spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਡੈਡੀਕੇਟਿਡ ਬ੍ਰਦਰਜ ਗਰੁੱਪ ਨੇ ਸਮਾਜ ਸੇਵਿਕਾ ਕੁਮਾਰੀ ਰਜਨੀ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ ਗਰੁੱਪ ਨੇ ਸਮਾਜ ਸੇਵਿਕਾ ਕੁਮਾਰੀ ਰਜਨੀ ਨੂੰ ਕੀਤਾ ਸਨਮਾਨਿਤ

ਡੀ.ਬੀ.ਜੀ ਨੇ ਸਮਾਜ ਸੇਵਿਕਾ ਕੁਮਾਰੀ ਰਜਨੀ ਨੂੰ ਕੀਤਾ ਸਨਮਾਨਿਤ

ਪਟਿਆਲਾ – 12 ਜਨਵਰੀ -( ਸੰਨੀ ਕੁਮਾਰ ) – ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਡੀ.ਬੀ.ਜੀ ਟੀਮ ਰਾਜਪੁਰਾ ਨਾਲ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿਚ ਬਿਰਧ ਆਸ਼ਰਮ ਰਾਜਪੁਰਾ ਦੇ ਬਜੁਰਗਾਂ ਦੀ ਸਾਂਭ ਸੰਭਾਲ ਅਤੇ ਉਨਾਂ ਦੀ ਤੰਦਰੁਸਤੀ ਲਈ ਨਿਸਵਾਰਥ ਸੇਵਾ ਕਰਨ ਵਾਲੀ ਸਮਾਜ ਸੇਵਿਕਾ ਕੁਮਾਰੀ ਰਜਨੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੁਮਾਰੀ ਰਜਨੀ ਨੇ ਦੱਸਿਆ ਉਹ ਪਿਛਲੇ 2 ਸਾਲਾਂ ਤੋਂ ਆਪਣੀ ਖੁਸ਼ੀ ਨਾਲ ਸਵੇਰੇ 10 ਵਜੇਂ ਤੋਂ 2 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ 7 ਵਜੇ ਤੱਕ ਬਜੁਰਗਾਂ ਦੀ ਸੰਭਾਲ ਕਰਕੇ ਉਨਾਂ ਦੀ ਤੰਦੁਰਸਤੀ ਲਈ ਯੋਗਾ ਕਰਵਾਕੇ ਮਨ ਦੀ ਖੁਸ਼ੀ ਪ੍ਰਾਪਤ ਕਰਦੀ ਹੈ ਇਸ ਨਿਸਵਾਰਥ ਸੇਵਾ ਸ਼ੁਰੂ ਕਰਨ ਤੋਂ ਪਹਿਲਾ ਉਹ ਕੰਪਨੀ ਵਿੱਚ ਬਤੌਰ ਕੋਆਰਡੀਨੇਟਰ ਨੌਕਰੀ ਕਰਦੀ ਸੀ। ਬੀ.ਏ, ਬੀ.ਐਡ ਦੀ ਡਿਗਰੀ ਹੋਲਡਰ ਚੰਗੀ ਨੌਕਰੀ ਨੂੰ ਛੱਡ ਕੇ ਬਜੁਰਗਾਂ ਦੀ ਸੇਵਾ ਕਰਨ ਨੂੰ ਪਹਿਲ ਦੇਣ ਵਾਲੀ ਇਸ ਮਾਂ ਦੀ ਧੀ ਨੂੰ ਲੋਹੜੀ ਦੇ ਮੌਕੇ ਡੀ.ਬੀ.ਜੀ ਦੀ ਟੀਮ ਡਾ.ਰਾਕੇਸ਼ ਵਰਮੀ, ਐਡਵੋਕੇਟ ਤਰੁਣ ਮਹਿਤਾ, ਵਿਜੈ ਕੁਮਾਰ, ਹਾਈ ਟੈਕ ਲੈਬ, ਰਿਸ਼ੀ ਰਾਜ ਸ਼ਰਮਾ, ਗੀਤਾ ਸ਼ਰਮਾਂ, ਬਲਦੇਵ ਕੌਸ਼ਲ ਨੇ ਮਹਾਨ ਸਖਸ਼ੀਅਤ ਨੂੰ ਸਨਮਾਨਿਤ ਕਰਨ ਤੇ ਮਾਣ ਮਹਿਸੂਸ ਕੀਤਾ ਅਤੇ ਲੜਕੀਆਂ ਦੀ ਲੋਹੜੀ ਧੂਮ ਧਾਮ ਨਾਲ ਮਨਾਉਣ ਦਾ ਸਮਾਜ ਨੂੰ ਸੰਦੇਸ਼ ਦਿੱਤਾ। ਇਹ ਜਾਣਕਾਰੀ ਫਕੀਰ ਚੰਦ ਮਿਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments