spot_img
spot_img
spot_img
spot_img
Sunday, May 19, 2024
spot_img
Homeਪੰਜਾਬਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ - ਡਾ. ਭੁਪਿੰਦਰ ਸਿੰਘ

ਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ – ਡਾ. ਭੁਪਿੰਦਰ ਸਿੰਘ

ਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ – ਡਾ. ਭੁਪਿੰਦਰ ਸਿੰਘ
– ਡੇਂਗੂ ਦਾ ਲਾਰਵਾ ਪਨਪਣ ਵਾਲੀ ਥਾਂਵਾ ਵੱਲ ਲੋਕ ਦੇਣ ਖਾਸ ਧਆਿਨ – ਡਾ. ਭੁਪਿੰਦਰ ਸਿੰਘ
– ਰਾਸ਼ਟਰੀ ਡੇਂਗੂ ਦਿਵਸ ਮਨਾਉਣ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ।
ਫਤਹਿਗੜ ਸਾਹਬਿ /ਬੱਸੀ ਪਠਾਣਾ: 16 ਮਈ ( ਮਨੀਸ਼ ਸ਼ਰਮਾ ) – ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸਿਵਲ ਸਰਜਨ ਫ਼ਤਹਿਗੜ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀ ਐਚ ਸੀ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਵੱਲੋਂ ਡੇਂਗੂ ਬਿਮਾਰੀ ਤੋਂ ਬਚਾਓ ਲਈ ਸੁਨੇਹਾ ਦਿੰਦਾ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ। 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਪੀ ਐਚ ਸੀ ਨੰਦਪੁਰ ਕਲੌੜ ਵਿਖੇ ਡੇਂਗੂ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ । ਜਿਸ ਵਿਚ ਆਮ ਲੋਕਾਂ ਨੂੰ ‘ਫਰਾਈ ਡੇ ( ਸ਼ੁੱਕਰਵਾਰ ) ਡਰਾਈ ਡੇ’ ਦੀ ਮਹੱਤਤਾ, ਡੇਂਗੂ ਹੋਣ ਦੇ ਕਾਰਣ, ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਤੇ ਅੱਗੇ ਤੋਂ ਵੀ ਜਾਣਕਾਰੀ ਦਿੱਤੀ ਜਾਵੇਗੀ। ਡਾ: ਭੁਪੰਿਦਰ ਸੰਿਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਦਾ ਮੱਛਰ 7 ਦਿਨ ਭਾਵ 1 ਹਫਤੇ ਵਿਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ । ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਹਫਤੇ ਚ ਇੱਕ ਵਾਰ ਡ੍ਰਾਈ ਡੇ ਮਨਾ ਲਈਏ ਭਾਵ ਕਿ ਕੂਲਰ ਦੇ ਪਾਣੀ ਅਤੇ ਫਰਿਜ ਪਿਛੇ ਟਰੇ ਵਿੱਚ ਜਮਾਂ ਹੋਣ ਵਾਲੇ ਪਾਣੀ ਨੂੰ ਆਪਣੇ ਘਰ, ਸਕੂਲ, ਕੰਮਕਾਜ ਵਾਲੀ ਥਾਂ ਅਤੇ ਆਲੇ ਦੁਆਲੇ ਸਾਫ ਸਫਾਈ ਦੇ ਨਾਲ ਖੜੇ ਪਾਣੀ ਨੂੰ ਸਾਫ ਕਰ ਦਈਏ ਤਾਂ ਅਸੀਂ ਡੇਂਗੂ ਤੋਂ ਨਿਜਾਤ ਪਾ ਸਕਦੇ ਹਾਂ ।ਕਿਉ ਕਿ ਡੇਂਗੂ ਫੈਲਾਉਣ ਵਾਲਾ ਮਾਦਾ ਮੱਛਰ ਐਡੀਜ਼ ਖੜੇ ਪਾਣੀ ਚ ਪੈਦਾ ਹੁੰਦਾ ਹੈ ਜੋ ਕਿ ਦਿਨ ਵੇਲੇ ਕੱਟਦਾ ਹੈ। ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸਪੇਸ਼ੀਆਂ ਚ ਦਰਦ, ਮਸੂੜਿਆਂ ਤੇ ਨੱਕ ਵਿਚੋਂ ਖੂਨ ਵੱਗਣਾ, ਜੋੜਾਂ ਵਿਚ ਦਰਦ ਆਦਿ ਇਸਦੇ ਮੁਖ ਲੱਛਣ ਹਨ ।ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲਵੋ, ਉਹਨਾਂ ਦੱਸਿਆ ਕਿ ਪੀ ਐਚ ਸੀ ਨੰਦਪੁਰ ਕਲੌੜ ਵਿਖੇ ਪੁੰਗ ਤੋ ਗੰਬੂਜੀਆਂ ਮੱਛੀ ਤਿਆਰ ਕਰਨ ਸਬੰਧੀ ਹੈਚਰੀ ਬਣੀ ਹੋਈ ਹੈ ਜਿਥੇ ਇਹਨਾਂ ਗੰਬੂਜੀਆ ਮੱਛੀਆਂ ਦੀ ਪੈਦਾਇਸ਼ ਨੂੰ ਵਧਾਇਆ ਜਾਂਦਾ ਹੈ ਅਤੇ ਇਹਨਾਂ ਮੱਛੀਆਂ ਨੂੰ ਟੋਭੇ,ਤਲਾਬਾ ਵਿਚ ਛੱਡਿਆ ਜਾਂਦਾ ਹੈ।ਇਸ ਮੌਕੇ ਹੈਲਥ ਇੰਸਪੈਕਟਰ ਰਜਿੰਦਰ ਸਿੰਘ, ਹੈਲਥ ਵਰਕਰ ਪਰਦੀਪ ਸਿੰਘ ਅਤੇ ਬਲਾਕ ਐਜ਼ੂਕੇਟਰ ਹੇਮੰਤ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ 104 ਟੋਲ ਫਰੀ ਹੈਲਪਲਾਈਨ ਨੰਬਰ ਤੋਂ ਵੀ ਲਈ ਜਾ ਸਕਦੀ ਹੈ। ਉਹਨਾ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਡੇਂਗੂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਦੀ ਲੋੜ ਹੈ। ਆਪਣੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ, ਛੱਪੜਾਂ ਵਿਚ ਖਲੋਤੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਪੁਰੀ ਬਾਜੂ ਦੇ ਕਪੜੇ ਪਾਏ ਜਾਣ ਅਤੇ ਮੱਛਰਦਾਨੀ ਜਾਂ ਮੱਛਰ ਮਾਰਨ ਵਾਲੀ ਦਵਾਈ ਦਾ ਉਪਯੋਗ ਕੀਤਾ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments