spot_img
spot_img
spot_img
spot_img
Monday, May 27, 2024
spot_img
Homeਪਟਿਆਲਾਡੀ.ਬੀ.ਜੀ ਨੇ ਡਾ.ਸਰਬਜੀਤ ਸਿੰਘ ਨੂੰ ਕੀਤਾ ਸਨਮਾਨਿਤ।

ਡੀ.ਬੀ.ਜੀ ਨੇ ਡਾ.ਸਰਬਜੀਤ ਸਿੰਘ ਨੂੰ ਕੀਤਾ ਸਨਮਾਨਿਤ।

ਡੀ.ਬੀ.ਜੀ ਨੇ ਡਾ.ਸਰਬਜੀਤ ਸਿੰਘ ਨੂੰ ਕੀਤਾ ਸਨਮਾਨਿਤ।

ਪਟਿਆਲਾ – 21 ਜਨਵਰੀ ( ਸੰਨੀ ਕੁਮਾਰ )- ਡੇਡੀਕੇਟਿਡ ਬ੍ਰਦਰਜ ਗਰੁੱਪ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਡੀ.ਬੀ.ਜੀ ਦੀ ਟੀਮ ਅਤੇ ਵਿਜੈ ਕੁਮਾਰ ਹਾਈ ਟੈਕ ਲੈਬ ਦੀ ਅਗਵਾਈ ਵਿੱਚ ਰਾਜਪੁਰਾ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ, ਜਿਸ ਦਾ ਮੰਚ ਸੰਚਾਲਨ ਵਿਕਟਰ ਮਸੀਹ ਨੇ ਕੀਤਾ। ਡਾ.ਰਾਕੇਸ਼ ਵਰਮੀ ਅਤੇ ਡੀ.ਬੀ.ਜੀ ਨੌਜਵਾਨਾਂ ਦੀ ਰਾਜਪੁਰਾ ਟੀਮ ਨੇ ਡਾ.ਸਰਬਜੀਤ ਸਿੰਘ ਸਿਮਰਤਾ ਨਰਸਿੰਗ ਹੋਮ ਸਮਾਜਿਕ ਸੇਵਾਵਾਂ ਦੇਣ ਲਈ ਡੀ.ਬੀ.ਜੀ ਅਵਾਰਡ ਨਾਲ ਸਨਮਾਨਿਤ ਕੀਤਾ। ਵਿਜੈ ਕੁਮਾਰ ਨੇ ਦੱਸਿਆ ਡਾ.ਸਰਬਜੀਤ ਸਿੰਘ ਵੱਲੋਂ ਜਰੂਰਤਮੰਦ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਜਾਂਦੀ ਹੈ। ਰਿਸ਼ੀ ਰਾਜ ਸ਼ਰਮਾ ਨੇ ਕਿਹਾ ਸਿਮਰਤਾ ਬਲੱਡ ਬੈਂਕ ਵੱਲੋਂ ਖੂਨਦਾਨੀਆਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਬਲੱਡ ਬੈਂਕ ਦੇ ਸਮੂਚੇ ਸਟਾਫ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ। ਰਵੀ ਧੀਮਾਨ ਨੇ ਕਿਹਾ ਜਦੋਂ ਵੀ ਰੋਗੀਆਂ ਦੀ ਜਾਨ  ਬਚਾਉਣ ਲਈ ਖੂਨ ਦੀ ਜਰੂਰਤ ਪਈ ਤਾਂ ਡਾ.ਸਰਬਜੀਤ ਸਿੰਘ ਦੀ ਟੀਮ ਨੇ ਖੂਨ ਓਪਲਬਧ ਕਰਵਾਇਆ ਐਡਵੋਕੇਟ ਤਰੁਣ ਮਹਿਤਾ ਨੇ ਕਿਹਾ ਡਾ.ਸਰਬਜੀਤ ਸਿੰਘ ਆਈ.ਐਮ.ਏ ਰਾਜਪੁਰਾ ਬਲਾਕ ਦੇ ਪ੍ਰਧਾਨ ਵੱਜੋਂ ਹਮੇਸ਼ਾ ਡਾਕਟਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਆਪਣਾ ਯੋਗਦਾਨ ਦਿੰਦੇ ਹਨ ਬਲਦੇਵ ਕੌਸ਼ਲ ਨੇ ਦੱਸਿਆ ਸਿਮਰਤਾ ਨਰਸਿੰਗ ਹੋਮ ਆਰਥਿਕ ਪੱਖੋਂ ਕਮਜੋਰ ਵਰਗ ਦੇ ਪਰਿਵਾਰਾਂ ਲਈ ਮੈਡੀਕਲ ਸਹੂਲਤਾਂ ਦਿੰਦਾ ਹੈ। ਡਾ.ਰਾਕੇਸ਼ ਵਰਮੀ ਨੇ ਕਿਹਾ ਡੀ.ਬੀ.ਜੀ ਦੀ ਨੌਜਵਾਨਾਂ ਦੀ ਟੀਮ ਰਾਜਪੁਰਾ ਵਿੱਚ ਆਪਣੀਆਂ ਸੇਵਾਵਾਂ ਦੁਆਰਾ ਮਨੁੱਖਤਾ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਰਾਜਪੁਰਾ ਵਿੱਖੇ ਫਰਵਰੀ ਮਹੀਨੇ ਵਿੱਚ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਜਾਵੇਗਾ। ਡਾ.ਰਾਕੇਸ਼ ਵਰਮੀ ਪ੍ਰਧਾਨ ਡੀ.ਬੀ.ਜੀ ਨੇ ਕਿਹਾ ਬਰੈਸਟ ਕੈਂਸਰ, ਕਿਡਨੀ ਟ੍ਰਾਂਸਪਲਾਂਟ, ਲੀਵਰ, ਅੱਖਾਂ ਦੇ ਕਾਲੇ/ਚਿੱਟੇ ਮੋਤੀਏ ਦੀ ਸਰਜਰੀ ਲਈ ਜਰੂਰਤਮੰਦ ਆਰਥਿਕ ਪੱਖੋਂ ਕਮਜੋਰ ਪਿਤਾ ਰਹਿਤ ਪਰਿਵਾਰਾਂ ਲਈ ਹਮੇਸ਼ਾ ਮਦਦਗਾਰ ਰਹੇਗਾ ਇਹ ਜਾਣਕਾਰੀ ਵਿਕਟਰ ਮਸੀਹ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments