spot_img
spot_img
spot_img
spot_img
Sunday, May 19, 2024
spot_img
Homeਪਟਿਆਲਾਡੀ.ਬੀ.ਜੀ ਨੇ ਬ੍ਰਹਮਾ ਕੁਮਾਰ ਜਗਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ- ਡਾ.ਵਰਮੀ

ਡੀ.ਬੀ.ਜੀ ਨੇ ਬ੍ਰਹਮਾ ਕੁਮਾਰ ਜਗਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ- ਡਾ.ਵਰਮੀ

ਡੀ.ਬੀ.ਜੀ ਨੇ ਬ੍ਰਹਮਾ ਕੁਮਾਰ ਜਗਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ- ਡਾ.ਵਰਮੀ

ਪਟਿਆਲਾ-( ਸੰਨੀ ਕੁਮਾਰ )-ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਹੰਗਾਮੀ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਬ੍ਰਹਮਾ ਕੁਮਾਰ ਜਗਦੇਵ ਨੂੰ ਸ਼ਰਧਾਜਲੀ ਦਿੱਤੀ ਗਈ 2 ਮਿੰਟ ਦਾ ਮੋਨ ਰੱਖਿਆ ਗਿਆ। ਡਾ.ਰਾਕੇਸ਼ ਵਰਮੀ ਨੇ ਸਮੂਹ ਇੱਕਠ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਬ੍ਰਹਮਾ ਕੁਮਾਰ ਜਗਦੇਵ ਨੇ 16 ਜੁਲਾਈ 2023 ਨੂੰ ਆਪਣੇ ਨਸ਼ਵਰ ਸ਼ਰੀਰ ਦਾ ਤਿਆਗ ਕੀਤਾ ਜਿਸਦੀ ਅੰਤਿਮ ਅਰਦਾਸ ਭੋਗ 23 ਜੁਲਾਈ ਐਤਵਾਰ ਸਵੇਰੇ 11 ਵਜੇ ਅਮਰ ਗਾਰਡਨ ਅਮਰ ਆਸ਼ਰਮ ਸਾਹਮਣੇ ਪੋਲੋ ਗਰਾਓਂਡ ਪਟਿਆਲਾ ਵਿਖੇ ਆਯੋਜਿਤ ਕੀਤੀ ਜਾਵੇਗੀ। ਬ੍ਰਹਮਾ ਕੁਮਾਰੀ ਸ਼ਾਂਤਾ ਦੀਦੀ ਜੋਨਲ ਡਾਇਰੈਕਟਰ ਪਟਿਆਲਾ ਨੇ ਦੱਸਿਆ ਊਤਰੀ ਭਾਰਤ ਦੇ ਜੋਨਲ ਡਾਇਰੈਕਟਰ ਬ੍ਰਹਮਾ ਕੁਮਾਰੀ ਪ੍ਰੇਮ ਦੀਦੀ, ਉਤਰਾ ਦੀਦੀ, ਵਿਜੈ ਦੀਦੀ ਅਤੇ ਪੰਜਾਬ, ਹਰਿਆਣਾ, ਹਿਮਾਚਲ, ਜਮੂ ਕਸ਼ਮੀਰ ਤੋਂ  ਬ੍ਰਹਮਾ ਕੁਮਾਰ ਅਤੇ ਬ੍ਰਹਮਾ ਕੁਮਾਰੀਜ  ਤੋਂ ਇਲਾਵਾ ਪੰਜਾਬ ਦੇ ਧਾਰਮਿਕ, ਰਾਜਨੈਤਿਕ ਅਤੇ ਸਮਾਜਿਕ ਆਗੂ ਇਸ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸ਼ਰਧਾ ਸੁਮਨ ਭੇਂਟ ਕਰਨਗੇ। ਬ੍ਰਹਮਾ ਕੁਮਾਰੀਜ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਡਾ.ਰਾਕੇਸ਼ ਵਰਮੀ ਨੇ ਦੱਸਿਆ ਬ੍ਰਹਮਾ ਕੁਮਾਰ ਜਗਦੇਵ ਨੇ 1980 ਵਿੱਚ ਆਪਣਾ ਜੀਵਨ ਬ੍ਰਹਮਾ ਕੁਮਾਰੀਜ ਸੰਸਥਾ ਵਿੱਚ ਸਮਰਪਿਤ ਕਰ ਦਿੱਤਾ ਸੀ ਅਤੇ ਪ੍ਰਮਾਤਮਾ ਸ਼ਿਵ ਦੀ ਸੇਵਾ ਵਿੱਚ ਹਾਜਿਰ ਰਹੇ ਉਨਾਂ ਦੱਸਿਆ ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ:ਪੰਜਾਬ ਪਟਿਆਲਾ ਵੱਲੋਂ 1995 ਤੋਂ ਲਗਾਏ ਜਾ ਰਹੇ ਹਰ ਹਫਤੇ  ਮੁਫਤ ਮੈਡੀਕਲ ਚੈਕਅਪ, ਮੁਫਤ ਦਵਾਈਆਂ ਦੀ ਵੰਡ ਅਤੇ ਨਸ਼ਾ ਮੁਕਤੀ ਜਾਗ੍ਰਤਿ ਕੈਪਾਂ  ਵਿੱਚ ਬ੍ਰਹਮਾ ਕੁਮਾਰ ਜਗਦੇਵ ਵੱਲੋਂ ਹਮੇਸ਼ਾ ਸਹਿਯੋਗ ਰਿਹਾ। ਉਨਾ ਕਿਹਾ ਬ੍ਰਹਮਾ ਕੁਮਾਰ ਜਗਦੇਵ ਇਸਵਰੀਆ ਗਿਆਨ ਨਾਲ ਭਰਪੂਰ ਸਨ ਅਤੇ ਹਰ ਸਮੇਂ ਗਿਆਨ ਵੰਡਦੇ ਰਹਿੰਦੇ ਸਨ ਉਨਾਂ ਨੇ ਆਪਣੀ ਅਵਸਥਾ ਨਿਆਰੀ ਪਿਆਰੀ ਬਣਾਈ ਹੋਈ ਸੀ ਹਮੇਸ਼ਾ ਬ੍ਰਹਮਾ ਕੁਮਾਰੀ ਸ਼ਾਤਾ ਦੀਦੀ ਦੇ ਆਗਿਆਕਾਰੀ ਫਰਮਾਨ ਬਰਦਾਰ ਵਫਾਦਾਰ ਰਹੇ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਫਕੀਰ ਚੰਦ ਮਿੱਤਲ, ਅਮਨ ਇੰਦਰ ਸਿੰਘ ਸੈਣੀ, ਮੁਹੰਮਦ ਰਮਜਾਨ ਢਿੱਲੋਂ, ਅਸ਼ੋਕ ਸ਼ਰਮਾ, ਨਰੇਸ਼ ਮਿਤਲ, ਰਾਜੇਸ਼ ਗੁਪਤਾ, ਮਨਜੀਤ ਸਿੰਘ ਪੂਰਬਾ, ਅਰਚਨਾ, ਸੀਮਾ ਰਾਣੀ, ਬਬੀਤਾ, ਅਮਰੀਕ ਸਿੰਘ, ਰਾਜਦੀਪ ਸਿੰਘ, ਮੋਹਨ ਲਾਲ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਮਨ, ਜੋਯਤੀ, ਮੀਤ ਸਿੰਘ, ਕੈਲਾਸ਼ ਰਾਣੀ, ਮੋਨਿਕਾ, ਜਿੰਦਲ, ਸ਼ਵੇਤਾ, ਪ੍ਰਯਾਗ ਕੁਮਾਰ, ਬੁਧ ਸਿੰਘ, ਅਜਮੇਰ ਸਿੰਘ, ਸਰਲਾ ਰਾਣੀ, ਕੁਸਮ ਰਾਣੀ, ਨੇਹਾ ਅਗਰਵਾਲ, ਪ੍ਰਿਆ, ਨਵਜੋਤ, ਪਵਨ ਕੁਮਾਰ, ਸੁਰੇਸ਼ ਚੰਦ, ਜਿਤੇਸ਼ ਕੁਮਾਰ, ਧਰਮਿੰਦਰ, ਰਾਜਿੰਦਰ ਸਿੰਘ, ਵਿਜੈ ਕੁਮਾਰ, ਗੀਤਾ ਸ਼ਰਮਾ, ਰਿਸ਼ੀ ਰਾਜ, ਰਵੀ ਕੁਮਾਰ, ਵਿਕਟਰ, ਰਾਜਪਾਲ ਤੋਂ ਇਲਾਵਾ ਹੋਰ ਵੀ ਸਮਾਜ ਸੇਵਕ ਹਾਜਿਰ ਰਹੇ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments