spot_img
spot_img
spot_img
spot_img
Monday, May 27, 2024
spot_img
Homeਪਟਿਆਲਾਡੈਡੀਕੇਟਿਡ ਬਰਦਰਜ਼ ਗਰੁੱਪ ਵੱਲੋਂ ਸਰਦਾਰ ਤਰਜੀਤ ਸਿੰਘ ਸੰਧੂ ਯਾਦਗਾਰੀ ਖੂਨਦਾਨ ਕੈਂਪ ਦੇ...

ਡੈਡੀਕੇਟਿਡ ਬਰਦਰਜ਼ ਗਰੁੱਪ ਵੱਲੋਂ ਸਰਦਾਰ ਤਰਜੀਤ ਸਿੰਘ ਸੰਧੂ ਯਾਦਗਾਰੀ ਖੂਨਦਾਨ ਕੈਂਪ ਦੇ ਆਯੋਜਨ ਸੰਬੰਧੀ ਮੀਟਿੰਗ ਆਯੋਜਿਤ

ਡੈਡੀਕੇਟਿਡ ਬਰਦਰਜ਼ ਗਰੁੱਪ ਵੱਲੋਂ ਸਰਦਾਰ ਤਰਜੀਤ ਸਿੰਘ ਸੰਧੂ ਯਾਦਗਾਰੀ ਖੂਨਦਾਨ ਕੈਂਪ ਦੇ ਆਯੋਜਨ ਸੰਬੰਧੀ ਮੀਟਿੰਗ ਆਯੋਜਿਤ
12 ਮਈ ਨੂੰ ਰਾਜਿੰਦਰਾ ਜਿਮਖਾਨਾ ਕਲੱਬ ਪਟਿਆਲਾ ਵਿਖੇ ਲਗਾਇਆ  ਜਾਵੇਗਾ ਖੂਨਦਾਨ ਕੈਂਪ
ਪਟਿਆਲਾ  ( ਸੰਨੀ ਕੁਮਾਰ )-ਡੈਡੀਕੇਟਿਡ ਬਰਦਰਜ਼ ਗਰੁੱਪ ਵੱਲੋਂ ਸਰਦਾਰ ਤਰਜੀਤ ਸਿੰਘ ਸੰਧੂ ਯਾਦਗਾਰੀ ਖੂਨਦਾਨ ਕੈਂਪ ਦੇ ਆਯੋਜਨ ਸੰਬੰਧੀ ਮੀਟਿੰਗ ਰਾਜਿੰਦਰਾ ਜਿਮਖਾਨਾ ਕਲੱਬ ਵਿਖੇ ਡਾ. ਰਾਕੇਸ਼ ਵਰਮੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਹਰਪ੍ਰੀਤ ਸਿੰਘ ਸੰਧੂ ਨੇ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਰਦਾਰ ਤਰਜੀਤ ਸਿੰਘ ਸੰਧੂ ਦੀ ਯਾਦ ਵਿੱਚ ਮੈਗਾ ਖੂਨਦਾਨ ਕੈਂਪ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਮੌਜੂਦ ਮੈਂਬਰਾਂ ਨੂੰ ਵੱਧ ਤੋਂ ਵੱਧ ਖੂਨਦਾਨੀਆਂ ਨੂੰ ਇਸ ਕੈਂਪ ਵਿੱਚ ਖੂਨਦਾਨੀਆਂ ਨੂੰ ਪ੍ਰੇਰਿਤ ਕਰਕੇ ਖੂਨਦਾਨ ਦੀ ਅਪੀਲ ਕੀਤੀ। ਸ੍ਰੀ ਵਰਮੀ ਨੇ ਕੈਂਪ ਦੀ ਤਿਆਰੀ ਸੰਬੰਧੀ ਮੈਂਬਰਾਂ ਦੇ ਸੁਝਾਅ ਵੀ ਲਏ।  ਇਸ ਮੌਕੇ ਜਸਪ੍ਰੀਤ ਸਿੰਘ ਸੰਯੁਕਤ ਸਕੱਤਰ, ਸੇਵਾ ਮੁਕਤ ਪ੍ਰਿੰਸੀਪਲ ਸੁਨੀਤਾ ਕੁਮਾਰੀ, ਰਾਜਿੰਦਰ ਸਿੰਘ ਚਾਨੀ ਸਮਾਜ ਸੇਵੀ, ਗੁਰਵਿੰਦਰ ਕੌਰ ਕਾਲੇਕਾ, ਵਿਜੈ ਕੁਮਾਰ ਰਾਜਪੁਰਾ, ਰਿਸ਼ੀ ਰਾਜ ਸ਼ਰਮਾ, ਅਮਨਦੀਪ ਸਿੰਘ ਸੈਣੀ, ਮੁਹੰਮਦ ਰਮਜਾਨ ਢਿੱਲੋਂ, ਮਧੂ ਅਗਰਵਾਲ,  ਮਾਸਟਰ ਮੇਜਰ ਸਿੰਘ, ਪਰਮਜੀਤ ਕੌਰ, ਹਰਦੀਪ ਕੌਰ ਜੱਸੋਵਾਲ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments