spot_img
spot_img
spot_img
spot_img
Friday, May 24, 2024
spot_img
Homeਪਟਿਆਲਾਡੈਫੋਡਿਲਜ਼ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਡੈਫੋਡਿਲਜ਼ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਡੈਫੋਡਿਲਜ਼ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਪਟਿਆਲਾ – ( ਸੰਨੀ ਕੁਮਾਰ )-ਨਿਊ ਡੈਫੋਡਿਲਜ਼ ਪਬਲਿਕ ਸਕੂਲ ਦਾ ਸਾਲ 2022-23  ਦਾ ਅਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਣ ਨਵਿਆ ਨੇ 600 ਵਿੱਚੋਂ 585 ( 97.5,%) ਅੰਕ ਪ੍ਰਾਪਤ ਕੀਤੇ ਅਤੇ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਵਿਦਿਆਰਥਣ ਸੰਗੀਤਾ ਨਾਇਕ ਨੇ 96.6 ਅੰਕ ਪ੍ਰਾਪਤ ਕਰਕੇ ਜਮਾਤ ਵਿਚ ਦੂਜਾ ਸਥਾਨ ਹਾਸਲ ਕੀਤਾ ਅਤੇ ਸਕੂਲ ਦੀ ਵਿਦਿਆਰਥਣ ਦਿਕਸ਼ਾ ਨੇ 96,1 ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਵਿੱਚੋਂ ਪੇਪਰਾਂ ਵਿੱਚ ਅਪੀਅਰ ਹੋਏ 40 ਵਿਦਿਆਰਥੀਆਂ ਵਿੱਚੋਂ 13 ਵਿਦਿਆਰਥੀਆਂ ਨੇ 90% ਤੋਂ ਵੱਧ ਅਤੇ 23 ਵਿਦਿਆਰਥੀਆਂ ਨੇ 80% ਅਤੇ ਅਤੇ 4 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਸਭ ਦਾ ਸਿਹਰਾ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੇ ਸਮੂਹ ਸਟਾਫ਼ ਅਤੇ ਅਧਿਆਪਕਾਂ  ਨੂੰ ਜਾਂਦਾ ਹੈ । ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸ਼ਾਨਦਾਰ ਨਤੀਜਾ ਸਕੂਲ ਨੇ ਹਾਸਲ ਕੀਤਾ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਆਏ ਹੋਏ ਇਸ ਨਤੀਜੇ ਤੇ ਸਕੂਲ ਦੇ ਪ੍ਰਿੰਸਿਪਲ ਪ੍ਰਦੀਪ ਕੌਰ, ਵਾਇਸ ਪ੍ਰਿੰਸੀਪਲ ਗੁਰਮੀਤ ਕੌਰ, ਮੈਡਮ ਅਨੁਰਾਧਾ, ਵਰਿੰਦਰ, ਸੁਧਾ ਅਤੇ ਏਕਤਾ ਨੇ ਸਮੂੰਹ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments