spot_img
spot_img
spot_img
spot_img
Sunday, May 19, 2024
spot_img
Homeਪਟਿਆਲਾਡੈਡੀਕੇਟਿਡ ਬ੍ਰਦਰਜ ਗਰੁੱਪ ਵੱਲੋਂ 35 ਸਿਖਿਆ ਸ਼ਾਸਤਰੀਆਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ ਗਰੁੱਪ ਵੱਲੋਂ 35 ਸਿਖਿਆ ਸ਼ਾਸਤਰੀਆਂ ਨੂੰ ਕੀਤਾ ਸਨਮਾਨਿਤ

ਪਟਿਆਲਾ -( ਸੰਨੀ ਕੁਮਾਰ )-ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਦੇ ਸੰਸਥਾਪਕ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਡੈਡੀਕੇਟਿਡ ਬ੍ਰਦਰਜ ਗਰੁੱਪ ਦੀ 283ਵੀਂ ਮਾਸਿਕ ਮਿਲਣੀ ਅਤੇ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਡਾ.ਬਲਵੀਰ ਸਿੰਘ ਵਿਧਾਇਕ ਦਿਹਾਤੀ ਪਟਿਆਲਾ ਨੋ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਡਾ. ਰਾਕੇਸ਼ ਵਰਮੀ ਨੇ ਦੱਸਿਆ 5 ਅਕਤੂਬਰ ਨੂੰ ਅੰਤਰ ਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਵਿਚ ਵੱਖ-ਵੱਖ 35 ਸਰਕਾਰੀ ਸਕੂਲਾਂ ਦੇ ਮੁੱਖੀ ਅਤੇ ਸਿਖਿਆ ਸ਼ਾਸਤਰੀਆਂ ਦਾ ਸਨਮਾਨ ਕੀਤਾ ਗਿਆ। ਮਨਜੀਤ ਕੌਰ ਆਜਾਦ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਸਿਖਿਆ ਸ਼ਾਸਤਰੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਡਾ.ਬਲਵੀਰ ਸਿੰਘ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜੈਂਯਤੀ ਮੌਕੇ ਇਤਿਹਾਸਕ ਪ੍ਰਾਪਤੀਆਂ ਬਾਰੇ ਤੇ ਜਾਣਕਾਰੀ ਦਿੱਤੀ। ਹਰਪ੍ਰੀਤ ਸਿੰਘ ਅਧਿਆਪਕ ਨੇ ਸਮੂਹ ਅਧਿਆਪਕਾਂ ਵੱਲੋਂ ਡੈਡੀਕੇਟਡ ਬ੍ਰਦਰਜ ਗਰੁੱਪ ਵੱਲੋਂ ਕੀਤੇ ਗਏ ਸਨਮਾਨ ਲਈ ਧੰਨਵਾਦ ਕੀਤਾ। ਸਾਗਰ ਸੂਦ ਰਾਸਟਰੀਆ ਕਵਿ ਨੇ ਬਹੁਤ ਸੁੰਦਰ ਅੰਦਾਜ ਵਿਚ ਆਪਣੀ ਰਚਨਾ ਪੇਸ਼ ਕੀਤੀ, ਬਜਿੰਦਰ ਠਾਕੁਰ, ਡਾ.ਜੈ ਦੀਪ ਸਿੰਘ, ਸ਼ੀਤਲ ਖੰਨਾ, ਜਗਦੀਸ਼ ਫਗਵਾੜੀਆ ਪਟਿਆਲਾ ਦੇ ਮਸੂਹਰ ਕਵੀਆਂ ਨੇ ਆਪਣੀਆਂ ਕਵਿਤਾਵਾਂ, ਰਚਨਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਛੋਟੀ ਜਿਹੀ ਬੇਟੀ ਭਵਨਦੀਪ ਕੌਰ ਨੇ ਅਗੇ-ਅਗੇ ਵਧਦੇ ਜਾਓ ਕਵਿਤਾ ਰਾਹੀ ਪ੍ਰੇਰਣਾ ਦਿੱਤੀ। ਅਮਨਇੰਦਰ ਸਿੰਘ ਸੈਣੀ,ਬੀ.ਐਸ.ਬੇਦੀ, ਵਿਕਾਸ ਗੋਇਲ, ਸੁਨੀਤਾ ਕੁਮਾਰੀ, ਫਕੀਰ ਚੰਦ ਮਿੱਤਲ, ਸਨੀ, ਚਮਨ ਲਾਲ, ਦੀਪਕ ਮਿਤਲ, ਮਨਜੀਤ ਕੌਰ ਆਜਾਦ ਦੇ ਵਿਸ਼ੇਸ ਸਹਿਯੋਗ ਨਾਲ ਸਮਾਰੋਹ ਦੀ ਸਫਲਤਾ ਪ੍ਰਾਪਤ ਕੀਤੀ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments