮੋਹਨ ਸਿੰਘ, ਹਰਪ੍ਰੀਤ ਸਿੰਘ ਸੰਧੂ, ਡਾ.ਗੀਤਾ ਸ਼ਰਮਾ, ਮੈਡਮ ਸੁਮਨ ਬਤਰਾ, ਰਵਿੰਦਰ ਕੌਰ, ਜਸਪ੍ਰੀਤ ਸਿੰਘ, ਵਿਕਟਰ ਮਸੀਹ ਵੀ ਹਾਜਿਰ ਰਹੇ। ਇਹ ਜਾਣਕਾਰੀ ਡੀ.ਬੀ.ਜੀ ਸੰਯੁਕਤ ਸਕੱਤਰ ਜਸਪ੍ਰੀਤ ਸਿੰਘ ਨੇ ਦਿੱਤੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments