spot_img
spot_img
spot_img
spot_img
Friday, May 24, 2024
spot_img
Homeਪੰਜਾਬਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਪੁਰ ਵਿਖੇ ਸਮਾਜ ਸੇਵੀ ਸ਼ਖਸ਼ੀਅਤਾ ਦਾ ਸਨਮਾਨ: ਸੰਤ...

ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਪੁਰ ਵਿਖੇ ਸਮਾਜ ਸੇਵੀ ਸ਼ਖਸ਼ੀਅਤਾ ਦਾ ਸਨਮਾਨ: ਸੰਤ ਬਾਬਾ ਬਲਵਿੰਦਰ ਦਾਸ ਜੀ

ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਪੁਰ ਵਿਖੇ ਸਮਾਜ ਸੇਵੀ ਸ਼ਖਸ਼ੀਅਤਾ ਦਾ ਸਨਮਾਨ: ਸੰਤ ਬਾਬਾ ਬਲਵਿੰਦਰ ਦਾਸ ਜੀ

ਫ਼ਤਹਿਗੜ੍ਹ ਸਾਹਿਬ, 25 ਜੂਨ ( ਮਨੀਸ਼ ਸ਼ਰਮਾ ) ਉਦਾਸੀਨ ਸੰਪ੍ਰਦਾਈ ਦੇ ਡੇਰਾ ਬਾਬਾ ਪੁਸ਼ਪਾ ਨੰਦ ਮੁੱਲਾਪੁਰ ਵਿਖੇ ਡੇਰਾ ਮੁਖੀ ਸੰਤ ਬਾਬਾ ਬਲਵਿੰਦਰ ਦਾਸ ਜੀ ਵੱਲੋਂ ਫ਼ਤਹਿਗੜ੍ਹ ਸਾਹਿਬ ਦੇ ਉੱਘੇ ਸਮਾਜ ਸੇਵਕਾ ਦਾ ਸਿਰੋਪਾ ਪਾਂਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਸਨਮਾਨਿਤ ਸ਼ਖਸ਼ੀਅਤਾ ਵਿਚ ਹਰਨੇਕ ਸਿੰਘ ਏ.ਜੀ.ਐਮ ਪੰਜਾਬ ਨੈਸ਼ਨਲ ਬੈਂਕ(ਰਿਟਾ), ਰਾਜੇਸ਼ ਸਿੰਗਲਾ ਪ੍ਰੈੱਸ ਸਕੱਤਰ ਆੜਤੀ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉੱਘੇ ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਸ਼ਾਮਲ ਸਨ। ਇਸ ਮੌਕੇ ਡੇਰਾ ਮੁਖੀ ਸੰਤ ਬਾਬਾ ਬਲਵਿੰਦਰ ਦਾਸ ਜੀ ਨੇ ਕਿਹਾ ਕਿ ਸਮਾਜ ਸੇਵਾ ਵੀ ਪ੍ਰਮਾਤਮਾ ਦੀ ਕਿਰਪਾ ਸਦਕਾ ਹੀ ਹੁੰਦੀ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਸਮਾਜ ਪ੍ਰਤੀ ਪ੍ਰੇਮ ਅਤੇ ਸਮਾਜ ਪ੍ਰਤੀ ਸਮਰਪਣ ਦੀ ਭਾਵਨ ਹੋਵੇ ਉਹ ਮਨੁੱਖ ਹੀ ਸਮਾਜ ਸੇਵਾ ਕਰ ਪ੍ਰਮਾਤਮਾ ਦਾ ਅਸ਼ੀਵਾਦ ਪ੍ਰਾਪਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮਾਜਕ ਲੋਕਾਂ ਨੂੰ ਚਾਹੀਦਾ ਹੈ ਕਿ ਜੋਂ ਲੋਕ ਨਿਸਵਾਰਥ, ਨਿਸ਼ਕਾਮ ਸਮਾਜ ਸੇਵਾ ਵਿਚ ਲੱਗੇ ਹਨ ਉਨ੍ਹਾਂ ਦੀ ਹੌਸਲਾ ਅਫਜ਼ਾਈ ਅਤੇ ਸਹਿਯੋਗ ਕਰਨ ਤਾਂ ਜੋਂ ਇਕ ਸੁੰਦਰ ਸਮਾਜ ਦੀ ਸਿਰਜਣਾ ਕਰ ਸਕੀਏ। ਇਸ ਮੌਕੇ ਜਸਵੰਤ ਸਿੰਘ, ਕੁਲਦੀਪ ਸਿੰਘ, ਗੁਲਜ਼ਾਰ ਸਿੰਘ, ਸਤਿੰਦਰ ਸਿੰਘ, ਨਿਹੰਗ ਪਿਆਸ ਸਿੰਘ, ਬੀਬੀ ਕੁਲਵਿੰਦਰ ਕੌਰ, ਜਸਪਾਲ ਕੌਰ, ਜਸਪ੍ਰੀਤ ਸਿੰਘ ਮੰਤਰੀ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments