spot_img
spot_img
spot_img
spot_img
Friday, May 24, 2024
spot_img
Homeਪਟਿਆਲਾਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਰਕਾਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਰਕਾਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਸਰਕਾਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਪਟਿਆਲਾ-( ਸੰਨੀ ਕੁਮਾਰ )- ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ ਪੰਜਾਬ ਪਟਿਆਲਾ ਦੇ ਸੰਸਥਾਪਕ ਤੇ ਆਜੀਵਨ ਪ੍ਰਧਾਨ ਡਾ ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਸਰਕਾਰੀ ਸਮਾਰਟ ਹਾਈ ਸਕੂਲ ਦੋਣ ਕਲਾਂ ਦੇ ਸਕਾਲਰ ਵਿਦਿਆਰਥੀਆਂ ਦੀ ਅਥੱਕ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਡੀ ਬੀ ਜੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਵਿਦਿਆਰਥੀਆਂ ਨੂੰ ਪੜਾਈ ਵਿੱਚ ਮਦਦ ਕਰਨ ਲਈ ਡੀ.ਬੀ.ਜੀ. ਦੇ ਪ੍ਰਾਜੈਕਟ ਇਂਚਾਰਜ ਮਨਜੀਤ ਸਿੰਘ ਪੂਰਬਾ ਨੇ ਦੱਸਿਆ ਸਰਕਾਰੀ ਸਕੂਲਾਂ ਦੇ ਨੋਵੀਂ ਤੋ 12ਵੀਂ ਤੱਕ ਦੇ ਪਿਤਾ ਰਹਿਤ ਸਕਾਲਰ ਵਿਦਿਆਰਥੀ ਜੋ ਕਿ ਆਪਣੀ ਕਲਾਸ ਵਿੱਚੋ 80 ਪ੍ਰਤੀਸ਼ਤ ਤੋਂ ਜਿਆਦਾ ਨੰਬਰ ਲੈ ਕੇ ਪਾਸ ਹੁੰਦੇ ਹਨ ਉਹਨਾਂ ਵਿਦਿਆਰਥੀਆਂ ਦੀ ਪੜਾਈ ਦਾ ਸਾਰਾ ਖਰਚ ਬੂਟ, ਜੁਰਾਬਾਂ, ਡਰੈਸਸ, ਫੀਸ ਸਟੇਸਨਰੀ, ਇਮਿਤਿਹਾਨ ਫੀਸ  ਆਦਿ ਗਰੁੱਪ ਵੱਲੋਂ ਸਨਮਾਨ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਡਾ.ਰਾਕੇਸ਼ ਵਰਮੀ ਨੇ ਦੱਸਿਆ ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਦੇ ਕਲਾਸ ਇੰਚਾਰਜ ਅਤੇ ਮੁੱਖ ਅਧਿਆਪਿਕਾ ਦੀ ਹਾਜਰੀ ਵਿੱਚ ਸਕੂਲ ਫੀਸ ਅਤੇ ਇਮਿਤਿਹਾਨ ਫੀਸ ਦਾ ਚੈਕ ਅਤੇ ਸਟੇਸ਼ਨਰੀ, ਵਰਦੀਆਂ ਵਿਦਿਆਥੀਆਂ ਨੂੰ ਦੇ ਕੇ ਸਨਮਾਨਿਤ ਕੀਤਾ ਅਜਿਹਾ ਸਕੂਲ ਦੀ ਅਸੈਬੇਲੀ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪੜਾਈ ਲਗਨ ਨਾਲ ਕਰਨ ਦੀ ਪ੍ਰੇਰਣਾ ਮਿਲਦੀ ਹੈ ਅਤੇ ਜਰੂਰਤ ਮੰਦ ਵਿਦਿਆਰਥੀਆਂ ਦੀ ਮਦਦ ਵੀ ਹੋ ਜਾਂਦੀ ਹੈ ਇਹ ਜਾਣਕਾਰੀ ਚਮਨ ਲਾਲ ਦੱਤ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments