spot_img
spot_img
spot_img
spot_img
Sunday, May 19, 2024
spot_img
Homeਪਟਿਆਲਾਡੀ.ਬੀ.ਜੀ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਵਾਟਰ ਫਿਲਟਰ ਲਗਵਾਉਣ ਦਾ ਫੈਸਲਾ-ਬਰਜਿੰਦਰ...

ਡੀ.ਬੀ.ਜੀ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਵਾਟਰ ਫਿਲਟਰ ਲਗਵਾਉਣ ਦਾ ਫੈਸਲਾ-ਬਰਜਿੰਦਰ ਸਿੰਘ ਬੇਦੀ

ਡੀ.ਬੀ.ਜੀ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਵਾਟਰ ਫਿਲਟਰ ਲਗਵਾਉਣ ਦਾ ਫੈਸਲਾ-ਬਰਜਿੰਦਰ ਸਿੰਘ ਬੇਦੀ

ਪਟਿਆਲਾ, 02 ਫਰਵਰੀ ( ਸੰਨੀ ਕੁਮਾਰ )

ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਕਾਰਜ ਕਰਨੀ ਕਮੇਟੀ ਦੀ 262ਵੀਂ ਮਾਸਿਕ ਮਿਲਣੀ ਸਰਹੰਦੀ ਗੇਟ ਪਟਿਆਲਾ ਡੀ.ਬੀ.ਜੀ ਦੇ ਆਫਿਸ ਵਿੱਚ ਆਯੋਜਿਤ ਕੀਤੀ ਗਈ। ਜਿਸ ਵਿਚ ਗਰੁੱਪ ਵੱਲੋਂ ਚਲਾਏ ਜਾ ਰਹੇ ਵੱਖ-ਵੱਖ 28 ਪ੍ਰਾਜੈਕਟਾਂ ਦੀ ਪ੍ਰਗਤੀ ਰਿਪੋਰਟ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਡਾ.ਰਾਕੇਸ਼ ਵਰਮੀ ਨੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਲਈ ਵਿਸ਼ੇਸ ਫੰਡ ਜਾਰੀ ਕੀਤੇ। ਸਾਬਕਾ ਪ੍ਰਿੰਸੀਪਲ ਮਨਜੀਤ ਕੌਰ ਆਜਾਦ ਨੇ ਆਰਥਿਕ ਪੱਖੋਂ ਕਮਜੋਰ ਪਿਤਾ ਰਹਿਤ/ਪਤੀ ਰਹਿਤ ਮਾਤਾਵਾਂ, ਭੈਣਾਂ ਦੇ ਮੁਫਤ ਬਰੈਸਟ ਕੈਂਸਰ ਦੇ ਆਪ੍ਰੇਸ਼ਨ ਕਰਵਾਉਣ ਲਈ ਸਮੂਹ ਸਮਾਜ ਨੂੰ ਡੀ.ਬੀ.ਜੀ ਦੀ ਇਸ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਬਰਜਿੰਦਰ ਸਿੰਘ ਬੇਦੀ ਮੀਤ ਪ੍ਰਧਾਨ ਨੇ ਕਿਹਾ ਡੀ.ਬੀ.ਜੀ ਵੱਲੋਂ ਸਰਕਾਰੀ ਐਂਲੀਮੈਂਟਰੀ ਸਮਾਰਟ ਸਕੂਲ ਭੱਟੀਵਾਲ ਕਲਾਂ ਜਿਲਾ ਸੰਗਰੂਰ ਦੇ 140 ਵਿਦਿਆਰਥੀਆਂ ਲਈ ਵਾਟਰ ਫਿਲਟਰ ਲਗਵਾਉਣ ਦਾ ਫੈਸਲਾ ਕੀਤਾ। ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਨੇ ਦੱਸਿਆ ਡੀ.ਬੀ.ਜੀ ਵੱਲੋਂ 70 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਪਿਤਾ ਰਹਿਤ ਵਿਦਿਆਰਥੀਆਂ ਦੀ ਸਕੂਲ ਅਤੇ ਕਾਲਜ ਦੀ ਪੜਾਈ ਲਈ ਮਦਦ ਲਗਾਤਾਰ ਜਾਰੀ ਰੱਖੀ ਜਾਵੇਗੀ। ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਨੇ ਕਿਹਾ ਨੌਜਵਾਨਾਂ ਦਾ ਪੁਲਿਸ ਪਬਲਿਕ ਮੀਟਿੰਗ ਰਾਹੀਂ ਸਮਾਜ ਦੇ ਸੁਧਾਰ ਲਈ ਸਹਿਯੋਗ ਲਿਆ ਜਾਵੇਗਾ ਅਤੇ ਮੁਢਲੀ ਸਹਾਇਤਾ ਦੁਆਰਾ ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਵਿਸ਼ੇਸ ਟ੍ਰੇਨਿੰਗ ਦਿੱਤੀ ਜਾਵੇਗੀ। ਐਸ.ਪੀ. ਗੋਇਲ ਨੇ ਕਿਹਾ ਕੰਪਿਓਟਰ ਸੈਂਟਰ, ਸਿਲਾਈ ਸੈਂਟਰ ਅਤੇ ਬਿਊਟੀ ਪਾਰਲਰ ਕੋਰਸਾਂ ਰਾਹੀਂ ਨੌਜਵਾਨਾਂ ਲੜਕੀਆਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਵਿਕਾਸ ਗੋਇਲ ਵਿੱਤ ਸਕੱਤਰ ਨੇ ਸੀ.ਐਸ.ਆਰ ਫੰਡਾਂ ਦੀ ਵਰਤੋਂ ਕਰਕੇ ਅੱਖਾਂ ਦੇ ਆਪ੍ਰੇਸ਼ਨ, ਕੈਂਸਰ ਰੋਗੀਆਂ ਦੇ ਆਪ੍ਰੇਸ਼ਨ, ਲੀਵਰ ਅਤੇ ਕਿਡਨੀ ਦੇ ਆਪ੍ਰੇਸ਼ਨ ਕਰਵਾਉਣ ਲਈ ਕੀਤੇ ਜਾਣਗੇ। ਡਾ.ਰਾਕੇਸ਼ ਵਰਮੀ ਨੇ ਦੱਸਿਆ ਸਿਖਿਆ ਸ਼ਾਸਤਰੀ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਅੰਦਰ ਚੰਗੇ ਗੁਣ ਸੰਸਕਾਰ ਭਰਨ ਵਿੱਚ ਵਿਸ਼ੇਸ ਯੋਗਦਾਨ ਪਾ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਮਦਦਗਾਰ ਬਣਦੇ ਹਨ ਇਸ ਲਈ ਹਰੇਕ ਸਿੱਖਿਆ ਸ਼ਾਸਤਰੀ ਦਾ ਸਨਮਾਨ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments