spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਡੇਰਾ ਬਿਆਸ ਮੁਖੀ ਨਾਲ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਧਾਇਕ ਦੇਵਮਾਨ ਨੇ ਕੀਤੀ...

ਡੇਰਾ ਬਿਆਸ ਮੁਖੀ ਨਾਲ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਧਾਇਕ ਦੇਵਮਾਨ ਨੇ ਕੀਤੀ ਮੁਲਾਕਾਤ , ਲਿਆ ਅਸ਼ੀਰਵਾਦ।

ਡੇਰਾ ਬਿਆਸ ਮੁਖੀ ਨਾਲ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਧਾਇਕ ਦੇਵਮਾਨ ਨੇ ਕੀਤੀ ਮੁਲਾਕਾਤ , ਲਿਆ ਆਸੀਰਵਾਦ।

– ਪੰਜਾਬ ਨੂੰ ਆਪਣਾ ਘਰ ਸਮਝ ਕੇ ਸਾਫ ਸੁਥਰਾ ਤੇ ਸੁੰਦਰ ਬਣਾਇਆ ਜਾ ਸਕਦਾ ਹੈ – ਡੇਰਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿਲੋਂ

ਨਾਭਾ , 1 ਜੁਲਾਈ (ਬਰਿੰਦਰਪਾਲ ਸਿੰਘ) ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿੱਲੋ ਜੀ ਨਾਲ ਪ੍ਰਿੰਸੀਪਲ ਬੁੱਧ ਰਾਮ ਜੀ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਤੇ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਬਾਬਾ ਜੀ ਤੋਂ ਆਸ਼ੀਰਵਾਦ ਲਿਆ । ਇਸ ਦੋਰਾਨ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਭਾ ਵੱਲੋ ਜਿਥੇ ਡੇਰਾ ਬਿਆਸ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿਲੋਂ ਨਾਲ ਅਧਿਆਤਮਕ ਸਬੰਧੀ ਅਤੇ ਜੀਵਨ ਸ਼ੈਲੀ ਵਧੀਆ ਢੰਗ ਨਾਲ ਜਿਉਣ ਬਾਰੇ ਬਾਰੀਕੀ ਨਾਲ ਗੱਲਬਾਤ ਹੋਈ ਉਥੇ ਹੀ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਨੂੰ ਲੈ ਕੇ ਵੀ ਵਿਚਾਰਾਂ ਹੋਈਆਂ । ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਬਾਬਾ ਗੁਰਵਿੰਦਰ ਸਿੰਘ ਢਿਲੋਂ ਜੀ ਵੱਲੋ ਪੂਰੇ ਡੇਰੇ ਦੀ ਵਿਜ਼ਿਟ ਵੀ ਕਰਵਾਈ ਗਈ । ਇਸ ਦੋਰਾਨ ਡੇਰੇ ਵਿੱਚ ਬਨਣ ਵਾਲੇ ਲੰਗਰ , ਸਾਫ ਸਫਾਈ ਅਤੇ ਇੰਟਰਨੈਸ਼ਨਲ ਪੱਧਰ ਤੇ ਬਣੇ ਸਕੂਲ ਵਿੱਚ ਪੜਾਈ ਤਕਨੀਕ ਤੋਂ ਇਲਾਵਾ ਡੇਰੇ ਅੰਦਰ ਬਣਾਏ ਖੇਡ ਮੈਦਾਨ ਵੀ ਦਿਖਾਏ ਗਏ । ਡੇਰਾ ਬਿਆਸ ਮੁਖੀ ਬਾਬਾ ਗੁਰਵਿੰਦਰ ਸਿੰਘ ਢਿਲੋਂ ਜੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਪੰਜਾਬ ਨੂੰ ਆਪਣਾ ਘਰ ਸਮਝ ਕੇ ਸਫਾਈ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਜਿਵੇਂ ਅਸੀ ਆਪਣੇ ਘਰ ਨੂੰ ਸਾਫ ਸੁਥਰਾ ਰੱਖਦੇ ਹਾਂ ਉਸੇ ਤਰਾਂ ਹੀ ਪੰਜਾਬ ਨੂੰ ਵੀ ਸਾਫ ਤੇ ਸੁੰਦਰ ਬਣਾਉਣ ਸਕੀਏ । ਇਸ ਲਈ ਸਾਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਉਪਰਾਲਾ ਕਰਨ ਦੀ ਲੋੜ ਹੈ । ਵਿਧਾਇਕ ਦੇਵਮਾਨ ਨਾਭਾ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰੇ ਵਿੱਚ ਸਫਾਈ ਵਿਵਸਥਾ ਤਾਂ ਬਾਕਮਾਲ ਹੈ ਅਤੇ ਸਾਨੂੰ ਵੀ ਆਪਣੇ ਪੰਜਾਬ ਨੂੰ ਸੁੰਦਰ ਬਣਾਉਣ ਲਈ ਇਥੋਂ ਸਿੱਖਣਾ ਚਾਹੀਦਾ ਹੈ । ਇਸ ਮੌਕੇ ਤੇ ਤੇਜਿੰਦਰ ਸਿੰਘ ਖਹਿਰਾ ਵੀ ਮੌਜੂਦ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments